15.8 C
Los Angeles
May 16, 2024
Sanjhi Khabar
Chandigarh ਸਾਡੀ ਸਿਹਤ ਪੰਜਾਬ

ਗਰਮੀਆਂ ‘ਚ ਖਾਓ ਇਹ ਚੀਜ਼ਾਂ

Agency
ਗਰਮੀ ਨੇ ਦਸਤਕ ਦੇ ਦਿੱਤੀ ਹੈ। ਇਸ ਸਮੇਂ ਦੌਰਾਨ ਜ਼ਿਆਦਾ ਧੁੱਪ ‘ਚ ਰਹਿਣ ਨਾਲ ਪਸੀਨਾ, ਐਲਰਜੀ ਹੋਣ ਦੇ ਨਾਲ ਬੇਚੈਨੀ, ਘਬਰਾਹਟ, ਸਿਰ ਦਰਦ ਅਤੇ ਡੀਹਾਈਡਰੇਸ਼ਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਇਸ ਸਮੇਂ ਦੌਰਾਨ ਖਾਸ ਡਾਇਟ ਫੋਲੋ ਕਰਨੀ ਚਾਹੀਦੀ ਹੈ। ਤਾਂ ਜੋ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਤਾਂ ਆਓ ਅੱਜ ਅਸੀਂ ਇਸ ਲੇਖ ‘ਚ ਤੁਹਾਨੂੰ ਸਵੇਰ ਤੋਂ ਰਾਤ ਤੱਕ ਦੀ ਡਾਇਟ ਪਲੈਨ ਦੱਸਦੇ ਹਾਂ। ਇਸ ਨੂੰ ਫੋਲੋ ਕਰਕੇ ਤੁਸੀਂ ਗਰਮੀਆਂ ‘ਚ ਵੀ ਇੱਕਦਮ ਫਿੱਟ ਅਤੇ ਵਧੀਆ ਰਹਿ ਸਕਦੇ ਹੋ।

ਪਾਣੀ ਪੀ ਕੇ ਕਰੋ ਦਿਨ ਦੀ ਸ਼ੁਰੂਆਤ: ਸਵੇਰੇ ਉੱਠ ਕਰ ਬਿਨ੍ਹਾ ਬਰੱਸ਼ ਕੀਤੇ 2 ਗਲਾਸ ਤਾਜ਼ਾ ਜਾਂ ਗੁਣਗੁਣਾ ਪਾਣੀ ਪੀਓ। ਇਸ ਨੂੰ ਇਕ ਸਮੇਂ ਪੀਣ ਦੀ ਜਗ੍ਹਾ ਘੁੱਟ-ਘੁੱਟ ਕਰਕੇ ਪੀਓ। ਦਰਅਸਲ ਸਵੇਰੇ ਮੂੰਹ ‘ਚ ਮੌਜੂਦ ਕੁਝ ਵਿਸ਼ੇਸ਼ ਪਾਚਕ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਅਜਿਹੇ ‘ਚ ਬਾਸੀ ਮੂੰਹ ਤੋਂ ਪਾਣੀ ਪੀ ਕੇ ਉਹ ਸਾਡੇ ਸਰੀਰ ਤੱਕ ਪਹੁੰਚ ਕੇ ਫ਼ਾਇਦਾ ਦਿੰਦੇ ਹਨ। ਇਸ ਤੋਂ ਇਲਾਵਾ ਗੈਸ, ਐਸਿਡਿਟੀ ਆਦਿ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਦੇ ਨਾਲ 1/2 ਚਮਚ ਅਜਵਾਇਣ ਖਾਓ। ਪਰ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਰਾਤ ਨੂੰ ਬ੍ਰਸ਼ ਕਰਕੇ ਜ਼ਰੂਰ ਸੋਵੋ ਨਹੀਂ ਤਾਂ ਮੂੰਹ ‘ਚ ਮੌਜੂਦ ਬੈਕਟਰੀਆ ਪੇਟ ‘ਚ ਚਲੇ ਜਾਣਗੇ।
ਚਾਹ ਨੂੰ ਬਦਲ ਦਿਓ ਗ੍ਰੀਨ ਟੀ ਜਾਂ ਜੂਸ ‘ਚ: ਜੇ ਤੁਹਾਨੂੰ ਸਵੇਰੇ ਦੁੱਧ ਵਾਲੀ ਚਾਹ ਪੀਣ ਦੀ ਆਦਤ ਹੈ ਤਾਂ ਇਸ ਨੂੰ ਗ੍ਰੀਨ ਟੀ ਜਾਂ ਤਾਜ਼ੇ ਫਲਾਂ ਦੇ ਜੂਸ ਨਾਲ ਬਦਲੋ। ਦਰਅਸਲ ਖਾਲੀ ਪੇਟ ਚਾਹ ਪੀਣ ਨਾਲ ਪੇਟ ‘ਚ ਦਰਦ, ਫੁੱਲਣ, ਗੈਸ, ਬਦਹਜ਼ਮੀ, ਐਸਿਡਿਟੀ ਆਦਿ ਹੋ ਸਕਦੇ ਹਨ। ਪਰ ਗ੍ਰੀਨ ਟੀ ਅਤੇ ਜੂਸ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਪਾਚਨ ਤੰਤਰ ਤੰਦਰੁਸਤ ਹੋਣ ‘ਚ ਸਹਾਇਤਾ ਮਿਲਦੀ ਹੈ। ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।

