14.8 C
Los Angeles
May 18, 2024
Sanjhi Khabar
Bathinda Politics Protest

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁੱਤਲਾ

ਬਠਿੰਡਾ , 6 ਅਕਤੂਬਰ (ਵੀਰਪਾਲ ਕੌਰ)- ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਬਠਿੰਡਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਅਤੇ ਜੋਰਦਾਰ ਨਾਅਰੇਬਾਜੀ ਕੀਤੀ । ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਹਾਇਸ ਤੇ ਧਰਨਾ ਪ੍ਰਦਰਸਨ ਕਰਨ ਆਏ ਬੇਰੁਜਗਾਰ ਬੱਚਿਆਂ ਤੇ ਕਾਂਗਰਸ ਦੇ ਗੁੰਡਿਆਂ ਵੱਲੋਂ ਜੋ ਤਸੱਸਦ ਕੀਤਾ ਗਿਆ ਹੈ ਟੈਂਟ ਉਖਾੜਿਆ ਗਿਆ ਹੈ ਉਸ ਦੀ ਜਥੇਬੰਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਤੇ ਤਸੱਸਦ ਕਰਨ ਦੀ ਥਾਂ ਪੰਜਾਬ ਸਰਕਾਰ ਨੂੰ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ 5 ਅਕਤੂਬਰ ਨੂੰ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਵਫਦ ਨੂੰ ਮੋਹਾਲੀ ਵਿਖੇ ਮੀਟਿੰਗ ਲਈ ਬੁਲਾ ਕੇ ਜੋ ਖੱਜਲ ਖੁਆਰੀ ਕੀਤੀ ਹੈ । ਉਨ੍ਹਾਂ ਦੱਸਿਆ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ਮੋਹਾਲੀ ਵਿਖੇ ਲਗਭਗ 17 ਜਥੇਬੰਦੀ ਦੇ 200 ਦੇ ਕਰੀਬ ਆਗੂਆਂ ਨੂੰ ਉਨਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਮੀਟਿੰਗ ਕਰਨ ਦਾ ਸੱਦਾ ਪੱਤਰ ਦਿੱਤਾ ਸੀ ਤੇ ਸਵੇਰੇ 9 ਵਜੇ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਸੀ , ਪਰ ਮੰਤਰੀ ਨੇ ਸਵੇਰ ਤੋਂ ਲੈ ਕੇ ਸਾਮ 5 ਵਜੇ ਤੱਕ ਇਨ੍ਹਾਂ ਨੁੰਮਾਇੰਦਿਆਂ ਦੀ ਖੱਜਲ ਖੁਆਰੀ ਕੀਤੀ ਤੇ ਮੀਟਿੰਗ ਕਰਨ ਲਈ ਚਾਰ ਸਥਾਨ ਬਦਲੇ ਅਤੇ ਫੇਰ ਸਾਮ ਨੂੰ 5 ਵਜੇ ਸਿਰਫ ਇੱਕ ਮਿੰਟ ਲਈ ਮਿਲ ਕੇ ਇਹੋ ਹੀ ਕਿਹਾ ਕਿ ਕੋਈ ਨਹੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ । ਉਪਰੋਕਤ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਸਿੱਖਿਆ ਬੋਰਡ ਦੇ ਦਫਤਰ ’ਚ 9 ਵਜੇ ਮੀਟਿੰਗ ਕਰਨ ਦਾ ਪੱਤਰ ਭੇਜਿਆ ਗਿਆ ਸੀ । ਉਹ ਸਹੀ ਸਮੇਂ ਤੇ ਪਹੁੰਚ ਗਈਆਂ ਸਨ , ਪਰ 12-30 ਵਜੇ ਤੱਕ ਉਥੇ ਬਿਠਾਉਣ ਤੋਂ ਬਾਅਦ ਪ੍ਰਸਾਸਨਿਕ ਅਧਿਕਾਰੀ ਨੇ ਕਿਹਾ ਕਿ ਮੀਟਿੰਗ ਮੇਨ ਸੈਕਟਰੀਏਟ ’ਚ ਤਿੰਨ ਵਜੇ ਤੋਂ ਬਾਅਦ ਹੋਵੇਗੀ ਤੁਸੀਂ ਉਥੇ ਪੁੱਜੋ । ਉਥੋਂ ਫੇਰ ਚਾਰ ਵਜੇ ਕਿਹਾ ਕਿ ਤੁਸੀਂ ਪੰਜਾਬ ਭਵਨ ਚੱਲੋ ਮੀਟਿੰਗ ਉਥੇ ਹੋਵੇਗੀ । ਜਦੋਂ ਸਾਰੇ ਉਥੇ ਪਹੁੰਚੇ ਤਾਂ ਉਥੇ ਕਿਸੇ ਮੰਤਰੀ ਦਾ ਕੋਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਿਹਾ ਸੀ । ਪੁਲਿਸ ਪ੍ਰਸਾਸ਼ਨ ਵੱਲੋਂ ਕਿਹਾ ਗਿਆ ਕਿ ਇਥੇ ਕੋਈ ਮੀਟਿੰਗ ਨਹੀਂ । ਪੁਲਿਸ ਪ੍ਰਸਾਸ਼ਨ ਨੇ ਧੱਕੇ ਮਾਰ ਕੇ ਉਥੋਂ ਪਾਸੇ ਕੀਤਾ ਤੇ ਸੈਕਟਰ 3 ਦੇ ਪੁਲਿਸ ਥਾਣੇ ’ਚ ਲੈ ਗਏ । ਫੇਰ 5 ਵਜੋਂ ਸੁਨੇਹਾ ਆਇਆ ਕਿ ਸਿਰਫ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਹੀ ਮੰਤਰੀ ਪ੍ਰਗਟ ਸਿੰਘ ਦੀ 15 ਨੰਬਰ ਕੋਠੀ ’ਚ ਲਿਆਂਦਾ ਜਾਵੇ ਤੇ ਮਿਲਾ ਦਿੱਤਾ ਜਾਵੇ ਅਤੇ ਬਾਕੀਆਂ ਨੂੰ ਥਾਣੇ ਅੰਦਰ ਹੀ ਰੱਖਿਆ ਜਾਵੇ । ਉਨ੍ਹਾਂ ਕਿਹਾ ਕਿ ਉਥੇ ਵੀ ਮੰਤਰੀ ਨੇ ਕੋਈ ਗੱਲ ਨਹੀਂ ਸੁਣੀ ਸਿਰਫ ਇੱਕ ਮਿੰਟ ਮਿਲ ਕੇ ਕਹਿੰਦੇ ਕਿ ਮਸਲੇ ਦਾ ਹੱਲ ਕਰਾਂਗੇ । ਬਸ ਇਹ ਕਹਿਣ ਲਈ ਹੀ ਸਾਰਾ ਦਿਨ ਖੱਜ਼ਲ ਖੁਆਰ ਕੀਤਾ ਗਿਆ । ਯੂਨੀਅਨ ਉਸ ਦੀ ਸਖਤ ਸਬਦਾਂ ’ਚ ਨਿਖੇਧੀ ਕਰਦੀ ਹੈ ਤੇ ਉਹਨਾਂ ਦੇ ਘਟੀਆ ਵਤੀਰੇ ਦੇ ਵਿਰੁੱਧ ਯੂਨੀਅਨ ਵੱਲੋਂ ਸੰਘਰਸ ਕੀਤਾ ਜਾਵੇਗਾ । ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਕਹਿ ਰਹੇ ਹਨ ਕਿ ਲੋਕਾਂ ਦੀ ਸਰਕਾਰ ਹੈ, ਪਰ ਮੰਤਰੀ ਪ੍ਰਗਟ ਸਿੰਘ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਅਖਵਾ ਦਿੱਤਾ । ਉਹ ਇਸ ਤਰ੍ਹਾਂ ਤਾਂ ਕਿਸੇ ਨੂੰ ਸੱਦ ਕੇ ਜਲੀਲ ਨਹੀਂ ਕਰਦੇ ਸਨ । ਇਸ ਮੌਕੇ ਗੁਰਜੀਤ ਕੌਰ , ਰੁਪਿੰਦਰ ਕੌਰ , ਸਰਬਜੀਤ ਕੌਰ , ਗੁਰਦੀਪ ਕੌਰ ਤੇ ਵੀਰਪਾਲ ਕੌਰ ਆਦਿ ਆਗੂ ਮੌਜੂਦ ਸਨ ।

 

Related posts

ਨਵਜੋਤ ਸਿੱਧੂ ਨੇ ਸਾਬਕਾ PM ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

Sanjhi Khabar

ਪੰਜਾਬ ‘ਚ BJP ਸਰਕਾਰ ਬਣਨ ‘ਤੇ ਚੰਗਾ ਸਮਾਜਿਕ ਮਾਹੌਲ ਪੰਜਾਬੀਆਂ ਨੂੰ ਦੇਵਾਂਗੇ : ਅਸ਼ਵਨੀ ਸ਼ਰਮਾ

Sanjhi Khabar

ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦਾ 10 ਦਿਨਾਂ ਦਾ ਦੇਸ਼ਵਿਆਪੀ ਅੰਦੋਲਨ

Sanjhi Khabar

Leave a Comment