16 C
Los Angeles
May 18, 2024
Sanjhi Khabar
Chandigarh New Delhi ਪੰਜਾਬ ਵਪਾਰ

2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਆਖਿਰੀ ਬਜਟ

Swarn Bawa

‘ਚੰਡੀਗੜ੍ਹ 1 ਫਰਵਰੀ – 2024 ਦੀਆਂ ਲੋਕ ਸਭਾ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੌਜੂਦਾ ਸਰਕਾਰ ਦਾ ਆਖਿਰੀ ਬਜਟ ਪੇਸ਼ ਕੀਤਾ। ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਹਰੇਕ ਵਰਗ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਇਲੈਟ੍ਰਨਿਕ ਵਾਹਨਾਂ ਵਿੱਚ ਵਰਤੋਂ ਕੀਤੇ ਜਾਣ ਵਾਲੀ ਲਿਥੀਅਮ ਆਇਨ ਬੈਟਰੀਆਂ ਉਤੇ ਕਰ ਟੈਕਸ ਨੂੰ ਘਟਾ ਕੇ 13 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 8 ਸਾਲਾਂ ਵਿੱਚ ਪਹਿਲੀ ਵਾਰ ਇੰਨਕਮ ਟੈਕਸ ਦੀਆਂ ਸਲੈਬਾਂ ਦੀ ਗਿਣਤੀ ਵੀ 6 ਤੋਂ ਘਟਾ ਕੇ 5 ਕੀਤੀ ਗਈ ਹੈ। ਇਸ ਦੇ ਨਾਲ ਹੀ 9 ਲੱਖ ਰੁਪਏ ਤੱਕ ਦੀ ਕਮਾਈ ਤੇ ਇੰਨਕਮ ਟੈਕਸ ਭਰਨ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਜਟ ਵਿੱਚ ਸਿਗਰਿਟ ਉਤੇ ਟੈਕਸ 16 ਫੀਸਦੀ ਵਧਾਇਆ ਗਿਆ ਹੈ। ਬਜਟ ਮੁਤਾਬਕ ਮੋਬਾਇਲ, ਟੈਲੀਵੀਜਨ, ਚਿਮਨੀ ਦੇ ਨਿਰਮਾਣ ਲਈ ਵੀ ਸੀਮਾ ਸ਼ੁਲਕ ਵਿੱਚ ਰਾਹਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਕਈ ਚੀਜ਼ਾਂ ਸਸਤੀਆਂ ਹੋਣਗੀਆਂ ਅਤੇ ਕਈ ਮਹਿੰਗੀਆਂ ਹੋਣਗੀਆਂ।

ਇਹ ਹੋਵੇਗਾ ਸਸਤਾ

ਕੁਝ ਮੋਬਾਇਲ ਪਾਰਟ ਉਤੇ ਕਸਟਮ ਡਿਊਟੀ ਵਿੱਚ ਰਾਹਤ
ਇਲੈਕਟ੍ਰਿਕ ਕਾਰ ਵੀ ਹੋਵੇਗੀ ਸਸਤੀ, ਲਿਥੀਅਮ ਆਇਨ ਬੈਟਰੀ ਦੇ ਆਯਾਤ ਉਤੇ ਕਸਟਮ ਡਿਊਟੀ ਵਿੱਚ ਛੋਟੀ ਦਿੱਤੀ ਗਈ ਹੈ।
ਟੀਵੀ ਸਸਤਾ ਹੋਵੇਗਾ, ਇਮਪੋਰਟ ਡਿਊਟੀ ਘੱਟ ਹੋਵੇਗੀ, ਇਲੈਕਟ੍ਰੀਕਲ ਸਾਮਾਨ ਵੀ ਸਸਤਾ ਹੋਵੇਗਾ, ਟੈਲੀਵੀਜਨ ਦੇ ਓਪਨ ਸੇਲ ਦੇ ਕਲਪੁਰਜਿਆਂ ਉਤੇ ਸੀਮਾ ਸ਼ੁਲਕ ਘਟਾਕੇ 2.5 ਫੀਸਦੀ ਕੀਤਾ ਗਿਆ ਹੈ।
ਮੋਬਾਇਲ ਪਾਰਟ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ, ਕਿਉਂਕਿ ਕਸਟਮ ਡਿਊਟੀ ਘੱਟ ਕੀਤੀ ਗਈ ਹੈ।
ਲੈਬ ਨਿਰਮਿਤ ਹੀਰੇ ਦੇ ਸੀਡਸ ਉਤੇ ਕਸਟਮ ਡਿਊਟੀ ਵਿੱਚ ਛੋਟ
ਰਬੜ ਵਿੱਚ ਡਿਊਟੀ ਘੱਟ ਕੀਤੀ ਗਈ।
ਆਟੋਮੋਬਾਇਲ ਸਸਤੇ ਹੋਣਗੇ
ਖਿਡੌਣੇ, ਸਾਈਕਲ ਹੋਣਗੇ ਸਸਤੇ
ਝੀਂਗਾ ਫ੍ਰੀਡ ਉਤੇ ਸੀਮਾ ਸ਼ੁਲਕ ਘੱਟ, ਹੋਵੇਗਾ ਸਸਤਾ
ਇਹ ਹੋਵੇਗਾ ਮਹਿੰਗਾ

ਚਾਂਦੀ ਉਤੇ ਕਸਟਮ ਡਿਊਟੀ ਵਧਾਈ ਗਈ ਹੈ, ਇਸਦਾ ਮਤਲਬ ਹੈ ਕਿ ਚਾਂਦੀ ਕੁਝ ਮਹਿੰਗੀ ਹੋਵੇਗੀ, ਭਾਵ ਸੋਨਾ, ਚਾਂਦੀ ਅਤੇ ਹੀਰਾ ਮਹਿੰਗਾ ਹੋਵੇਗਾ।
ਸਿਗਰਿਟ ਮਹਿੰਗੀ ਹੋਵੇਗੀ।
ਕਿਚਨ ਇਲੈਕਿਟ੍ਰਕ ਚਿਮਨੀ ਉਤੇ ਟੈਕਸ ਵਧਾਇਆ ਗਿਆ ਹੈ
ਆਯਾਤ ਖਿਡੌਣੇ, ਸਾਈਕਲ

Related posts

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 77 ਮੈਂਬਰੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ

Sanjhi Khabar

ਸਕੂਲ ਸਿੱਖਿਆ ਨੂੰ ਬਿਹਤਰੀਨ ਤੇ ਆਧੁਨਿਕ ਬਣਾਉਣ ਲਈ 2,941.83 ਕਰੋੜ ਰੁਪਏ ਦੀ ਕਾਰਜ ਯੋਜਨਾ ਨੂੰ ਮਨਜ਼ੂਰੀ: ਮੁੱਖ ਸਕੱਤਰ

Sanjhi Khabar

ਪਿਛਲੀਆਂ ਸਰਕਾਰਾਂ ਨੇ ਨਸ਼ੇ ਦੇ ਮੁੱਦੇ ਉਤੇ ਕਾਰਵਾਈ ਕਰਨ ਦੀ ਬਜਾਏ ਸਿਰਫ ਰਾਜਨੀਤੀ ਕੀਤੀ : ‘ਆਪ’

Sanjhi Khabar

Leave a Comment