20 C
Los Angeles
May 15, 2024
Sanjhi Khabar
Bathinda Chandigarh ਵਪਾਰ

ਪ੍ਰਾਈਵੇਟ ਬੱਸ ਚਾਲਕਾਂ ਨੇ ਬੀਮਾ ਕੰਪਨੀ ਦੇ ਦਫਤਰ ਦਾ ਕੀਤਾ ਘਿਰਾਓ

Yash Pal

ਬਠਿੰਡਾ, 26 ਮਾਰਚ  ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਦੀ ਅਗਵਾਈ ਚ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਪ੍ਰਾਈਵੇਟ ਬੀਮਾ ਕੰਪਨੀ ਸੌ ਫੁੱਟੀ ਰੋਡ ਬਠਿੰਡਾ ਦੇ ਦਫਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਬੱਸ ਅਪਰੇਟਰ ਸ਼ਾਮਲ ਹੋਏ।
ਪ੍ਰਧਾਨ ਬਲਤੇਜ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਬੱਸ ਮਾਲਕਾਂ ਵੱਲੋਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਤੋਂ ਇੱਕ ਹਜਾਰ ਤੋਂ ਵੱਧ ਬੱਸਾਂ ਦਾ ਪੰਜਾਬ ਅਤੇ ਹਰਿਆਣਾ ਵਿੱਚ ਬੀਮਾ ਕਰਵਾਇਆ ਜਾਂਦਾ ਹੈ ਅਤੇ ਕੋਰੋਨਾ ਮਹਾਂਮਾਰੀ ਕਰਕੇ ਲੱਗੇ ਕਰਫਿਊ ਵਿੱਚ ਬੱਸਾਂ ਨਹੀਂ ਚੱਲੀਆਂ , ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਰਾਹਤ ਦਿੱਤੀ ਸੀ ਕਿ ਬੀਮਾ ਸਮਾਂ ਵਧਾਇਆ ਜਾਵੇ।
ਇਸ ਮੰਗ ਤਹਿਤ ਕੰਪਨੀ ਦੇ ਮੈਨੇਜਰਾਂ ਨਾਲ ਗੱਲ ਹੋਈ ਸੀ ਕਿ ਕੋਰੋਨਾ ਮਹਾਂਮਾਰੀ ਸਮੇਂ ਲੱਗੇ ਕਰਫਿਊ ਦੌਰਾਨ ਬੱਸਾਂ ਨਾ ਚੱਲਣ ਦੇ ਸਮੇਂ ਦਾ ਬੀਮਾ ਸਮਾਂ ਵਧਾਇਆ ਜਾਵੇ। ਕੰਪਨੀ ਅਧਿਕਾਰੀਆਂ ਵੱਲੋਂ ਇਸ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਸਮਾਂ ਬੀਤਣ ਦੇ ਬਾਵਜੂਦ ਉਹ ਮੰਗ ਪੂਰੀ ਨਹੀਂ ਕੀਤੀ ਗਈ ਅਤੇ ਕੰਪਨੀ ਬੱਸ ਮਾਲਕਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਜਿਸ ਕਰਕੇ ਰੋਸ ਵਜੋਂ ਅੱਜ ਧਰਨਾ ਲਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਉਸ ਸਮੇਂ ਦਾ ਬੀਮਾ ਸਮਾਂ ਨਾ ਵਧਾਇਆ ਤਾਂ ਆਉਣ ਵਾਲੇ ਸਮੇਂ ‘ਚ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੰਪਨੀ ਦੇ ਸਾਰੇ ਦਫਤਰਾਂ ਅੱਗੇ
ਧਰਨੇ ਲਾਏ ਜਾਣਗੇ । ਇਸ ਮਾਮਲੇ ਸੰਬੰਧੀ ਜਦੋਂ ਕੰਪਨੀ ਦੇ ਡਿਵੀਜ਼ਨਲ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ ਜਲਦ ਸਮੱਸਿਆ ਦੇ ਹੱਲ ਹੋਣ ਦੀ ਉਮੀਦ ਹੈ।

Related posts

ਯੂਨਾਈਟਿਡ ਪੰਜਾਬ ਐਡ ਹਰਿਆਣਾ ਜਰਨਲਿਸ਼ਟ ਐਸ਼ੋਸੀਏਸ਼ਨ ਦੀ ਚੋਣ:ਧਰਮਿੰਦਰ ਸਰਮਾ ਬਣੇ ਪ੍ਰਧਾਨ,

Sanjhi Khabar

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ :- ਜਲੰਧਰ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ

Sanjhi Khabar

ਯੂਥ ਅਕਾਲੀ ਦਲ ਦੀ ਰੈਲੀ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਕੈਪਟਨ ਤੋਂ ਵਾਅਦਿਆਂ ਦਾ ਹਿਸਾਬ ਮੰਗਣ ਦਾ ਦਿੱਤਾ ਸੱਦਾ

Sanjhi Khabar

Leave a Comment