15.7 C
Los Angeles
May 17, 2024
Sanjhi Khabar
Chandigarh Crime News Dera Bassi Mohali Zirakpur ਸਾਡੀ ਸਿਹਤ ਪੰਜਾਬ

ਸ਼ਹਿਰ ਦੀ ਹਰਿਆਲੀ ਬਚਾਉਣ ਲਈ ਸੰਘਰਸ਼ ਕਰੇਗੀ ਜੁਆਇੰਟ ਐਕਸ਼ਨ ਕਮੇਟੀ :ਪ੍ਰਧਾਨ ਸੁਖਦੇਵ ਚੌਧਰੀ

ਰਵੀ ਜੀਰਕਪੁਰ/sanjhikhabar.com
ਜੀਰਕਪੁਰ 18 ਜੂਨ -ਜ਼ੀਰਕਪੁਰ ਵਿੱਚ ਬਿਲਡਰ ਲਾਬੀ ਵੱਲੋਂ ਹਰੇ ਭਰੇ ਦਰਖੱਤ ਵੱਢੇ ਜਾਣ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਜੰਗਲਾਤ ਮਹਿਕਮੇ ਵੱਲੋਂ ਦਰੱਖਤ ਵੱਢੇ ਜਾਣ ਦੇ ਸਬੰਧ ਵਿੱਚ ਰਿਪੋਰਟ ਜਨਤਕ ਨਹੀਂ ਕੀਤੀ ਗਈ ਤਾਂ ਦਰੱਖਤਾਂ ਨੂੰ ਬਚਾਉਣ ਲਈ ਅਭਿਆਨ ਸ਼ੁਰੂ ਕੀਤਾ ਜਾਵੇਗਾ। ਹਰ ਇੱਕ ਮੈਂਬਰ ਇੱਕ-ਇੱਕ ਦਰਖਤ ਨੂੰ ਬਚਾਉਣ ਦੇ ਲਈ ਸੰਘਰਸ਼ ਕਰੇਗਾ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦਵਿੰਦਰ ਚੌਧਰੀ, ਵਿਕਰਮਜੀਤ, ਸਰੀਤਾ ਮਲਿਕ, ਮਹਿਲਾ ਵਿੰਗ ਦੀ ਪ੍ਰਧਾਨ ਸੋਨੀਆ ਸ਼ਰਮਾ, ਐਚ ਐਸ ਚੀਮਾ, ਸੁਨੀਤਾ ਠਾਕੁਰ ਅਤੇ ਮੁਹੰਮਦ ਜ਼ਮਾਨ ਨੇ ਭਾਗ ਲਿਆ। ਸੁਖਦੇਵ ਚੌਧਰੀ ਨੇ ਕਿਹਾ ਕਿ ਵਣ ਵਿਭਾਗ ਵੱਲੋਂ ਕਮੇਟੀ ਦੇ ਦਬਾਅ ਹੇਠ ਸੈਂਪਲ ਲਏ ਗਏ ਸਨ ਪਰੰਤੂ ਹਾਲੇ ਤੱਕ ਨਾ ਤਾਂ ਵੱਢੇ ਗਏ ਦਰਖਤਾਂ ਦੇ ਬਦਲੇ ਦੱਸ ਦੱਸ ਫੁੱਟ ਦੇ ਦਰਖਤ ਲਗਾਏ ਗਏ ਹਨ ਅਤੇ ਨਾ ਹੀ ਰਿਪੋਰਟ ਜਨਤਕ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੈਕ ਵੱਲੋਂ ਕੀਤੇ ਗਏ ਸਰਵੇ ਅਨੁਸਾਰ ਜ਼ੀਰਕਪੁਰ ਇਲਾਕੇ ਵਿਚ 500 ਦੇ ਕਰੀਬ ਅਜਿਹੇ ਦਰਖਤ ਹਨ ਜਿਨ੍ਹਾਂ ਨੂੰ ਕੈਮੀਕਲ ਪਾ ਕੇ ਸੁਕਾ ਦਿੱਤਾ ਗਿਆ ਹੈ। ਚੌਧਰੀ ਨੇ ਕਿਹਾ ਕਿ ਮੀਟਿੰਗ ਵਿਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਫ਼ੈਸਲਾ ਲਿਆ ਗਿਆ ਹੈ ਕਿ ਜੇਕਰ ਜੰਗਲਾਤ ਵਿਭਾਗ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਨਹੀਂ ਕਰਵਾਉਂਦਾ ਹੈ ਤਾਂ ਜੁਆਂਇਟ ਐਕਸ਼ਨ ਕਮੇਟੀ ਸੰਘਰਸ਼ ਕਰਦੇ ਹੋਏ ਜ਼ੀਰਕਪੁਰ ਵਿੱਚ ਸੇਵ ਟ੍ਰੀ ਅਭਿਆਨ ਚਲਾਵੇਗੀ। ਸੁਖਦੇਵ ਚੌਧਰੀ ਨੇ ਸ਼ਹਿਰ ਵਾਸੀਆਂ ਨੂੰ ਦਰਖਤ ਬਚਾਉਣ ਦੀ ਮੁਹਿੰਮ ਦੇ ਲਈ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕੀ ਜੇਕਰ ਬਿਲਡਰਾਂ ਵੱਲੋਂ ਇਕ ਦਰਖਤ ਵੱਢਿਆ ਗਿਆ ਤਾਂ ਉਸਦੇ ਬਦਲੇ 10 ਦਰਖਤ ਲਗਾਏ ਜਾਣਗੇ। ਜੈਕ ਪ੍ਰਤੀਨਿਧੀਆਂ ਨੇ ਜੰਗਲਾਤ ਵਿਭਾਗ ਨੂੰ ਕਾਰਵਾਈ ਦੇ ਲਈ ਇੱਕ ਹਫਤੇ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਜੈਕ ਦੇ ਇਸ ਅਭਿਆਨ ਨੂੰ ਸ਼ਹਿਰ ਦੇ ਕਈ ਸੰਗਠਨਾਂ ਨੇ ਸਮਰਥਨ ਦੇ ਦਿੱਤਾ ਹੈ। ਜੇਕਰ ਵਣ ਵਿਭਾਗ ਹਰਕਤ ਵਿੱਚ ਨਹੀਂ ਆਉਂਦਾ ਹੈ ਤਾਂ ਸਾਰੇ ਸੰਗਠਨਾਂ ਨਾਲ ਮਿਲਕੇ ਆਪਣਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

Related posts

ਫਰਾਂਸ ‘ਚ ਵੀ ਚੰਗੀਆਂ ਉਤਪਾਦਨ ਕੀਮਤਾਂ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਨਿੱਤਰੇ ਕਿਸਾਨ

Sanjhi Khabar

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਮੇਲਾ ਸਮਾਪਤ

Sanjhi Khabar

ਚਿੱਟਫੰਡ ਕੰਪਨੀ ਬੀਟੈਕਸ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਰਫੂ ਚੱਕਰ

Sanjhi Khabar

Leave a Comment