22 C
Los Angeles
May 3, 2024
Sanjhi Khabar
Chandigarh Crime News

ਚਿੱਟਫੰਡ ਕੰਪਨੀ ਐਸਟੀਏ (STA)ਟੌਕਨ ਦਾ ਗੌਰਖਧੰਦਾ: ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਲੋਕਾਂ ਨੂੰ ਫਸਾਇਆਂ

PS Mitha/www.sanjhikhabar.com

ਬਠਿੰਡਾ, ਫਰੀਦਕੋਟ, ਮਾਨਸਾ, ਲੁਧਿਆਣਾ, ਬਰਨਾਲਾ ਵਿੱਚ ਕੰਪਨੀ ਦੇ ਪ੍ਰਮੋਟਰਾਂ ਦੀਆਂ ਮੀਟਿੰਗਾਂ
ਅਜਿਹੀਆਂ ਕੰਪਨੀਆ ਖਿਲਾਫ ਸੇਬੀ ਕਰੇਗੀ ਕਾਰਵਾਈ: ਰਾਜੇਸ਼ ਧਨਜੇਟੀ ਡਿਪਟੀ ਡਾਇਰੈਕਟਰ ਸੇਬੀ
ਚੰਡੀਗੜ : ਪੰਜਾਬ ਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਲਈ ਕਈ ਚਿੱਟਫੰਡ ਕੰਪਨੀਆਂ ਨੇ ਪੰਜਾਬ ਦੇ ਵਿੱਚ ਡੇਰੇ ਲਗਾ ਲਏ ਹਨ ਇਨਾਂ ਵਲੋ ਲੋਕਾਂ ਨੂੰ ਜਿਆਦਾ ਵਿਆਜ ਦੇਣ ਦਾ ਲਾਲਚ ਦੇਕੇ ਕੰਪਨੀਆਂ ਵਿੱਚ ਫਸਾਇਆ ਜਾ ਰਿਹਾ ਹੈ। ਸਾਡੀ ਕਰਾਇਮ ਟੀਮ ਵਲੋ ਇੱਕਠੀ ਕੀਤੀ ਗਈ ਜਾਣਕਾਰੀ ਅਤੇ ਸੈਮੀਨਾਰ ਦੇ ਵਿੱਚ ਕੀਤੇ ਗਏ ਇਕ ਅਪਰੇਸ਼ਨ ਦੇ ਅਨੁਸਾਰ ਚਿਟਫੰਡ ਕੰਪਨੀ ਐਸਟੀਏ ਟੌਕਨ ਵਲੋ ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਪੰਜਾਬ ਦੇ ਬਠਿੰਡਾ, ਫਰੀਦਕੋਟ, ਮਾਨਸਾ ਭੁੱਚੋ ਮੰਡੀ, ਬਰਨਾਲਾ ਅਤੇ ਲੁਧਿਆਣਾ ਦੇ ਵਿੱਚ ਮੀÇੱਟੰਗਾਂ ਕਰਕੇ ਲੋਕਾਂ ਨੂੰ ਕਰੋੜਪਤੀ ਬਣਾਉਣ ਦੇ ਸੁਪਨੇ ਦਿਖਾਕੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਪਤਾ ਚਲਿਆ ਹੈ ਕਿ ਕੰਪਨੀ ਦੇ ਮੁੱਖੀ ਡੇਵਿਡ ਹਨ ਅਤੇ ਮੇਨ ਪ੍ਰੋਮੋਟਰ ਗੁਰਤੇਜ ਸਿੱਧੂ ਫਰੀਦਕੋਟ, ਕੇਕੇ ਵਰਮਾ, ਹਰਜੀਤ ਸਿੰਘ ਭੁੱਚੋ , ਗੁਰਮੀਤ ਸਿੰਘ ਗ੍ਰੰਥੀ ਬਰਨਾਲਾ, ਜਗਸੀਰ ਸਿੰਘ ਬਰਨਾਲਾ , ਧਰਮਿੰਦਰ ਸਿੰਘ, ਚਮਕੌਰ ਸਿੰਘ, ਡਾ: ਹਰਮੰਗਲ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ ਅਤੇ ਬਲਜੀਤ ਸਿੰਘ ਬਰਨਾਲਾ ਹਨ। ਕੰਪਨੀ ਵਲੋ ਬਣਾਈ ਗਈ ਟੀਮ ਸੇਰੇ ਪੰਜਾਬ ਵਲੋ ਲੁਧਿਆਣਾ , ਕੋਟਕਪੂਰਾ ਕੋਠੇ ਗੱਜਣ ਸਿੰਘ ਵਾਲਾ ਅਤੇ ਬਰਨਾਲਾ ਵਿੱਚ ਸੈਮੀਨਾਰ ਕਰਕੇ ਲੋਕਾਂ ਨੂੰ ਕੰਪਨੀ ਵਿੱਚ ਪੈਸੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਡੁਬਈ ਦੇ ਟੂਰ ਅਤੇ ਵੱਡੀਆਂ ਕਾਰਾਂ ਦੇ ਸੁਪਨੇ ਦਿਖਾਏ ਗਏ। ਕੰਪਨੀ ਦੇ ਐਮਡੀ ਡੈਵਿਡ ਅਤੇ ਪ੍ਰੋਮੋਟਰਾਂ ਵਲੋ ਲੋਕਾਂ ਨੂੰ ਭਰਮਾਉਣ ਦੇ ਲਈ ਕਿਹਾ ਜਾ ਰਿਹਾ ਹੈ ਕਿ ਕੰਪਨੀ ਦੁਨੀਆਂ ਦੀ ਨੰਬਰ ਵਨ ਕੰਪਨੀ ਬਣਕੇ ਲੋਕਾਂ ਨੂੰ 10 ਤੋ 30 ਪ੍ਰਤੀਸ਼ਤ ਵਿਆਜ਼ ਦੇਵੇਗੀ।

