14.2 C
Los Angeles
May 2, 2024
Sanjhi Khabar
Crime News Moga ਪੰਜਾਬ

ਦੋ ਸਕੀਆਂ ਭੈਣਾਂ ਦੀ ਗੋਲੀਆਂ ਮਾਰ ਕੇ ਕਤਲ, ਦੋਸ਼ੀ ਗ੍ਰਿਫਤਾਰ

Sandeep Singh
ਮੋਗਾ : ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੁੰਕੇ ਵਿਖੇ ਪਿੰਡ ਸੇਖਾ ਖੁਰਦ ਦੀ ਸਰਪੰਚ ਦੇ ਮੁੰਡੇ ਗੁਰਬੀਰ ਸਿੰਘ ਨੇ ਅਪਣੇ ਹੀ ਪਿੰਡ ਦੀਆਂ ਦੋ ਸਕਿਆ ਭੈਣਾਂ ਦੀ ਗੋਲੀਆ ਮਾਰ ਕੇ ਕਤਲ ਕਰ ਦਿਤਾ। ਲੜਕੀਆਂ ਦੀ ਪਛਾਣ ਅਮਨਪ੍ਰੀਤ ਕੌਰ (24) ਅਤੇ ਕਮਲਪ੍ਰੀਤ ਕੌਰ (18) ਪਿੰਡ ਸੇਖਾ ਖੁਰਦ ਵਜੋਂ ਹੋਈ ਹੈ।

ਘਟਨਾ ਬੀਤੇ ਦਿਨ ਸ਼ਾਮ ਪੰਜ ਵਜੇ ਦੀ ਹੈ ਜਦ ਦੋਨੋ ਭੈਣਾ ਪੇਪਰ ਦੇ ਕੇ ਵਾਪਿਸ ਪਿੰਡ ਆ ਰਹੀਆਂ ਸਨ ਤਾਂ ਪਿੰਡ ਮਾਣੁੰਕੇ ਦੇ ਕੋਲ ਗੁਰਬੀਰ ਸਿੰਘ ਨੇ ਦੋਨਾਂ ਭੈਣਾਂ ਨੂੰ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਲੈ ਕੇ ਤਿੰਨਾਂ ਵਿਚ ਪਹਿਲਾਂ ਬਹਿਸ ਹੋਈ। ਬਾਅਦ ਵਿਚ ਗੁਰਬੀਰ ਨੇ ਦੋਨਾਂ ਨੂੰ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਮੌਕੇ ਉਤੇ ਮੌਜੂਦ ਲੋਕਾਂ ਨੇ ਦੋਵਾਂ ਜਖਮੀ ਭੈਣਾਂ ਨੂੰ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਲੈ ਗਏ। ਜਿਥੇ ਉਹਨਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲੇਜ ਵਿਖੇ ਰੈਫਰ ਕਰ ਦਿਤਾ। ਜਿੱਥੇ ਜੇਰੇ ਇਲਾਜ ਦੋਨਾਂ ਭੈਣਾਂ ਦੀ ਮੌਤ ਹੋ ਗਈ।
ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਗੁਰਵੀਰ ਨੂੰ ਗਿਰਫਤਾਰ ਕਰ ਲਿਆ। ਪੁਲਿਸ ਨੇ ਮ੍ਰਿਤਕ ਦੋਵੇਂ ਭੈਣਾਂ ਦੇ ਪਿਉ ਦੇ ਬਿਆਨਾਂ ਉਤੇ ਦੋਸ਼ੀ ਖਿਲਾਫ ਧਾਰਾ 302, 307 ਦੇ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਨੂੰ ਦਿਤੇ ਬਿਆਨ ਮੁਤਾਬਿਕ ਦੋਸ਼ੀ ਦੋਨੋ ਭੈਣਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਬੀਤੇ ਦਿਨੀਂ ਜਦੋ ਛੋਟੀ ਭੈਣ ਅਪਨੀ ਵੱਡੀ ਭੈਣ ਦੇ ਨਾਲ ਪੇਪਰ ਦੇ ਕੇ ਵਾਪਿਸ ਆ ਰਹੀ ਸੀ ਤਾਂ ਦੋਸ਼ੀ ਨੇ ਦੋਵਾਂ ਨੂੰ ਅਪਣੀ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਦੋਵੇਂ ਕਾਰ ਵਿਚ ਬੈਠਣ ਲਈ ਸਹਿਮਤ ਨਹੀਂ ਹੋਈਆਂ ਤਾਂ ਦੋਸ਼ੀ ਨੇ ਦੋਨਾਂ ਨੂੰ ਗੋਲੀ ਮਾਰ ਦਿਤੀ। ਉਥੇ ਹੀ ਜਦ ਇਸ ਮਾਮਲੇ ਵਿਚ ਸਰਪੰਚ ਦੇ ਘਰ ਗਏ ਤਾ ਓਹ ਘਰ ਨਹੀ ਸੀ।

Related posts

ਮੋਹਾਲੀ ‘ਚ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼, ਕੇਸ ਦਰਜ

Sanjhi Khabar

ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਬੰਦ, ਭਾਰੀ ਪੁਲਿਸ ਬਲ ਤਾਇਨਾਤ

Sanjhi Khabar

ਬਾਬਾ ਰਾਮਦੇਵ ਨੇ ਸੁਪਰੀਮ ਕੋਰਟ ਕੀਤੀ ਪਹੁੰਚ

Sanjhi Khabar

Leave a Comment