14.2 C
Los Angeles
May 11, 2024
Sanjhi Khabar
Chandigarh New Delhi Politics

ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਚੋਰੀ ਦੇ ਪਿੱਛੇ ਭਾਜਪਾ ਦਾ ਹੱਥ- ਸਿਸੋਦੀਆ

Raj Verma
New Delhi :ਦਿੱਲੀ ਦੇ ਉਪਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਦਿਲਚਸਪੀ ਦੇਸ਼ ‘ਚ ਰਾਸ਼ਨ ਦੀ ਚੋਰੀ ਨੂੰ ਰੋਕਣ ਦੀ ਥਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਦੇਣ ‘ਚ ਹੈ।ਉਨਾਂ੍ਹ ਨੇ ਦੋਸ਼ ਲਗਾਇਆ ਕਿ ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਦੀ ਚੋਰੀ ਦੇ ਪਿੱਛੇ ਭਗਵਾ ਪਾਰਟੀ ਦਾ ਹੱਥ ਹੈ।ਆਮ ਆਦਮੀ ਪਾਰਟੀ ਦੇ ਸੀਨੀਆਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ, ਮੈਂ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਦੀ ਕਾਨਫ੍ਰੰਸ ਸੁਣੀ।
ਉਨਾਂ੍ਹ ਨੇ ਦੇਸ਼ ‘ਚ ਰਾਸ਼ਨ ਚੋਰੀ ਦਾ ਜ਼ਿਕਰ ਨਹੀਂ ਕੀਤਾ ਅਤੇ ਉਸਦੇ ਬਜਾਏ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਅਤੇ ਅਪਮਾਨਜਨਕ ਹਮਲਾ ਕੀਤਾ।ਉਹ 80 ਕਰੋਭ ਲੋਕ ਜੋ ਝੱਲ ਰਹੇ ਹਨ ਉਸ ‘ਤੇ ਨਹੀਂ ਬੋਲੇ।ਉਹ ਕਹਿਣਾ ਚਾਹੁੰਦੇ ਹਨ ਕਿ ਜੋ ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਦੀ ਚੋਰੀ ਹੋ ਰਹੀ ਹੈ ਉਸ ਵੱਲ ਆਮ ਆਦਮੀ ਪਾਰਟੀ ਅੱਖ ਉਠਾ ਕੇ ਨਾ ਦੇਖੇ।

ਸਿਸੋਦੀਆ ਨੇ ਕਿਹਾ ਕਿ ਬੀਜੇਪੀ ਦੇਸ਼ ‘ਚ ਰਾਸ਼ਨ ਚੋਰੀ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਉਸਦੇ ਨੇਤਾ ਇਸ ‘ਤੇ ਸਵਾਲ ਚੁੱਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਗਾਲਾਂ ਦੇਣਗੇ, ਜਿਵੇਂ ਕਿ ਪਾਤਰਾ ਨੇ ਕੇਜਰੀਵਾਲ ਨੂੰ ਲੈ ਕੇ ਕੀਤਾ।ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਕੇਂਦਰ ਨੇ ਰੋਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਿੱਲੀ ਦੇ 70 ਲੱਖ ਲੋਕਾਂ ਦੇ ਲਾਭ ਲਈ ਇਸਦੀ ਆਗਿਆ ਦੇਣ ਦੀ ਅਪੀਲ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਦਿੱਲੀ ਵਿੱਚ ਘਰ-ਘਰ ਰਾਸ਼ਨ ਪਹੁੰਚਾਉਣ ਦੀ ਅਭਿਲਾਸ਼ਾ ਯੋਜਨਾ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਯੋਜਨਾ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ ਅਤੇ ਇਸ ਨੂੰ ਅਗਲੇ ਹਫਤੇ ਤੋਂ ਸ਼ੁਰੂ ਕੀਤਾ ਜਾਣਾ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਕੇਂਦਰ ਸਰਕਾਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੀ ਹੈ।

ਇਸ ਮਾਮਲੇ ‘ਤੇ ਕੇਂਦਰ ਦਾ ਕਹਿਣਾ ਹੈ ਕਿ ਸਿਰਫ ਸੰਸਦ ਹੀ ਰਾਸ਼ਨ ਯੋਜਨਾ ਵਿਚ ਕੋਈ ਤਬਦੀਲੀ ਕਰ ਸਕਦੀ ਹੈ। ਰਾਜ ਇਸ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ। ਕੇਂਦਰ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਇਸ ਯੋਜਨਾ ਨੂੰ ਕਿਸੇ ਹੋਰ ਨਾਲ ਨਹੀਂ ਜੋੜ ਸਕਦੀ ਅਤੇ ਨਾ ਹੀ ਇਸ ਨਾਲ ਨਾਮ ਬਦਲ ਸਕਦੀ ਹੈ।

Related posts

ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ਰਾਮਾਨੁਜਾਚਾਰੀਆ ਦੀ 216 ਫੁੱਟ ਉੱਚੀ ‘ਸਟੈਚੂ ਆਫ ਇਕਵੈਲਿਟੀ’ ਰਾਸ਼ਟਰ ਨੂੰ ਕਰਨਗੇ ਸਮਰਪਿਤ

Sanjhi Khabar

ਡਾ.ਬੀ.ਆਰ.ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਤੇ ਜਿ਼ਲ੍ਹਾ ਪੱਧਰੀ ਸਮਾਗਮ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ

Sanjhi Khabar

ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪਾਈ ਝਾੜ

Sanjhi Khabar

Leave a Comment