13.6 C
Los Angeles
April 20, 2024
Sanjhi Khabar
Urikane News

6 ਲੱਖ ਲੋਕਾਂ ਨੇ ਛੱਡਿਆ ਯੂਕਰੇਨ, ਗੁਆਂਢੀ ਦੇਸ਼ਾਂ ‘ਤੇ ਵਧ ਰਿਹਾ ਬੋਝ

Agency
ਜਨੇਵਾ, 01 ਮਾਰਚ । ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਪਿਛਲੇ ਛੇ ਦਿਨਾਂ ਵਿੱਚ ਛੇ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਨਾਲ ਗੁਆਂਢੀ ਦੇਸ਼ਾਂ ‘ਤੇ ਬੋਝ ਵਧ ਰਿਹਾ ਹੈ।

ਮਾਨਵਤਾਵਾਦੀ ਰਾਹਤ ਲਈ ਸੰਯੁਕਤ ਰਾਸ਼ਟਰ ਦੇ ਤਾਲਮੇਲ ਅਤੇ ਐਮਰਜੈਂਸੀ ਅਸਿਸਟੈਂਸ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਕਿ ਆਮ ਨਾਗਰਿਕਾਂ ਨੂੰ ਪਹੁਚਣ ਵਾਲੇ ਨੁਕਸਾਨ ਦੀ ਗਿਣਤੀ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ “ਬਹੁਤ ਚਿੰਤਾਜਨਕ” ਹੈ।

ਉਨ੍ਹਾਂ ਅੱਗੇ ਕਿਹਾ ਕਿ ਵੱਡੀ ਗਿਣਤੀ ਵਿਚ ਸ਼ਰਨਾਰਥੀ ਯੂਕਰੇਨ ਤੋਂ ਦੂਜੇ ਯੂਰਪੀ ਦੇਸ਼ਾਂ ਵਿਚ ਜਾ ਰਹੇ ਹਨ ਅਤੇ ਉਨ੍ਹਾਂ ਦੇ ਮੇਜ਼ਬਾਨ ਦੇਸ਼ਾਂ ‘ਤੇ ਬੋਝ ਪੈਣ ਦੀ ਸੰਭਾਵਨਾ ਹੈ। ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਮਾਨਵਤਾਵਾਦੀ ਲੋੜਾਂ ਤੇਜ਼ੀ ਨਾਲ ਵਧੀਆਂ ਹਨ। ਆਮ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ।

ਮਾਰਟਿਨ ਗ੍ਰਿਫਿਥਸ ਮੁਤਾਬਕ ਘੱਟੋ-ਘੱਟ ਇੱਕ ਲੱਖ 60 ਹਜ਼ਾਰ ਲੋਕ ਘਰੇਲੂ ਉਜਾੜੇ ਦਾ ਸ਼ਿਕਾਰ ਹੋਏ ਹਨ। ਹਵਾਈ ਹਮਲਿਆਂ ਅਤੇ ਲੜਾਈਆਂ ਨੇ ਸ਼ਹਿਰੀ ਖੇਤਰਾਂ ਵਿੱਚ ਨਾਗਰਿਕ ਸਥਾਪਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਸਿਹਤ, ਬਿਜਲੀ, ਪਾਣੀ ਅਤੇ ਸੈਨੀਟੇਸ਼ਨ ਵਰਗੀਆਂ ਬੁਨਿਆਦੀ ਸੇਵਾਵਾਂ ਵਿੱਚ ਵਿਘਨ ਪਾਇਆ ਹੈ। ਜਦਕਿ ਕਈ ਖੇਤਰਾਂ ਵਿੱਚ ਪੁਲ ਅਤੇ ਸੜਕਾਂ ਢਹਿ ਗਈਆਂ ਹਨ, ਇਸ ਨਾਲ ਸਥਾਨਕ ਲੋਕਾਂ ਲਈ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਪਹੁੰਚ ਪ੍ਰਭਾਵਿਤ ਹੋਈ ਹੈ। ਰਾਜਧਾਨੀ ਕੀਵ ਅਤੇ ਖਾਰਕੀਵ ਵਰਗੇ ਸ਼ਹਿਰਾਂ ਵਿੱਚ ਇਹ ਵਿਸ਼ੇਸ਼ ਤੌਰ ‘ਤੇ ਚਿੰਤਾਜਨਕ ਹੈ।

