18 C
Los Angeles
May 17, 2024
Sanjhi Khabar
Chandigarh New Delhi

ਕੇਜਰੀਵਾਲ ਕੱਲ੍ਹ ਸਾਰੇ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੀ ਗਰੰਟੀ ਦੇਣ ਆ ਰਹੇ ਨੇ ਚੰਡੀਗੜ੍ਹ

Raj Verma
Chandigarh : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਚੰਡੀਗੜ੍ਹ ਆ ਰਹੇ ਹਨ। ਇਸ ਸਮੇਂ ਉਹ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬੀਆਂ ਨਾਲ ਕਈ ਵੱਡੇ ਐਲਾਨ ਕਰ ਸਕਦੇ ਹਨ।
ਆਪ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਹੈ ਕਿ ਕੇਜਰੀਵਾਲ ਕੱਲ੍ਹ ਸਾਰੇ ਪੰਜਾਬੀਆਂ ਲਈ ਮੁਫਤ ਬਿਜਲੀ ਦਾ ਐਲਾਨ ਕਰਨਗੇ।ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਚ ਮੁਫਤ ਬਿਜਲੀ ਦਿੱਤੀ ਜਾ ਸਕਦੀ ਤਾਂ ਪੰਜਾਬ ਨੂੰ ਕਿਉਂ ਨਹੀਂ। ਇਸ ਲਈ ਕੇਜਰੀਵਾਲ ਸਿਰਫ ਐਲਾਨ ਨਹੀਂ ਸਗੋਂ, ਗਰੰਟੀ ਦੇਣ ਆ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮਿ੍ਤਸਰ ਆਏ ਸਨ, ਜਿਥੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

Related posts

ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਚ ਗਵਰਨੈਂਸ ਸੁਧਾਰਾਂ ਤੇ ਅਧਿਕਾਰ ਖੇਤਰ ਨੂੰ ਲੈ ਕੇ ਰਾਸ਼ਟਰਪਤੀ ਨੂੰ ਕੀਤੀ ਅਪੀਲ

Sanjhi Khabar

ਅਦਾਕਾਰ ਰਣਬੀਰ ਕਪੂਰ ਕੋਰੋਨਾ ਪਾਜ਼ੀਟਿਵ ਹੋ ਗਏ

Sanjhi Khabar

ਦੇਸ਼ ਦੇ ਅੱਠ ਰਾਜਾਂ ‘ਚ ਕੋਰੋਨਾ ਦੇ ਕੁੱਲ 71.62 ਪ੍ਰਤੀਸ਼ਤ ਸਰਗਰਮ ਮਰੀਜ਼

Sanjhi Khabar

Leave a Comment