21.3 C
Los Angeles
May 2, 2024
Sanjhi Khabar
Chandigarh Crime News

ਪੰਜਾਬ ‘ਚ ਮੀਂਹ-ਝੱਖੜ ਨਾਲ ਇਕੋ ਪਰਿਵਾਰ ਦੇ 4 ਜੀਆਂ ਸਮੇਤ 6 ਜਣਿਆਂ ਦੀ ਮੌਤ

Sukhwinder Bunty
ਰਾਜਪੁਰਾ: ਰਾਜਪੁਰਾ ਸ਼ਹਿਰ ਵਿੱਚ ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਤੇ ਤੂਫਾਨ ਨਾਲ ਜਿਥੇ ਨੇੜਲੇ ਪਿੰਡ ਸੈਦਖੇੜੀ ਨੇੜੇ ਝੁੱਗੀਆਂ `ਚ ਰਹਿ ਰਹੇ ਇੱਕੋ ਪਰਿਵਾਰ ਦੇ 4 ਜੀਆਂ `ਤੇ ਨੇੜਲੇ ਘਰ ਦੀ ਦੀਵਾਰ ਡਿੱਗਣ ਕਾਰਣ ਮੌਤ ਹੋ ਗਈ ਜਦ ਕਿ 2 ਹੋਰ ਥਾਵਾਂ `ਤੇ ਵੀ 2 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਤੋਂ ਇਲਾਵਾ ਸੜਕਾਂ ਕਿਨਾਰੇ ਤੇ ਨੇੜਲੇ ਪਿੰਡਾਂ `ਚ ਹਜ਼ਾਰਾਂ ਦੀ ਗਿਣਤੀ `ਚ ਦਰੱਖ਼ਤ, ਸੈਂਕੜੇ ਬਿਜਲੀ ਦੇ ਖੰਬੇ ਡਿੱਗਣ ਤੋਂ ਇਲਾਵਾ ਪਿੰਡ ਇਸਲਾਮਪੁਰ `ਚ ਇਕ ਫੈਕਟਰੀ ਦਾ ਸ਼ੈੱਡ ਕਰੀਬ 100 ਮੀਟਰ ਦੂਰ ਇਕ ਖਾਲੀ ਪਲਾਟ ਵਿਚ ਜਾ ਡਿੱਗਿਆ। ਤੂਫਾਨ ਦੇ ਚਲਦਿਆਂ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਨੇੜਲੇ ਪਿੰਡਾਂ ਅਤੇ ਸ਼ਹਿਰਾਂ `ਚ ਬਿਜਲੀ ਸਪਲਾਈ ਠੱਪ ਹੋਣ ਕਾਰਣ ਘੁੱਪ ਹਨੇਰਾ ਛਾ ਗਿਆ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਦੇ ਅਨੁਸਾਰ ਨੇੜਲੇ ਪਿੰਡ ਸੈਦਖੇੜੀ ਵਿੱਚ ਖੰਜੂਰ ਪੀਰ ਕੋਲ 2 ਪਰਵਾਸੀ ਪਰਿਵਾਰ ਜਿਨ੍ਹਾਂ ਵਿੱਚ ਗਰੀਸ (25), ਪੁੱਤਰੀ ਮਧੂ (6), ਰਾਧਿਕਾ (7) ਅਤੇ ਉਸਦੀ ਮਾਤਾ ਰਾਮ ਸ੍ਰੀ (60) ਜਦੋਂ ਆਪਣੀ ਝੁੱਗੀਆਂ ਵਿੱਚ ਸੁੱਤੇ ਪਏ ਸਨ ਤਾਂ ਨੇੜਲੇ ਘਰ ਦੀ ਦੀਵਾਰ ਝੁੱਗੀ `ਤੇ ਡਿੱਗ ਗਈ ਤੇ ਇਸ ਘਟਨਾ `ਚ ਉਕਤ ਪਰਿਵਾਰ ਦੇ ਜੀਅ ਥੱਲੇ ਦਬ ਗਏ। ਜਦੋਂ ਗੁਆਂਢੀਆਂ ਵੱਲੋਂ ਰੋਲਾ ਪਾਉਣ `ਤੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਦੀ ਮਦਦ ਨਾਲ ਜਦੋਂ ਇੱਟਾਂ ਦੇ ਥੱਲੇ ਦਬੇ ਉਕਤ ਪਰਿਵਾਰ ਦੇ ਜੀਆਂ ਨੂੰ ਕੱਢ ਕੇ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਵੱਲੋਂ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤਰ੍ਹਾਂ ਨੇੜਲੇ ਪਿੰਡ ਖੇੜੀ ਗੰਡਿਆ ਦਾ ਕਿਸਾਨ ਗੁਰਜੀਤ ਸਿੰਘ (40) ਆਪਣੇ ਖੇਤਾਂ ਵਿੱਚ ਪਾਣੀ ਲਗਾਉਣ ਦੇ ਲਈ ਮੋਟਰ ਚਲਾਉਣ ਗਿਆ ਤਾਂ ਜਦੋਂ ਮੋਟਰ ਵਾਲੇ ਕਮਰੇ ਵਿੱਚ ਮੀਂਹ ਕਾਰਣ ਖੜ ਗਿਆ ਤਾਂ ਨੇੜੇ ਤੋਂ ਦਰੱਖਤ ਕਮਰੇ `ਤੇ ਡਿੱਗ ਗਿਆ ਤਾਂ ਥੱਲੇ ਦਬਣ ਕਾਰਣ ਗੁਰਜੀਤ ਸਿੰਘ ਦੀ ਥਾਂਈ ਮੌਤ ਹੋ ਗਈ। ਇਸ ਤਰ੍ਹਾਂ ਤੀਜ਼ੇ ਹਾਦਸੇ ਵਿੱਚ ਰਾਜਪੁਰਾ-ਪਟਿਆਲਾ ਰੋਡ `ਤੇ ਬੱਬਰ ਢਾਬੇ ਨੇੜੇ ਇੱਕ ਕੰਟੇਨਰ ਖੜਿਆ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਸੇਖਰ ਗਿਰ ਵਾਸੀ ਦੁਰਗ ਮੰਦਰ ਕਲੋਨੀ ਰਾਜਪੁਰਾ ਹਨੇਰੀ ਝੱਖੜ ਕਰਕੇ ਕੰਟੇਨਰ ਦੀ ਆੜ ਵਿੱਚ ਖੜ ਗਿਆ।