ਸ਼ਰਨਾਰਥੀ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਐਨਐਚਸੀਆਰ ਦੇ ਮੁਖੀ ਫਿਲਿਪੋ ਗ੍ਰੈਂਡੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਯੂਕਰੇਨ ਦੀ ਗੰਭੀਰ ਸਥਿਤੀ ਨੇ ਲੱਖਾਂ ਲੋਕਾਂ ਨੂੰ ਗੁਆਂਢੀ ਦੇਸ਼ਾਂ ਵਿੱਚ ਸ਼ਰਣ ਲੈਣ ਲਈ ਮਜਬੂਰ ਕੀਤਾ ਹੈ। ਰੂਸੀ ਫੌਜੀ ਕਾਰਵਾਈ ਤੋਂ ਬਾਅਦ, 6,00,000 ਲੋਕ ਯੂਕਰੇਨ ਤੋਂ ਗੁਆਂਢੀ ਦੇਸ਼ਾਂ ਵਿੱਚ ਚਲੇ ਗਏ ਹਨ। ਇਹ ਅੰਕੜਾ ਹਰ ਘੰਟੇ ਤੇਜ਼ੀ ਨਾਲ ਵਧ ਰਿਹਾ ਹੈ।

ਹੋਰ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਪੋਲੈਂਡ ਵਿੱਚ ਦੋ ਲੱਖ 80 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਰਨ ਲਈ ਹੈ, ਜਦੋਂ ਕਿ 94 ਹਜ਼ਾਰ ਲੋਕ ਹੰਗਰੀ ਪਹੁੰਚ ਚੁੱਕੇ ਹਨ। 40 ਹਜ਼ਾਰ ਲੋਕ ਮੋਲਦੋਵਾ, 34 ਹਜ਼ਾਰ ਰੋਮਾਨੀਆ ਅਤੇ 30 ਹਜ਼ਾਰ ਲੋਕ ਸਲੋਵਾਕੀਆ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਯੂਰਪ ਦੇ ਹੋਰ ਦੇਸ਼ਾਂ ਵਿਚ ਸ਼ਰਣ ਲੈਣ ਲਈ ਪਹੁੰਚ ਚੁੱਕੇ ਹਨ। ਦੱਸਿਆ ਗਿਆ ਕਿ ਕੁਝ ਲੋਕ ਰਸ਼ੀਅਨ ਫੈਡਰੇਸ਼ਨ ਵੀ ਪਹੁੰਚੇਹਨ।

Related posts

ਯੂਕਰੇਨ ‘ਚ ਫਸੇ ਵਿਦਿਆਰਥੀਆਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਭਗਵੰਤ ਮਾਨ ਦੀ ਅਪੀਲ

Sanjhi Khabar

ਰੋਮਾਨੀਆ ਤੋਂ 200 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਹਵਾਈ ਸੈਨਾ ਦਾ ਪਹਿਲਾ ਸੀ-17 ਗਲੋਬਮਾਸਟਰ ਪਰਤਿਆ

Sanjhi Khabar

ਯੂਕਰੇਨ ਦੇ ਖਾਰਕਿਵ ਵਿੱਚ ਰੂਸ ਨੇ ਸੁੱਟੇ ਬੰਬ, ਦੋ ਬੱਚਿਆਂ ਸਮੇਤ ਅੱਠ ਦੀ ਮੌਤ

Sanjhi Khabar

Leave a Comment