15.4 C
Los Angeles
May 19, 2024
Sanjhi Khabar
Chandigarh New Delhi Politics

ਕੈਪਟਨ ਨੇ 3 ਮੈਂਬਰੀ ਕਮੇਟੀ ਅੱਗੇ ਰੱਖਿਆ ਆਪਣਾ ਪੱਖ, ਹਾਈਕਮਾਨ ਨੂੰ ਸੌਂਪੀ ਜਾਵੇਗੀ ਰਿਪੋਰਟ

Parmeet Mitha
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਦਿੱਲੀ ਵਿਚ ਹਾਈ ਕਮਿਸ਼ਨ ਵੱਲੋਂ ਗਠਿਤ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਏ। ਇਹ ਕਮੇਟੀ ਪੰਜਾਬ ਕਾਂਗਰਸ ਅੰਦਰ ਮਚੇ ਘਮਾਸਾਨ ਨੂੰ ਸ਼ਾਂਤ ਕਰਨ ਲਈ ਬਣਾਈ ਗਈ ਹੈ।
ਮੁੱਖ ਮੰਤਰੀ ਨੇ ਕਮੇਟੀ ਅੱਗੇ ਆਪਣਾ ਪੱਖ ਰੱਖਿਆ ਤੇ ਲਗਭਗ 3 ਘੰਟੇ ਤੱਕ ਇਹ ਪੂਰੀ ਮੀਟਿੰਗ ਚੱਲੀ। ਇਸ ਮਗਰੋਂ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਹੈ ਕਿ ਸਾਰੀਆਂ ਗੱਲਾਂ ਮੀਡੀਆ ਸਾਹਮਣੇ ਨਹੀਂ ਕੀਤੀਆਂ ਜਾਣਗੀਆਂ। ਅੱਜ ਸਵੇਰੇ 11 ਵਜੇ ਦੇ ਲਗਭਗ ਕੈਪਟਨ ਅਮਰਿੰਦਰ ਸਿੰਘ ਕਮੇਟੀ ਅੱਗੇ ਆਪਣਾ ਪੱਖ ਰੱਖਣ ਲਈ ਪਹੁੰਚੇ ਸਨ।

ਕੈਪਟਨ ਦੀ ਗੱਲ ਸੁਣਨ ਤੋਂ ਬਾਅਦ ਕਮੇਟੀ ਆਪਣੀ ਰਿਪੋਰਟ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਸੌਂਪੇਗੀ। ਇਸ ਤੋਂ ਬਾਅਦ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਇਕ ਜਾਂ ਦੋ ਹੋਰ ਨੇਤਾਵਾਂ ਨਾਲ ਬੈਠ ਕੇ ਸਮਝੌਤੇ ਲਈ ਰਾਹ ਤਿਆਰ ਕਰ ਸਕਦੇ ਹਨ। ਤਿੰਨ ਦਿਨਾਂ ਅਭਿਆਸ ਵਿੱਚ ਕਾਂਗਰਸ ਲਈ ਇਹ ਸਪੱਸ਼ਟ ਹੋ ਗਿਆ ਹੈ ਕਿ 2022 ਤੋਂ ਪਹਿਲਾਂ ਆਪਸੀ ਤਕਰਾਰ ਕਾਰਨ, ਕਾਂਗਰਸ ਪੰਜਾਬ ਵਿੱਚ ਬਿਖਰਨ ਲੱਗੀ ਹੈ।

Related posts

ਕੋਰੋਨਾ ਕਾਲ ਵਿੱਚ ਦਿੱਲੀ ਸਰਕਾਰ ਦੀ ਤਰਜ਼ ‘ਤੇ ਟੈਕਸੀ ਡਰਾਈਵਰਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਲਾਕਾਰਾਂ ਤੇ ਹੋਰ ਗਰੀਬ ਵਰਗਾਂ ਨੂੰ ਵਿੱਤੀ ਸਹਾਇਤਾ ਦੇਵੇ ਪੰਜਾਬ ਸਰਕਾਰ: ਹਰਪਾਲ ਸਿੰਘ ਚੀਮਾ

Sanjhi Khabar

ਬਸਪਾ ਨੇ ਜਾਰੀ ਕੀਤੀ 16 ਉਮੀਦਵਾਰਾਂ ਦੀ ਸੂਚੀ

Sanjhi Khabar

ਗੁਡ ਨਿਊਜ: ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਨਾਲੋਂ ਸਿਹਤਮੰਦ ਹੋਣ ਵਾਲੇ ਵੱਧ

Sanjhi Khabar

Leave a Comment