15.3 C
Los Angeles
May 16, 2024
Sanjhi Khabar
Chandigarh Ferozepur

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਹਵਾਲਾਤੀ ਤੇ ਕੈਦੀ ਕੋਲੋਂ 2 ਮੋਬਾਇਲ ਫੋਨ ਸਣੇ ਬੈਟਰੀ ਤੇ ਸਿੰਮ ਕਾਰਡ ਬਰਾਮਦ

Bhagwan Sehgal
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਹਵਾਲਾਤੀ ਅਤੇ ਕੈਦੀ ਕੋਲੋਂ 2 ਮੋਬਾਇਲ ਫੋਲ ਸਮੇਤ ਬੈਟਰੀ ਤੇ ਸਿੰਮ ਕਾਰਡ ਤੇ ਇਕ ਏਅਰਟੈਲ ਕੰਪਨੀ ਦੀ ਸਿੰਮ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਏਐੱਸਆਈ ਜੰਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਨੰਬਰ 1731 ਰਾਹੀਂ ਸੁਖਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 12 ਮਾਰਚ 2021 ਨੂੰ ਤਲਾਸ਼ੀ ਦੌਰਾਨ ਗੈਂਗਸਟਰ ਹਵਾਲਾਤੀ ਹਨੀ ਕੁਮਾਰ ਉਰਫ ਕੱਟੀ ਪੁੱਤਰ ਗੁਰਮੇਲ ਸਿੰਘ ਵਾਸੀ ਰਾਮਪੁਰ ਬਿਲੜੋ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ (ਕੀ-ਪੈਡ) ਰੰਗ ਚਿੱਟਾ ਸਮੇਤ ਬੈਟਰੀ ਤੇ ਸਿੰਮ ਕਾਰਡ ਏਅਰਟੈਲ ਬਰਾਮਦ ਹੋਇਆ।
ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਉਰਫ ਕੁਲਵਿੰਦਰ ਸਿੰਘ ਉਰਫ ਕੰਨੀ ਪੁੱਤਰ ਗੁਰਦੀਪ ਸਿੰਘ ਵਾਸੀ ਲੱਲਾ ਬਸਤੀ ਥਾਣਾ ਸਿਟੀ ਜਲਾਲਾਬਾਦ ਕੋਲੋਂ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ (ਕੀ-ਪੈ) ਰੰਗ ਚਿੱਟਾ ਸਮੇਤ ਬੈਟਰੀ ਤੇ ਸਿੰਮ ਕਾਰਡ ਏਅਰਟੈਲ ਬਰਾਮਦ ਹੋਇਆ।

ਉਧਰ, ਏਐੱਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਨੰਬਸਰ 7857 ਰਾਹੀਂ ਸੁਖਵੰਤ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ 13 ਮਾਰਚ 201 ਨੂੰ ਗੈਂਗਸਟਰ ਅਕੁਲ ਕੁਮਾਰ ਉਰਫ ਖੱਤਰੀ ਨੁੰ ਚਲਾਨ ਲਈ ਜੇਲ੍ਹ ਬਠਿੰਡਾ ਵਿਖੇ ਭੇਜਣ ਲਈ ਜਦ ਇਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਇਕ ਏਅਰਟੈਲ ਕੰਪਨੀ ਦੀ ਸਿੰਮ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਕੈਦੀ ਖਿਲਾਫ 52-ਏ ਪਰੀਸੰਨਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

ਆਮ ਆਦਮੀ ਪਾਰਟੀ ਨੇ ਢੀਂਡਸਾ ਗਰੁੱਪ ਨਾਲ ਗਠਬੰਧਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ

Sanjhi Khabar

ਕੈਬਨਿਟ ਮੰਤਰੀ ਚੰਨੀ ਵਲੋਂ ਨੌਜਵਾਨ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Sanjhi Khabar

ਪੰਜਾਬ ‘ਚ ਰਜਿਸਟਰਡ ਫਾਰਮਾਸਿਸਟ ਹੁਣ ਸੋਧੀ ਨੀਤੀ ਤਹਿਤ ਕੈਮਿਸਟ ਦੁਕਾਨਾਂ ਖੋਲ੍ਹਣ ਲਈ ਕਰ ਸਕਣਗੇ ਅਪਲਾਈ : ਸਿਹਤ ਮੰਤਰੀ

Sanjhi Khabar

Leave a Comment