15.3 C
Los Angeles
May 3, 2024
Sanjhi Khabar
Bathinda Chandigarh Politics

ਵੱਖ ਵੱਖ ਪਾਰਟੀਆਂ ਚੋ ਆਏ ਆਪ ਵਿੱਚ ਸ਼ਾਮਿਲ ਬਣ ਸਕਦੇ ਨੇ ਸੋਚੀ ਸਮਝੀ ਸਾਜਿਸ਼ ਦਾ ਹਿੱਸਾ

ਅਮਨ ਜੇਠੀ
ਬਠਿੰਡਾ: : ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈਕੇ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਤੇ ਥਾਪੀ ਲੈਕੇ ਆਏ ਦਾਵੇਦਾਰਾਂ ਨੇ ਵੋਟ ਵਿਗਲ ਵਜਾਉਣਾ ਸ਼ੁਰੂ ਕਰ ਦਿੱਤਾ । ਜਿਥੇ ਕਈ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਖ੍ਰੀਦੋ ਫਰੋਕਤ ਵੀ ਸ਼ੁਰੂ ਕਰ ਦਿੱਤੀ ਹੈ ਜਿਵੇਂ ਕਿ ਪਿਛਲੇ ਸਮੇਂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਵਜੂਦ ਸਿਰਫ ਆਮ ਆਦਮੀ ਪਾਰਟੀ ਨਾਲ ਹੀ ਸੀ। ਇਸੇ ਤਰ੍ਹਾਂ ਹੀ ਫੂਲ ਹਲਕੇ ਦੀ ਗੱਲ ਕਰੀਏ ਤਾਂ ਇਥੇ ਵੱਖੋ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਵਿਰੋਧੀ ਪਾਰਟੀਆਂ ਦੀ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਤਾ ਨਹੀਂ ਕਿਉਂਕਿ ਕੁੱਝ ਲੀਡਰ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਦੱਸਦੇ ਸਨ । ਪਰ ਆਮ ਆਦਮੀ ਪਾਰਟੀ ਦੀ ਟਿਕਟ ਨਾ ਮਿਲਣ ਕਾਰਨ ਪਾਰਟੀ ਦਾ ਵਿਰੋਧ ਕੀਤਾ ਤੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਜਿਥੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨਜਦੀਕੀਆਂ ਬਣਾ ਲਈਆ ਤੇ ਸਾਢੇ ਚਾਰ ਸਾਲ ਕਾਂਗਰਸ ਦੀ ਸੇਵਾ ਕੀਤੀ ਪਰ ਹੁਣ ਫੁਲ ਹਲਕੇ ਵਿਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਪੰਜਾਬੀ ਗਾਇਕ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਦਾ ਦਾਵੇਦਾਰ ਦੱਸ ਰਹੇ ਹਨ ਅਤੇ ਆਪਣੇ ਵਲੋ ਜਮੀਨੀ ਪੱਧਰ ਤੇ ਲੋਕਾਂ ਨਾਲ ਪਾਰਟੀ ਨੂੰ ਜੋੜਨ ਵਿੱਚ ਲੱਗੇ ਹੋਏ ਹਨ। ਪਰ ਹਲਕੇ ਦੇ ਪੜੇਲਿੱਖੇ ਅਤੇ ਬੁੱਧੀਜੀਵੀ ਵਰਗ ਨੇ ਉਨਾਂ ਤੋ ਦੂਰੀ ਬਣਾ ਕੇ ਰੱਖੀ ਹੋਈ ਹੈ ਕਿ ਕਿਤੇ ਇਹ ਕਾਂਗਰਸ਼ ਦੀ ਸਾਜ਼ਿਸ ਨਾ ਹੋਵੇ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਮਾਜ ਸੇਵੀ ਡਾਕਟਰ ਕੇਵਲ ਸਿੰਘ ਭਗਤਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਫੂਲ ਹਲਕੇ ਵਿੱਚ ਕਈ ਦਾਵੇਦਾਰ ਹਨ ।
ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਤੇ ਸੀਨੀਅਰ ਆਗੂਆਂ ਤੇ ਮੌਜੂਦਾ ਸਰਕਾਰ ਦੇ ਖਿਲਾਫ ਅਵਾਜ ਉਠਾਉਣ ਤੇ 307 ਦੇ ਪਰਚੇ ਵੀ ਦਰਜ ਹੋਏ ਉਹਨਾਂ ਤੋਂ ਟਿਕਟ ਦਾਵੇਦਾਰੀ ਨੂੰ ਲੈਕੇ ਪੁਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਪਾਰਟੀ ਪੁਰਾਣੇ ਵਰਕਰਾਂ ਦੇ ਕਿਤੇ ਕੰਮਾਂ ਨੂੰ ਦੇਖਦੇ ਹੋਏ ਹੀ ਟਿਕਟ ਦੇਵੇਗੀ। ਜਿਕਰਯੋਗ ਹੈ ਕਿ ਫੂਲ ਹਲਕੇ ਅੰਦਰ 18 ਤੋ ਜਿਆਦਾ ਦਾਵੇਦਾਰ ਹਨ ਜੇ ਪਾਰਟੀ ਕਿਸੇ ਹਲਕੇ ਦੇ ਬਾਹਰ ਵਾਲੇ ਨੂੰ ਟਿਕਟ ਦੇਵੇਗੀ ਤਾਂ ਆਮ ਆਦਮੀ ਪਾਰਟੀ ਚ ਵਿਰੋਧ ਪੈਦਾ ਹੋ ਜਾਵੇਗਾ ਤੇ ਜਿਸਦਾ ਫਾਇਦਾ ਕਾਂਗਰਸ ਤੇ ਬਾਦਲ ਦਲ ਨੂੰ ਮਿਲੇਗਾ। ਫੂਲ ਹਲਕੇ ਵਿੱਚ ਕਈ ਦਾਵੇਦਾਰ 7 ਸਾਲਾਂ ਤੋ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਹਨ । ਜੇਕਰ ਪਾਰਟੀ ਪੁਰਾਣੇ ਵਰਕਰਾਂ ਨੂੰ ਅਣਗੋਲਿਆ ਕਰਕੇ ਪਾਰਟੀ ਨਾਲ ਦਗਾ ਕਮਾ ਚੁੱਕੇ ਆਗੂਆਂ ਨੂੰ ਟਿਕਟ ਦੇਵੇਗੀ ਤਾਂ ਫੁੂਲ ਹਲਕੇ ਦੇ ਲੋਕ ਇਸਦਾ ਵਿਰੋਧ ਕਰਨਗੇ ਅਤੇ ਇਸ ਦਾ ਪਾਰਟੀ ਨੂੰ ਨੁਕਸਾਨ ਹੋਣਾ ਨਿਸਚਤ ਹੈ।

Related posts

ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ‘ਚ ਲਖੀਮਪੁਰ ਖੀਰੀ ਮਾਮਲੇ ‘ਤੇ ਚਰਚਾ, ਕੇਂਦਰ ਸਰਕਾਰ ਨੂੰ ਦੇਰ ਨਾ ਕਰਨ ਅਪੀਲ

Sanjhi Khabar

ਕਾਂਗਰਸ ਨੂੰ ਵੱਡਾ ਝਟਕਾ, ਲਾਲੀ ਮਜੀਠੀਆ ਹੋਏ ਆਪ ‘ਚ ਸ਼ਾਮਲ

Sanjhi Khabar

ਘਰ ਵਾਲਾ ਝਾੜੂ ਆਪਣੇ ਘਰਾਂ ਦੀ ਸਫਾਈ ਕਰਦਾ ਹੈ, ਪਰ ਆਮ ਆਦਮੀ ਪਾਰਟੀ ਦਾ ‘ਝਾੜੂ‘ ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰਦਾ: ਭਗਵੰਤ ਮਾਨ

Sanjhi Khabar

Leave a Comment