15.4 C
Los Angeles
May 18, 2024
Sanjhi Khabar
Chandigarh ਸਾਡੀ ਸਿਹਤ ਰਾਸ਼ਟਰੀ ਅੰਤਰਰਾਸ਼ਟਰੀ

ਬੰਗਲੁਰੂ ਤੋਂ ਜੈਪੁਰ ਦੀ ਉਡਾਣ ‘ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

Agency
ਜੈਪੁਰ, 17 ਮਾਰਚ । ਬੈਂਗਲੁਰੂ ਤੋਂ ਜੈਪੁਰ ਆ ਰਹੀ ਇੰਡੀਗੋ ਦੀ ਫਲਾਈਟ 6E-469 ਬੁੱਧਵਾਰ ਨੂੰ, ਇਕ ਔਰਤ ਦੀ ਜਹਾਜ਼ ਵਿੱਚ ਹੀ ਡਿਲੀਵਰੀ ਕਰਵਾਈ ਗਈ। ਔਰਤ ਨੂੰ ਸੁਰੱਖਿਅਤ ਜਣੇਪੇ ਕਰਨ ਤੋਂ ਬਾਅਦ ਜੈਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜੈਪੁਰ ਹਵਾਈ ਅੱਡੇ ਦੇ ਓਐਸਡੀ ਰਤਨ ਸਿੰਘ ਨੇ ਦੱਸਿਆ ਕਿ ਇੰਡੀਗੋ ਦੀ ਉਡਾਣ ਸਵੇਰੇ 5.45 ਵਜੇ ਬੰਗਲੁਰੂ ਹਵਾਈ ਅੱਡੇ ਤੋਂ ਜੈਪੁਰ ਲਈ ਰਵਾਨਾ ਹੋਈ, ਜੋ ਸਵੇਰੇ 08.05 ਵਜੇ ਜੈਪੁਰ ਹਵਾਈ ਅੱਡੇ ਤੇ ਉਤਰੀ। ਇਸ ਦੌਰਾਨ, ਇਕ ਗਰਭਵਤੀ ਔਰਤ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ।। ਜਹਾਜ਼ ਵਿਚ ਮੌਜੂਦ ਇਕ ਮੈਡੀਕਲ ਡਾਕਟਰ ਸ਼ੁਭਾਨਾ ਨਾਜ਼ੀਰ ਨੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਦੀ ਮਦਦ ਨਾਲ ਔਰਤ ਦੀ ਸੁਰੱਖਿਅਤ ਡਿਲੀਵਰੀ ਕਰਵਾਈ। ਔਰਤ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਜੈਪੁਰ ਦੇ ਸਾਂਗਾਨੇਰ ਏਅਰਪੋਰਟ ‘ਤੇ ਫਲਾਈਟ ਲੈਂਡ ਹੋਣ ਦੇ ਤੁਰੰਤ ਬਾਅਦ, ਔਰਤ ਅਤੇ ਬੱਚੇ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਔਰਤ ਅਤੇ ਬੱਚੇ ਦੋਵਾਂ ਦੀ ਹਾਲਤ ਚੰਗੀ ਦੱਸੀ ਜਾਂਦੀ ਹੈ। ਅਧਿਕਾਰੀਆਂ ਦੇ ਅਨੁਸਾਰ, ਉਡਾਣ ਵਿੱਚ ਡਿਲੀਵਰੀ ਦਾ ਇਹ ਪਹਿਲਾ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਇੰਡੀਗੋ ਉਡਾਣ ਜੈਪੁਰ ਏਅਰਪੋਰਟ ਪਹੁੰਚੀ, ਇੰਡੀਗੋ ਸਟਾਫ ਨੇ ਔਰਤ ਅਤੇ ਨਵਜੰਮੇ ਬੱਚੇ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਥੈਂਕਿਊ ਕਾਰਡ ਦਿੱਤਾ।

Related posts

ਗਰੀਬ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ

Sanjhi Khabar

ਕਾਂਗਰਸ ਦਾ ਵੱਡਾ ਫੈਸਲਾ: ਨਵਜੋਤ ਸਿੱਧੂ ਬਨਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

Sanjhi Khabar

ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਸੂਬੇ ਦੇ ਵਿੱਤ ਬਾਰੇ ਵ੍ਹਾਈਟ ਪੇਪਰ ਪੇਸ਼ ਕਰੇਗੀ ਪੰਜਾਬ ਸਰਕਾਰ;ਕੈਬਨਿਟ ਨੇ ਦਿੱਤੀ ਮੰਨਜ਼ੂਰੀ

Sanjhi Khabar

Leave a Comment