ਪਰ ਤੇਜ਼ ਝੱਖੜ ਕਾਰਣ ਕੰਟੇਨਰ ਪਲਟ ਗਿਆ ਤੇ ਸ਼ੇਖਰ ਗਿਰ ਥੱਲੇ ਦਬ ਗਿਆ ਤੇ ਉਸਦੀ ਮੌਤ ਹੋ ਗਈ। ਇਸ ਮੌਕੇ ਕਰੇਨ ਦੀ ਮਦਦ ਨਾਲ ਕੰਟੇਨਰ ਟਰੱਕ ਨੂੰ ਸਿੱਧਾ ਕੀਤਾ ਤਾਂ ਉਸ ਨੂੰ ਥੱਲੇ ਤੋਂ ਕੱਢਿਆ ਗਿਆ। ਕੌਂਸਲਰ ਜਗਨੰਦਨ ਗੁਪਤਾ ਨੇ ਦੱਸਿਆ ਕਿ ਪਿੰਡ ਖਾਨਪੁਰ ਰੈਲੂ ਵਿਖੇ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਮਾੜੀ ਦੀ ਕੰਧ ਡਿੱਗ ਗਈ।ਇਸ ਤਰ੍ਹਾਂ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੜਕਾਂ ਕਿਨਾਰੇ ਹਜਾਰਾਂ ਦੀ ਗਿੱਣਤੀ `ਚ ਦਰੱਖਤ ਟੁੱਟ ਗਏ ਤੇ ਬਿਜਲੀ ਸਪਲਾਈ ਦੇ ਸੈਕੜੇ ਖੰਬੇ ਟੁੱਟਣ ਕਾਰਣ ਬਿਜਲੀ ਗੁੱਲ ਹੋ ਗਈ ਤੇ ਅੱਜ ਦੇਰ ਸ਼ਾਮ ਤੱਕ ਪਾਵਰ ਕਾਮ ਦੇ ਕਰਮਚਾਰੀ ਵੱਖ-ਵੱਖ ਥਾਵਾਂ ਤੇ ਬਿਜਲੀ ਸਪਲਾਈ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਸਨ

Related posts

ਕਾਰਗਿਲ ਵਿਜੇ ਦਿਵਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

Sanjhi Khabar

10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

Sanjhi Khabar

CM ਨੇ ਸਿਹਤ ਵਿਭਾਗ ਨੂੰ ਹਸਪਤਾਲਾਂ ‘ਚ ਬਲੈਕ ਫੰਗਸ ਦੀਆਂ ਦਵਾਈਆਂ ਦੀਯਕੀਨੀ ਬਣਾਉਣ ਲਈ ਆਖਿਆ

Sanjhi Khabar

Leave a Comment