15.1 C
Los Angeles
May 15, 2024
Sanjhi Khabar
Chandigarh Crime News Ferozepur

ਸਾਢੇ 4 ਕਿੱਲੋ ਅਫੀਮ, 50 ਕਿੱਲੋ ਡੋਡੇ ਤੇ 2 ਘੋੜੇ ਟਰਾਲੇ ਸਮੇਤ 4 ਵਿਅਕਤੀ ਕਾਬੂ

Amandeep
ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਕਰੇਸ਼ਰ ਦੀ ਆੜ ਵਿੱਚ ਚਲਾਏ ਜਾ ਰਹੇ ਅਫੀਮ -ਪੋਸਤ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਸਾਢੇ 4 ਕਿੱਲੋ ਅਫੀਮ, 50 ਕਿੱਲੋ ਡੋਡੇ ਅਤੇ 2 ਘੋੜੇ ਟਰਾਲੇ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਕੇ ਥਾਣਾ ਕੁਲਗੜ੍ਹੀ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਵੱਲੋਂ ਜ਼ੀਰਾ ਰੋਡ ਟੀ ਪੁਆਇੰਟ ਸਾਂਦੇ ਹਾਸ਼ਮ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੁਖਬਰ ਖਾਸ ਦੀ ਇਤਲਾਹ ਉਤੇ ਇਕ ਘੋੜੇ ਟਰਾਲਾ ਜਿਸ ਵਿਚ ਗੁਰਜੀਤ ਸਿੰਘ ਅਤੇ ਬਲਵੀਰ ਸਿੰਘ ਵਾਸੀ ਤੱਲੇ ਵਾਲਾ ਸਵਾਰ ਸਨ ਅਤੇ ਦੂਜੇ ਟਰਾਲੇ ਵਿਚ ਪ੍ਰਦੀਪ ਸਿੰਘ ਵਾਸੀ ਤੱਲੇ ਵਾਲਾ ਅਤੇ ਹਰਜਿੰਦਰ ਸਿੰਘ ਵਾਸੀ ਪਿੰਡ ਖ਼ਾਰਾ ਸਵਾਰ ਸਨ, ਘੋੜਾ ਟਰਾਲਿਆਂ ਦੀ ਤਲਾਸ਼ੀ ਲੈਣ ਉਤੇ ਗੁਰਜੀਤ ਸਿੰਘ ਦੇ ਕਬਜੇ ਵਿਚੋਂ 2 ਕਿੱਲੋ ਅਫੀਮ ਅਤੇ ਨਾਲ ਬੈਠੇ ਬਲਵੀਰ ਸਿੰਘ ਦੇ ਕੋਲੋਂ 35 ਕਿੱਲੋ ਡੋਡੇ ਬਰਾਮਦ ਹੋਏ।
ਦੂਜੇ ਘੋੜੇ ਟਰਾਲੇ ਦੀ ਤਲਾਸ਼ੀ ਲੈਣ ਉਤੇ ਡਰਾਈਵਰ ਪ੍ਰਦੀਪ ਸਿੰਘ ਕੋਲੋਂ ਢਾਈ ਕਿੱਲੋ ਅਫੀਮ ਅਤੇ ਨਾਲ ਬੈਠੇ ਵਿਅਕਤੀ ਹਰਜਿੰਦਰ ਸਿੰਘ ਕੋਲੋਂ 15 ਕਿੱਲੋ ਡੋਡੇ ਬਰਾਮਦ ਹੋਏ ਹਨ। ਫੜੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 35 ਹਜਾਰ ਰੁਪਏ ਕਿਲੋ ਦੇ ਹਿਸਾਬ ਨਾਲ ਡੋਬੀ ਸ਼ਹਿਰ ਬਿਹਾਰ ਤੋਂ ਅਫੀਮ ਅਤੇ ਇਕ ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਝਾਰਖੰਡ ਸੂਬੇ ਦੇ ਵੱਖ ਵੱਖ ਢਾਬਿਆਂ ਤੋਂ ਪੋਸਤ ਖਰੀਦਿਆ ਹੈ ਜਿਸ ਨੂੰ ਭਾਰੀ ਕੀਮਤ ਨਾਲ ਵੇਚਣਾ ਸੀ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਹੈ।

Related posts

ਕਿਸਾਨਾਂ ਨੂੰ 14 ਮਈ ਨੂੰ ਮਿਲੇਗੀ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ ਅੱਠਵੀਂ ਕਿਸ਼ਤ

Sanjhi Khabar

ਵਿਜੀਲੈਂਸ ਨੇ ਏਐਸਆਈ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਿਆ

Sanjhi Khabar

ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਇਕ ਨਵੀਂ ਰਾਜਨੀਤਿਕ ਅਤੇ ਸਮਾਜਕ ਪਹਿਲ : ਮਾਇਆਵਤੀ

Sanjhi Khabar

Leave a Comment