17.6 C
Los Angeles
May 16, 2024
Sanjhi Khabar
Bathinda Crime News

ਸ਼ਰਾਬ ਪੀਣ ਮੌਕੇ ਹੋਈ ਲੜਾਈ ਦੀ ਰੰਜਿਸ਼ ’ਚ ਕਤਲ ਨੂੰ ਲੈਕੇ ਦੋ ਗ੍ਰਿਫਤਾਰ

ਅਸ਼ੋਕ ਵਰਮਾ
ਬਠਿੰਡਾ , 28 ਜੁਲਾਈ 2021: ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਇਲਾਕੇ ਦੇ ਪਿੰਡ ਨੰਗਲਾ ਦੀ ਫਿਰਨੀ ਤੋਂ ਡੇਰਾ ਬਾਬਾ ਰਾਮਦਾਸ ਸਾਹਮਣੇ ਸੜਕ ‘ਤੇ ਮਿਲੀ ਰਣਜੀਤ ਸਿੰਘ ਪੁੱਤਰ ਦਲਵਾਰ ਸਿੰਘ ਦੀ ਖੂਨ ਨਾਲ ਲੱਥਪਾਥ ਮਿਲੀ ਲਾਸ਼ ਦਾ ਮਾਮਲਾ 24 ਘੰਟਿਆਂ ਦੇ ਅੰਦਰ ਅੰਦਰ ਹੱਲ ਕਰ ਲਿਆ ਹੈ। ਦਰਅਸਲ ਰਣਜੀਤ ਸਿੰਘ ਦੀ ਹੱਤੀਆ ਉਸ ਦੇ ਸਾਥੀ ਵੱਲੋਂ ਸ਼ਰਾਬ ਪੀਣ ਦੌਰਾਨ ਹੋਈ ਲੜਾਈ ਦੀ ਰੰਜਿਸ਼ ’ਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਰਣਜੀਤ ਸਿੰਘ ਦੀ ਮਾਤਾ ਕਰਨੈਲ ਕੌਰ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਤਲਵੰਡੀ ਸਾਬੋ ’ਚ ਅਣਪਛਾਤਿਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫਤੀਸ਼ ਦੌਰਾਨ ਪੁਲਿਸ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲ ਰਹੀ ਹੈ ਜਿੰਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੱਗ ਪੁੱਤਰ ਸੁਖਪਾਲ ਸਿੰਘ ਉਰਫ ਘੋਨਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਲੱਭੂ ਪੁੱਤਰ ਬਿੰਦਰ ਸਿੰਘ ਵਾਸੀਅਨ ਨੰਗਲਾ ਵਜੋਂ ਹੋਈ ਹੈ। ਅੱਜ ਐਸ ਐਸ ਪੀ ਭੂੁਪਿੰਦਰਜੀਤ ਸਿੰਘ ਵਿਰਕ ਨੇ ਪੁਲਿਸ ਨੂੰ ਮਿਲੀ ਕਾਮਯਾਬੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੜਤਾਲ ਦੌਰਾਨ ਪੁਲਿਸ ਨੂੰ ਮੌਕੇ ਤੋਂ ਇੱਕ ਕਾਲੇ ਰੰਗ ਦਾ ਮੋਬਾਇਲ ਫੋਨ, ਖੂਨ ਨਾਲ ਲਿੱਬੜੇ ਇੱਟਾਂ ਤੇ ਪੱਥਰ ਅਤੇ ਲਾਗਿਓਂ ਇੱਕ ਟੁੱਟਿਆ ਹੋਇਆ ਜੀਓ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ’ਚ ਪਤਾ ਲੱਗਿਆ ਕਿ ਇਹ ਫੋਨ ਗੁਰਪ੍ਰੀਤ ਸਿੰਘ ਉਰਫ ਗੱਗ ਦਾ ਸੀ ਜਿਸ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਪੁਲਿਸ ਕੋਲ ਮੰਨਿਆ ਕਿ ਰਣਜੀਤ ਸਿੰਘ ,ਅੰਮਿਤਪਾਲ ਸਿੰਘ ਉਰਫ ਲੱਭੂ, ਅਜੈ ਸਿੰਘ ਉਰਫ ਬੱਬੂ ਬੈਟਰੀ ਅਤੇ ਉਸ ਦੇ ਖੁਦ ਸਮੇਤ ਚਾਰ ਜਣੇ ਘਟਨਾ ਵਾਲੀ ਥਾਂ ਦੇ ਨਜ਼ਦੀਕ ਸ਼ਰਾਬ ਪੀ ਰਹੇ ਸਨ। ਉਨ੍ਹਾਂ ਦੱਸਿਆ ਕਿ ਅਜੈ ਸਿੰਘ ਇਸ ਦੌਰਾਨ ਘਰ ਚਲਾ ਗਿਆ ਅਤੇ ਬਾਅਦ ’ਚ ਉਸ ਦੀ ਰਣਜੀਤ ਸਿੰਘ ਨਾਲ ਤਕਰਾਰ ਹੋ ਗਈ ਤਾਂ ਰਣਜੀਤ ਸਿੰਘ ਨੇ ਉਸ ਦਾ ਫੋਨ ਕੰਧ ਨਾਲ ਮਾਰ ਕੇ ਭੰਨ ਦਿੱਤਾ। ਉਨ੍ਹਾਂ ਦੱਸਿਆ ਕਿ ਗੁੱਸੇ ’ਚ ਆਏ ਗੁਰਪ੍ਰੀਤ ਸਿੰਘ ਨੇ ਰਣਜੀਤ ਸਿੰਘ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮੌਕੇ ਤੇ ਹਾਜਰ ਸੀ ਅਤੇ ਦੋਵਾਂ ਵੱਲੋਂ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

 

Related posts

ਵਿੱਤ ਮੰਤਰੀ ਨੇ ਕੋਰੋਨਾ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਦਾ ਲਿਆ ਜਾਇਜਾ

Sanjhi Khabar

ਬਠਿੰਡਾ ਤੋ ਆਪ ਦੇ ਉਮੀਦਵਾਰ ਜਗਰੂਪ ਗਿੱਲ ਨੂੰ ਮਿਲ ਰਿਹਾ ਹੈ ਭਰਵਾਂ ਸਮਰਥਨ

Sanjhi Khabar

ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭੈਣ ਨੇ ਹੀ ਪ੍ਰੇਮੀ ਹੱਥੋਂ ਕਰਵਾਇਆ ਭਰਾ ਦਾ ਕਤਲ

Sanjhi Khabar

Leave a Comment