ਕੰਪਨੀ ਵਲੋ ਰੋਜਾਨਾ ਰਾਤ ਨੂੰ ਜੂਮ ਮੀਟਿੰਗ ਕਰਕੇ ਲੋਕਾਂ ਨੂੰ ਆਪਣੀਆਂ ਸਕੀਮਾਂ ਦੱਸਕੇ ਫਸਾਉਦੇ ਹਨ ਅਤੇ ਕਹਿੰਦੇ ਹਨ ਕਿ ਸਾਡਾ ਐਸਟੀਏ ਟੌਕਨ ਖਰੀਦੋ ਅਤੇ ਕਰੋੜਪਤੀ ਬਣੋ। ਜਿਕਰਯੋਗ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਵੀ ਚਿੱਟਫੰਡ ਕੰਪਨੀਆਂ ਪਰਲ ਗਰੁਪ, ਗਰੀਨ ਵੈਲੀ, ਕਿੰਮ, ਕਰਾਊਣ ਗਰੁਪ, ਗਰੀਨ ਫਾਰੈਸਟ, ਸਾਰਦਾ ਗਰੁਪ, ਐਲਪੀਐਨਟੀ ਟੋਕਨ, ਗੋਲਡਨ ਫਾਰੈਸਟ ਅਤੇ ਸਹਾਰਾ ਗਰੁੱਪ ਦੇ ਵਿੱਚ ਆਪਣੇ ਹੱਕ ਦੀ ਕਮਾਈ ਫਸਾਕੇ ਲੁੱਟ ਚੁੱਕੇ ਹਨ ਅਤੇ ਸੰਗਰੂਰ ਏਰੀਏ ਦੇ ਕਈ ਲੋਕ ਇਨਾਂ ਕੰਪਨੀਆਂ ਤੋ ਤੰਗ ਆਕੇ ਆਤਮਹੱਤਿਆ ਵੀ ਕਰ ਚੁੱਕੇ ਹਨ। ਹੁਣ ਇਸ ਕੰਪਨੀ ਨੇ ਪੰਜਾਬ ਤੋ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ, ਤਾਮਿਲਨਾਡੁ, ਉਤਰਾਖੰਡ,ਹਿਮਾਚਲ, ਗੁਜਰਾਤ, ਕਰਨਾਟਕਾ ਅਤੇ ਮੁੰਬਈ ਵਿੱਚ ਆਪਣਾ ਮਕੜਜਾਲ ਫੈਲਾ ਕੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ ਸੇਬੀ ਦੇ ਰਿਜ਼ਨਲ ਡਾਇਰੈਕਟਰ ਰਾਜੇਸ ਧਨਜੇਟੀ ਦਾ ਕਹਿਣਾ ਹੈ ਕਿ ਕੋਈ ਵੀ ਚਿੱਟਫੰਡ ਕੰਪਨੀ ਦੇਸ਼ ਦੇ ਵਿੱਚ ਲੀਗਲ ਨਹੀ ਹੈ ਅਤੇ ਭਾਰਤ ਸਰਕਾਰ ਵਲੋ ਅਜਿਹੀਆਂ ਕੰਪਨੀਆਂ ਦੇ ਖਿਲਾਫ ਸ਼ਿਕਜ਼ਾ ਕਸਿਆ ਜਾਵੇਗਾ।
ਚਿੱਟਫੰਡ ਵਿਰੋਧੀ ਸ਼ੰਗਠਨ ਪੰਜਾਬ ਦੇ ਸੱਕਤਰ ਸੁਖਵਿੰਦਰ ਸਿੰਘ ਬਹਿਰਾਮਪੂਰ ਨੇ ਕਿਹਾ ਹੈ ਕਿ ਇਸ ਕੰਪਨੀ ਦੇ ਖਿਲਾਫ ਪੰਜਾਬ ਸਰਕਾਰ ਅਤੇ ਇਨਫੋਰਮੇਟ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਭੇਜ ਰਹੇ ਹਨ ਤਾਂ ਇਨਾਂ ਦੇ ਪ੍ਰਮੋਟਰਾਂ ਅਤੇ ਮਾਲਕ ਦੇ ਖਿਲਾਫ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇ।

 

Related posts

ਸੰਗਰੂਰ ਪੁਲਿਸ ਵੱਲੋਂ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼

Sanjhi Khabar

ਚੰਡੀਗੜ੍ਹ ‘ਚ ਬਣਨਗੇ ਹੁਣ ‘ਲਗਜ਼ਰੀ ਓਲਡ ਏਜ ਹੋਮ, ਫੀਸ ਦੇ ਕੇ ਮਿਲੇਗੀ ਹਰ ਤਰ੍ਹਾਂ ਦੀ ਸਹੂਲਤ

Sanjhi Khabar

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਸ਼ਹਾਦਤ ਨੂੰ ਸਮਰਪਿਤ ਦਿੱਲੀ ’ਚ ਵਿਸ਼ਵ ਪੱਧਰੀ ਮਿਊਜ਼ੀਅਮ ਬਣਾਇਆ ਜਾਵੇ : ਸੁਖਬੀਰ ਸਿੰਘ ਬਾਦਲ

Sanjhi Khabar

Leave a Comment