15.4 C
Los Angeles
May 15, 2024
Sanjhi Khabar
Chandigarh

ਮਿਲਖਾ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਕੈਪਟਨ, ‘ਫਲਾਇੰਗ ਸਿੱਖ’ ਦੇ ਸਨਮਾਨ ‘ਚ ਕੀਤਾ ਵੱਡਾ ਐਲਾਨ

Raj Verma
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਕਰਕੇ ਦੇਰ ਰਾਤ ਜਾਨ ਗੁਆਉਣ ਵਾਲੇ ਮਹਾਨ ਅਥਲੀਟ ਦੀ ਯਾਦ ਵਿਚ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਲਾਇੰਗ ਸਿੱਖ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਪ੍ਰਸਿੱਧ ਖਿਡਾਰੀ ਨੂੰ ਆਖਰੀ ਸਤਿਕਾਰ ਦੇਣ ਗਏ ਸਨ, ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਮਿਲਖਾ ਸਿੰਘ ਦੀ ਯਾਦ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇ।
ਮੁੱਖ ਮੰਤਰੀ ਜਿਨ੍ਹਾਂ ਨੇ ਪਹਿਲਾਂ ਪਦਮ ਸ਼੍ਰੀ ਮਿਲਖਾ ਸਿੰਘ ਲਈ ਸਰਕਾਰੀ ਅੰਤਿਮ ਸੰਸਕਾਰ ਅਤੇ ਓਲੰਪੀਅਨ ਦੇ ਸਨਮਾਨ ਵਜੋਂ ਇਕ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਸੀ, ਨੇ ਕਿਹਾ ਕਿ ਮਹਾਨ ਭਾਰਤੀ ਖਿਡਾਰੀ ਦੀ ਵਿਰਾਸਤ ਲੋਕਾਂ ਦੇ ਦਿਲਾਂ ‘ਤੇ ਬਣੀ ਰਹੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮਿਲਖਾ ਦੀ ਮੌਤ ਸਮੁੱਚੇ ਰਾਸ਼ਟਰ ਲਈ ਇਕ ਵੱਡਾ ਘਾਟਾ ਹੈ ਅਤੇ ਸਾਰਿਆਂ ਲਈ ਦੁਖਦਾਈ ਪਲ ਹੈ।
ਜਦੋਂ ਮਿਲਖਾ ਸਿੰਘ ਨੇ ਪਾਕਿ ਚੈਂਪੀਅਨ ਅਬਦੁੱਲ ਖਾਲਿਕ ਨੂੰ 1960 ਵਿਚ ਲਾਹੌਰ ਵਿਚ ਹਰਾਇਆ ਸੀ, ਉਸ ਸਮੇਂ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਵੱਲੋਂ ਰਾਸ਼ਟਰੀ ਛੁੱਟੀ ਦੇ ਐਲਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਭਾਵੁਕ ਹੋ ਕੇ ਕਿਹਾ ਸੀ ਕਿ ਉਹ ਚਾਹੁੰਦੇ ਸਨ ਕਿ ਉਹ ਅੱਜ ਕੌਮੀ ਛੁੱਟੀ ਦਾ ਐਲਾਨ ਵੀ ਕਰ ਸਕਦੇ। ਉਨ੍ਹਾਂ ਕਿਹਾ ਪਰ ਪੰਜਾਬ ਸੂਬੇ ਦੀ ਛੁੱਟੀ ਦੇ ਨਾਲ ਇਸ ਮਹਾਨ ਸ਼ਖਸੀਅਤ ਦੇ ਵਿਛੋੜੇ ‘ਤੇ ਸੋਗ ਕਰੇਗਾ ਅਤੇ ਝੰਡਾ ਅੱਧਾ ਝੁਕਿਆ ਰਹੇਗਾ।

ਲਾਹੌਰ ਵਿਚ 1960 ਦੀ ਜਿੱਤ ਮਿਲਖਾ ਸਿੰਘ ਲਈ ਇਕ ਯਾਦਗਾਰੀ ਮੌਕਾ ਸੀ, ਜਿਨ੍ਹਾਂ ਨੇ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਵਿਚ ਆਪਣਾ ਪਰਿਵਾਰ ਗੁਆ ਲਿਆ ਸੀ। ਜਿੱਤ ਤੋਂ ਬਾਅਦ ਹੀ ਉਸ ਵੇਲੇ ਦੇ ਪਾਕਿ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਮਿਲਖਾ ਸਿੰਘ ਨੂੰ ‘ਫਲਾਇੰਗ ਸਿੱਖ’ ਦੇ ਤੌਰ ‘ਤੇ ਨਾਮ ਦਿੱਤਾ ਸੀ।

Related posts

ਪੰਜਾਬ ਸਰਕਾਰ ਨੇ 13225 ਸਰਕਾਰੀ ਸਕੂਲ ਸਮਾਰਟ ਸਕੂਲ ਬਣਾਏ

Sanjhi Khabar

ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ, ਮਾਫ਼ੀਆ ਮੁੱਖ ਮੰਤਰੀ ਚਿਹਰਾ ਚੁਣਿਆ: ਭਗਵੰਤ ਮਾਨ 

Sanjhi Khabar

ਚੰਡੀਗੜ੍ਹ ‘ਚ ਕੈਪਟਨ ਦੀ ਰਿਹਾਇਸ਼ ਘੇਰਨ ਜਾ ਰਹੇ ਭਾਜਪਾ ਵਰਕਰਾਂ ‘ਤੇ ਪੁਲਿਸ ਨੇ ਵਰ੍ਹਾਏ ਡੰਡੇ, ਚਲਾਈਆਂ ਪਾਣੀ ਦੀਆਂ ਤੋਪਾਂ

Sanjhi Khabar

Leave a Comment