14.8 C
Los Angeles
May 16, 2024
Sanjhi Khabar
Ferozepur

ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਯਾਦਗਾਰੀ ਲਾਟ ਦੇ ਨਿਰਮਾਣ ਹਿੱਤ ਡਾ ਐਸ ਪੀ ਸਿੰਘ ਉਬਰਾਏ ਨੇ ਪੰਜ ਲੱਖ ਰੁਪਏ ਦੀ ਰਾਸ਼ੀ ਪ੍ਰਬੰਧਕਾਂ ਨੂੰ ਦਿੱਤੀ

ਬਠਿੰਡਾ 15 ਜੁਲਾਈ (ਗੁਰਬਾਜ ਗਿੱਲ) -ਪਹਿਲੀ ਪਾਤਸ਼ਾਹੀ ਸ੍ਰੀ ਗੂਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਰਤ ਦੀ ਪਹਿਲੀ ਯਾਦਗਾਰੀ  ਲਾਟ ਜੋ ਫਿਰੋਜ਼ਪੁਰ ਵਿੱਚ ਨਿਰਮਾਣ ਅਧੀਨ ਹੈ ਉਹ ਜਲਦੀ ਮੁਕੰਮਲ ਹੋ ਜਾਵੇਗੀ ਅਤੇ  ਸੰਗਤਾਂ ਛੇਤੀ ਹੀ  ਇਸ ਲਾਟ ਦੇ ਦਰਸ਼ਨ ਕਰ ਸਕਣਗੀਆਂ। ਇਹ ਗੱਲ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਦੁਬੱਈ ਸਥਿੱਤ ਮੁੱਖ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਹੀ। ਡਾ ਉਬਰਾਏ ਵਲੋਂ ਬੀਤੀ 28 ਫਰਵਰੀ ਨੂੰ ਇਸ ਲਾਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਉਦੋਂ ਤੋਂ ਹੀ ਇਸ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਸ ਵਕਤ ਡਾ ਉਬਰਾਏ ਨੇ ਇਸ ਦੇ ਲਈ ਪ੍ਰਬੰਧਕਾਂ ਨੂੰ ਤਿੰਨ ਲੱਖ ਰੁਪਏ ਦਿੱਤੇ ਸਨ ਜਦਕਿ ਹੁਣ ਹੋਰ ਦੋ ਲੱਖ ਰੁਪਏ ਦੇ ਦਿੱਤੇ ਹਨ ਤਾਂ ਕਿ ਇਸ ਦਾ ਅਧੂਰਾ ਕਾਰਜ਼ ਜਲਦੀ ਪੂਰਾ ਹੋ ਸਕੇ ਅਤੇ ਸੰਗਤਾਂ ਇਸ  ਯਾਦਗਾਰੀ ਲਾਟ ਦੇ ਦਰਸ਼ਨ ਕਰ ਸਕਣ। ੳਨ੍ਹਾਂ ਕਿਹਾ ਕਿ ਭਾਈ ਮਰਦਾਨਾ ਵਰਗੀ ਸੇਵਾ ਦੀ ਕੋਈ ਮਿਸਾਲ ਕਿੱਧਰੇ ਵੀ ਨਹੀਂ ਮਿਲਦੀ। ਉਨ੍ਹਾਂ ਨੇ ਆਪਣੀ ਸਾਰੀ ਉਮਰ ਸ੍ਰੀ ਗੁਰ ਨਾਨਕ ਦੇਵ ਜੀ ਦੀ ਸੇਵਾ ਵਿੱਚ ਲੰਘਾ ਦਿੱਤੀ। ਉਹ ਸਾਡੇ ਸਭ ਦੇ ਮਾਰਗਦਰਸ਼ਕ ਹਨ। ਡਾ ਉਬਰਾਏ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਫਿਰੋਜ਼ਪੁਰ ਦੇ ਭਾਈ ਮਰਦਾਨਾ ਜੀ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਭੁੱਲਰ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਗਿਆ ਸੀ ਕਿ ਫਿਰੋਜ਼ਪੁਰ ਵਿੱਚ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਰਤ ਦੀ ਪਹਿਲੀ ਯਾਦਗਾਰੀ ਲਾਟ ਦਾ ਨਿਰਮਾਣ ਕਰਾਇਆ ਜਾ ਰਿਹਾ ਹੈ, ਜਿਸ ਦੇ ਲਈ ਉਨ੍ਹਾਂ ਵੱਲੋਂ ਮੱਦਦ ਦੀ ਮੰਗ ਕੀਤੀ ਸੀ । ਉਨਾਂ ਉਮੀਦ ਜਾਹਿਰ ਕੀਤੀ ਕਿ ਹੁਣ ਇਸ ਯਾਦਗਾਰੀ ਲਾਟ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਮੌਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ , ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ,ਬਹਾਦਰ ਸਿੰਘ ਭੁੱਲਰ,ਬਲਵਿੰਦਰ ਪਾਲ ਸ਼ਰਮਾਂ, ਤਲਵਿੰਦਰ ਕੌਰ, ਕੰਵਰਜੀਤ ਸਿੰਘ, ਬਰਿੱਜ਼ ਭੂਸ਼ਨ, ਰਣਜੀਤ ਸਿੰਘ ਰਾਏ, ਵਿਜੇ ਕੁਮਾਰ ਬਹਿਲ ਅਤੇ ਦਵਿੰਦਰ ਸਿੰਘ ਛਾਬੜਾ ਫਿਰੋਜ਼ਪੁਰ ਟੀਮ ਵਲੋਂ ਡਾ ਓਬਰਾਏ ਦਾ ਧੰਨਵਾਦ ਕੀਤਾ ਗਿਆ।

Related posts

ਸਾਢੇ 4 ਕਿੱਲੋ ਅਫੀਮ, 50 ਕਿੱਲੋ ਡੋਡੇ ਤੇ 2 ਘੋੜੇ ਟਰਾਲੇ ਸਮੇਤ 4 ਵਿਅਕਤੀ ਕਾਬੂ

Sanjhi Khabar

ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ

Sanjhi Khabar

ਭਾਰਤ ਪਾਕਿਸਤਾਨ ਸਰਹੱਦ ਤੋਂ ਵੱਡੀ ਗਿਣਤੀ ਹਥਿਆਰਾਂ ਦਾ ਜਖੀਰਾ ਬਰਾਮਦ

Sanjhi Khabar

Leave a Comment