ਇਸ ਤਰਾਂ ਦਾ ਹੋਣਾ ਚਾਹੀਦਾ ਹੈ ਨਾਸ਼ਤਾ: ਇਹ ਕਿਹਾ ਜਾਂਦਾ ਹੈ ਕਿ ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਹੈਲਥੀ ਹੋਣਾ ਚਾਹੀਦਾ ਹੈ। ਦਰਅਸਲ ਦਿਨ ਭਰ ਕੰਮ ਕਰਨ ਲਈ ਐਨਰਜ਼ੀ ਦੀ ਜਰੂਰਤ ਹੁੰਦੀ ਹੈ। ਅਜਿਹੇ ‘ਚ ਤੁਸੀਂ ਨਾਸ਼ਤੇ ‘ਚ ਪੋਹਾ, ਇਡਲੀ, ਓਟਮੀਲ, ਸਪਾਉਟ, ਉਪਮਾ, ਰੋਸਟੇਡ ਬ੍ਰਾਊਨ ਬਰੈੱਡ, ਸੁੱਕੇ ਮੇਵੇ, ਓਟਸ ਆਦਿ ਸ਼ਾਮਲ ਕਰ ਸਕਦੇ ਹੋ। ਇਸ ਦੇ ਨਾਲ ਹੀ ਗਰਮੀ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਆਪਣੇ ਬੈਗ ‘ਚ ਨਿੰਬੂ ਪਾਣੀ ਦੀ ਬੋਤਲ ਰੱਖੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਦਿਨ ਭਰ ਐਨਰਜੀ ਮਿਲੇਗੀ। ਪਾਚਨ ਤੰਤਰ ਤੰਦਰੁਸਤ ਰਹਿਣ ਨਾਲ ਦਿਮਾਗ ਨੂੰ ਠੰਡਕ ਮਿਲੇਗੀ। ਪਰ ਇਸ ਨੂੰ ਤੇਜ਼ ਧੁੱਪ ਦੇ ਸੰਪਰਕ ‘ਚ ਨਾ ਪੀਓ। ਸਰੀਰ ਦਾ ਤਾਪਮਾਨ ਸਹੀ ਹੋਣ ‘ਤੇ ਹੀ ਇਸ ਦਾ ਸੇਵਨ ਕਰੋ।
ਲੰਚ ‘ਚ ਖਾਓ ਇਹ ਚੀਜ਼ਾਂ: ਗੱਲ ਜੇ ਅਸੀਂ ਲੰਚ ਦੀ ਕਰੀਏ ਤਾਂ ਇਸ ਦੌਰਾਨ ਦਾਲ, ਰੋਟੀ, ਚੌਲ ਅਤੇ ਸਬਜ਼ੀਆਂ ਖਾਣਾ ਬੈਸਟ ਆਪਸ਼ਨ ਹੈ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਛਾਛ ਅਤੇ ਤਾਜ਼ੀ ਅਤੇ ਹਰੀਆਂ ਸਬਜ਼ੀਆਂ ਦਾ ਸਲਾਦ ਵੀ ਖਾ ਸਕਦੇ ਹੋ। ਇਸਦੇ ਨਾਲ ਸਰੀਰ ਨੂੰ ਸਾਰੇ ਜਰੂਰੀ ਤੱਤ ਅਸਾਨੀ ਨਾਲ ਮਿਲ ਜਾਣਗੇ। ਨਾਲ ਹੀ ਪਾਣੀ ਦੀ ਕਮੀ ਪੂਰੀ ਹੋਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਰਹੇਗਾ। ਇਸ ਤੋਂ ਇਲਾਵਾ ਕੰਮ ਦੇ ਸਮੇਂ ਅਕਸਰ ਦੁਪਹਿਰ ਅਤੇ ਸ਼ਾਮ ਨੂੰ ਛੋਟੀ-ਛੋਟੀ ਭੁੱਖ ਲੱਗਦੀ ਹੈ। ਅਜਿਹੇ ‘ਚ ਤੁਸੀਂ ਆਪਣੇ ਬੈਗ ‘ਚ ਭੁੱਜੇ ਛੋਲੇ, ਬਿਸਕੁਟ, ਸਲਾਦ, sprouts ਆਦਿ ਰੱਖ ਸਕਦੇ ਹੋ। ਅਜਿਹੇ ‘ਚ ਇਸ ਨੂੰ ਸਨੈਕ ਦੀ ਤਰ੍ਹਾਂ ਖਾਧਾ ਜਾ ਸਕਦਾ ਹੈ।
