22 C
Los Angeles
May 3, 2024
Sanjhi Khabar
Chandigarh New Delhi Politics ਸਾਡੀ ਸਿਹਤ ਖੇਡ ਜਗਤ ਖੇਡਾਂ ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ

ਹਮੇਸ਼ਾਂ ਅੱਗੇ ਦੌੜਣ ਵਾਲੇ ਮਿਲਖਾ ਕੋਰੋਨਾ ਤੋਂ ਹਾਰ ਗਏ ਦੌੜ, ਪ੍ਰਧਾਨ ਮੰਤਰੀ ਨੇ ਜਤਾਇਆ ਸੌਗ

Agency

ਨਵੀਂ ਦਿੱਲੀ, 19 ਜੂਨ । ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਲਾਗ ਕਾਰਨ ਪੀਜੀਆਈਐਮਆਰ, ਚੰਡੀਗੜ੍ਹ ਵਿਖੇ ਦਾਖਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।

ਮਿਲਖਾ ਸਿੰਘ ਪਹਿਲੀ ਵਾਰ 20 ਮਈ ਨੂੰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਸਨ। ਇਸ ਤੋਂ ਬਾਅਦ 24 ਮਈ ਨੂੰ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਇਕ ਹਫ਼ਤੇ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਪਰ 3 ਜੂਨ ਨੂੰ ਉਨ੍ਹਾਂ ਦੇ ਸਰੀਰ ਵਿਚ ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਚੰਡੀਗੜ੍ਹ ਦੇ ਪੀਜੀਆਈਐਮਆਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਸ਼ੁੱਕਰਵਾਰ ਸ਼ਾਮ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਬਚ ਨਹੀਂ ਸਕੇ। ਹਸਪਤਾਲ ਦੇ ਬੁਲਾਰੇ ਅਸ਼ੋਕ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਮਿਲਖਾ ਸਿੰਘ ਦੀ ਰਾਤ 11.30 ਵਜੇ ਮੌਤ ਹੋ ਗਈ।

91 ਸਾਲ ਦੇ ਮਿਲਖਾ ਸਿੰਘ 17 ਮਈ ਨੂੰ ਕੋਰੋਨਾ ਦੀ ਲਪੇਟ ਵਿਚ ਆ ਗਏ ਸੀ। ਭਾਰਤ ਲਈ ਕਾਮਨਵੈਲਥ ਵਿਚ ਸਭ ਤੋਂ ਪਹਿਲਾ ਗੋਲਡ ਮੈਡਲ ਜਿੱਤਣ ਦਾ ਕਮਾਲ ਮਿਲਖਾ ਸਿੰਘ ਨੇ ਹੀ ਕੀਤਾ ਸੀ।

ਕੋਰੋਨਾ ਕਾਰਨ ਪੰਜ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਵੀ ਮੌਤ ਹੋ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਹੀ ਮਿਲਖਾ ਸਿੰਘ ਦੀ ਬਿਹਤਰ ਸਿਹਤ ਦੀ ਕਾਮਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਓਲੰਪਿਕ ਜਾਣ ਵਾਲੀ ਟੀਮ ਲਈ ਆਪ ਦੇ ਆਸ਼ੀਰਵਾਦ ਦੀ ਜ਼ਰੂਰਤ ਹੈ। ਸ਼ੁੱਕਰਵਾਰ ਦੇਰ ਰਾਤ ਪ੍ਰਧਾਨ ਮੰਤਰੀ ਨੇ ਇਸ ਮਹਾਨ ਹਸਤੀ ਦੇ ਦੇਹਾਂਤ ਦੀ ਖ਼ਬਰ ’ਤੇ ਸੋਗ ਜਤਾਇਆ ਅਤੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿਚ ਹਿੰਮਤ ਬਣਾਈ ਰੱਖਣ ਦੀ ਗੱਲ ਕਹੀ ਸੀ।

ਮਿਲਖਾ ਸਿੰਘ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ ਉੱਤੇ ਆਪਣੇ ਨਾਲ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮਿਲਖਾ ਸਿੰਘ ਅਣਗਿਣਤ ਭਾਰਤੀਆਂ ਦੇ ਦਿਲਾਂ ਵਿਚ ਰਹਿਣਗੇ। ਆਪਣੇ ਸ਼ੋਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਸ਼੍ਰੀ ਮਿਲਖਾ ਸਿੰਘ ਜੀ ਦੇ ਦੇਹਾਂਤ ਨਾਲ ਅਸੀਂ ਇੱਕ ਮਹਾਨ ਖਿਡਾਰੀ ਗੁਆ ਦਿੱਤਾ ਹੈ। ਅਣਗਿਣਤ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਸੀ। ਉਨ੍ਹਾਂ ਦੀ ਪ੍ਰੇਰਣਾਦਾਇਕ ਸ਼ਖਸੀਅਤ ਨੇ ਲੱਖਾਂ ਨੂੰ ਪ੍ਰੇਰਿਆ। ਮੈਂ ਉਨ੍ਹਾਂ ਦੀ ਮੌਤ ਤੋਂ ਦੁਖੀ ਹਾਂ। ”

Related posts

ਬਲਬੀਰ ਸਿੱਧੂ ਨੇ ਅਕਾਲੀਆਂ ਅਤੇ ਆਪ ਨੂੰ ਮੋਦੀ ਦੇ ਘਰ ਦਾ ਘਿਰਾਓ ਕਰਨ ਲਈ ਕਿਹਾ

Sanjhi Khabar

ਗਲੋਬਲ ਮਿਡਾਸ ਫਾਊਂਡੇਸ਼ਨ 1984 ਦੇ ਸਿੱਖ ਪੀੜਤਾਂ ਨੂੰ ਕਰ ਰਹੀ ਹੈ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ

Sanjhi Khabar

ਸੋਨੀਪਤ: ਨਹਿਰ ‘ਚ ਡਿੱਗੀ ਕਾਰ, ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ‘ਤੇ ਹੀ ਮੌਤ

Sanjhi Khabar

Leave a Comment