18.2 C
Los Angeles
May 21, 2024
Sanjhi Khabar
Chandigarh

ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ

Parmeet Mitha

ਚੰਡੀਗੜ੍ਹ : ਇਕ ਦੋ ਦਿਨਾਂ ਵਿੱਚ ਪੰਜਾਬ ਦੇ ਕੁੱਝ ਕੁ ਸ਼ਹਿਰਾਂ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ ਵਿਚ ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਵਰਖਾ ਪੈਣ ਦੀ ਚੇਤਾਵਨੀ ਦਿੱਤੀ ਹੈ। ਜ਼ਾਣਕਾਰੀ ਮੁਤਾਬਿਕ ਕੌਮੀ ਰਾਜਧਾਨੀ ਤੇ ਉੱਤਰ ਪੱਛਮ ਭਾਰਤ ਦੇ ਆਸਪਾਸ ਦੇ ਇਲਾਕੇ ਬ੍ਰੇਕ ਮਾਨਸੂਨ ਦੇ ਇਕ ਹੋਰ ਗੇੜ ‘ਚ ਦਾਖਲ ਹੋ ਸਕਦੇ ਹਨ। ਅਜਿਹਾ ਇਸ ਮੌਸਮ ‘ਚ ਤੀਜੀ ਵਾਰ ਹੋਣ ਜਾ ਰਿਹਾ ਹੈ। ਕਿਉਂਕਿ ਮਾਨਸੂਨ ਘੱਟ ਦਬਾਅ ਵਾਲੇ ਖੇਤਰ ਹਿਮਾਲਿਆ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਉੱਥੇ ਇਕ ਹੋਰ ਦਿਨ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਮਾਨਸੂਨ ਹਿਮਾਲਿਆ ਦੇ ਨੇੜੇ ਹੈ। ਇਸ ਦੇ ਉੱਥੇ ਅੱਜ 26 ਅਗਸਤ ਤਕ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਨੀ ਨੇ ਦੱਸਿਆ ਕਿ ਖੇਤਰ ‘ਚ ਅਜੇ ਮਾਨਸੂਨ ਕਮਜ਼ੋਰ ਹੈ। ਉਨ੍ਹਾਂ ਕਿਹਾ, ‘ਜੇਕਰ ਮਾਨਸੂਨ ਹਿਮਾਲਿਆ ਦੇ ਕਰੀਬ ਜਾਂਦਾ ਹੈ ਤੇ ਉੱਥੇ ਲਗਾਤਾਰ ਦੋ ਤੋਂ ਤਿੰਨ ਦਿਨ ਰਹਿੰਦਾ ਹੈ ਤਾਂ ਅਸੀਂ ਉਸ ਨੂੰ ਬ੍ਰੇਕ ਮਾਨਸੂਨ ਕਹਿੰਦੇ ਹਾਂ।’

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ 27 ਅਗਸਤ ਨੂੰ ਉੱਤਰ-ਪੱਛਮ ਤੇ ਉਸ ਦੇ ਨਾਲ ਲੱਗਦੇ ਪੱਛਮੀ ਮੱਧ ਬੰਗਾਲ ਦੀ ਖਾੜੀ ‘ਚ ਚੱਕਰਵਾਤੀ ਖੇਤਰ ਬਣ ਦੀ ਸੰਭਾਵਨਾ ਹੈ। ਇਸ ਦੇ 29 ਅਗਸਤ ਤੋਂ ਪੱਛਮੀ ਮਾਨਸੂਨ ਦੇ ਘੱਟ ਦਬਾਅ ਵਾਲੇ ਖੇਤਰ ਦੇ ਹੇਠਾਂ ਖਿੱਚਣ ਦੀ ਸੰਭਾਵਨਾ ਹੈ। ਜਿਸ ਨਾਲ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ‘ਚ ਮਹੀਨੇ ਦੇ ਅੰਤ ‘ਚ ਬਾਰਸ਼ ਹੋ ਸਕਦੀ ਹੈ। ਸ਼ਹਿਰ ‘ਚ ਇਸ ਮਹੀਨੇ ‘ਚ ਹੁਣ ਤਕ ਆਮ 210.6 ਮਿਮੀ ਬਾਰਸ਼ ਦੇ ਮੁਕਾਬਲੇ 214.5 ਮਿਮੀ ਬਾਰਸ਼ ਹੋਈ ਹੈ। ਆਮ ਤੌਰ ‘ਤੇ ਰਾਜਧਾਨੀ ‘ਚ ਇਸ ਮਹੀਨੇ 247.7 ਮਿਮੀ ਬਾਰਸ਼ ਹੁੰਦੀ ਹੈ।

ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਮਿਜਾਜ਼ ਬਦਲੇ ਹੋਏ ਹਨ। ਦੂਜੇ ਪਾਸੇ ਦਿੱਲੀ ‘ਚ ਮੀਂਹ ਪੈਣ ਨਾਲ ਸੜਕਾਂ ਨਹਿਰਾਂ ਦਾ ਰੂਪ ਧਾਰ ਲੈਂਦੀਆਂ ਹਨ। ਓਧਰ ਪੰਜਾਬ ‘ਚ ਮੌਸਮ ਸਾਫ ਬਣਿਆ ਹੋਇਆ ਹੈ ਤੇ ਇਕ ਵਾਰ ਫਿਰ ਤੋਂ ਹੁੰਮਸ ਭਰੀ ਗਰਮੀ ਦਾ ਦੌਰ ਜਾਰੀ ਹੈ, ਜਦਕਿ ਚੰਡੀਗੜ੍ਹ ਮੋਹਾਲੀ ਵਿੱਚ ਬਾਰਸ਼ ਪੈਣ ਦੀ ਸੰਭਾਵਨਾ ਜਤਾਈ ਜ਼ਾ ਰਹੀ ਹੈ।

Related posts

ਮੁੱਖ ਮੰਤਰੀ ਨੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲਾ ਐਲਾਨਿਆ

Sanjhi Khabar

ਸੁਖਪਾਲ ਖਹਿਰਾ ਸਮੇਤ ਤਿੰਨ ਵਿਧਾਇਕ ਕਾਂਗਰਸ ਪਾਰਟੀ ‘ਚ ਸ਼ਾਮਿਲ, ਕੈਪਟਨ ਅਮਰਿੰਦਰ ਨੇ ਕੀਤਾ ਸਵਾਗਤ

Sanjhi Khabar

ਕੇਂਦਰੀ ਕੈਬਨਿਟ ਨੇ ਫੂਡ ਪ੍ਰੋਸੈਸਿੰਗ ਉਦਯੋਗ ਲਈ ਪੀਐਲਆਈ ਯੋਜਨਾ ਨੂੰ ਦਿੱਤੀ ਮਨਜੂਰੀ

Sanjhi Khabar

Leave a Comment