ਡਿਨਰ ‘ਚ ਸ਼ਾਮਲ ਕਰੋ ਇਹ ਚੀਜ਼ਾਂ: ਰਾਤ ਦੇ ਸਮੇਂ ਹਮੇਸ਼ਾ ਹਲਕਾ-ਫੁਲਕਾ ਭੋਜਨ ਕਰਨਾ ਚਾਹੀਦਾ ਹੈ। ਇਸ ‘ਚ ਲੌਕੀ, ਟਿੰਡਾ, ਤੋਰੀ ਅਤੇ ਪਾਣੀ ਵਾਲੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾ ਸਬਜ਼ੀਆਂ ਦਾ ਜ਼ਿਆਦਾ ਅਤੇ ਘੱਟ ਰੋਟੀ ਦਾ ਸੇਵਨ ਕਰੋ। ਬਾਹਰ ਦੇ ਮਸਾਲੇਦਾਰ, ਆਇਲੀ ਫ਼ੂਡ ਅਤੇ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਖਾਣੇ ਦੇ 1 ਘੰਟੇ ਬਾਅਦ ਅਤੇ ਸੌਣ ਤੋਂ 1 ਘੰਟੇ ਪਹਿਲਾਂ 1 ਗਲਾਸ ਗੁਣਗੁਣਾ ਦੁੱਧ ਪੀਓ। ਤੁਸੀਂ ਦੁੱਧ ‘ਚ 2 ਚੁਟਕੀ ਹਲਦੀ ਪਾ ਕੇ ਵੀ ਪੀ ਸਕਦੇ ਹੋ। ਇਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੋਣ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਮਿਊਨਿਟੀ ਬੂਸਟ ਹੋਣ ਬੀਮਾਰੀਆਂ ਤੋਂ ਬਚਾਅ ਰਹੇਗਾ।

Related posts

ਵਿਜੀਲੈਂਸ ਬਿਊਰੋ ਵੱਲੋਂ ਪਰਲਜ਼ ਗਰੁੱਪ ਘੁਟਾਲੇ ਵਿੱਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਗ੍ਰਿਫਤਾਰ

Sanjhi Khabar

ਆਮ ਆਦਮੀ ਪਾਰਟੀ ਨੇ ਸਰਕਾਰ ਤੋਂ ਟਰਾਂਸਪੋਰਟ ਡਰਾਈਵਰਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਕੀਤੀ ਮੰਗ

Sanjhi Khabar

ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਇਕ ਨਵੀਂ ਰਾਜਨੀਤਿਕ ਅਤੇ ਸਮਾਜਕ ਪਹਿਲ : ਮਾਇਆਵਤੀ

Sanjhi Khabar

Leave a Comment