21.1 C
Los Angeles
April 17, 2024
Sanjhi Khabar
Chandigarh Crime News ਪੰਜਾਬ

50 ਗ੍ਰਾਮ ਹੈਰੋਇਨ ਤੇ ਨਗਦ ਇੱਕ ਲੱਖ ਰੁਪਏ ਸਮੇਤ ਦੋਸ਼ੀ ਗ੍ਰਿਫਤਾਰ

Agency
ਹੁਸ਼ਿਆਰਪੁਰ 1 ਮਾਰਚ ਨਵਜੋਤ ਸਿੰਘ ਮਾਹਲ ਪੀ ਪੀ ਐੱਸ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ ਅਨੁਸਾਰ ਤੇ ਰਵਿੰਦਰ ਪਾਲ ਸਿੰਘ ਸੰਧੂ ਪੁਲਸ ਕਪਤਾਨ ਤਫਦੀਸ਼ ਅਤੇ ਜਗਦੀਸ਼ ਰਾਜ ਅੱਤਰੀ ਉਪ ਪੁਲਸ ਕਪਤਾਨ ਸਿਟੀ ਦੀ ਯੋਗ ਅਗਵਾਈ ਹੇਠ ਨਸ਼ੇ ਵੇਚਣ ਵਾਲਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਗਸ਼ਤ ਤੇ ਏਐਸਆਈ ਸੁਖਦੇਵ ਸਿੰਘ ਇੰਚਾਰਜ ਚੌਕੀ ਪੁਰਹੀਰਾਂ ਥਾਣਾ ਮਾਡਲ ਟਾਊਨ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਸਕੀਮ ਨੰਬਰ ਦੋ ਇੰਮਪਰੂਵਮੈਟ ਟਰੱਸਟ ਰਹੀਮਪੁਰ ਤੋਂ ਸ਼ੱਕ ਦੀ ਬਿਨਾਹ ਤੇ ਦੋ ਨੌਜਵਾਨਾ ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਮੋਹਿਤ ਉਰਫ ਬੋਈ ਪੁੱਤਰ ਰਾਕੇਸ਼ ਕੁਮਾਰ ਵਾਸੀ ਮਕਾਨ ਨੰਬਰ 417 ਮੁਹੱਲਾ ਰਿਸ਼ੀ ਨਗਰ ਥਾਣਾ ਸਿਟੀ ਨੂੰ ਰੋਕਿਆ ਜਿਨ੍ਹਾਂ ਨੂੰ ਜ਼ਾਬਤਾ ਅਨੁਸਾਰ ਚੈੱਕ ਕਰਨ ਤੇ ਉਨ੍ਹਾਂ ਪਾਸੋਂ ਪੰਜਾਹ ਗ੍ਰਾਮ ਹੈਰੋਇਨ ਅਤੇ ਇਕ ਲੱਖ ਰੁਪਏ ਨਗਦ ਰਾਸ਼ੀ ਦੀ ਬਰਾਮਦਗੀ ਹੋਈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਭਿਸ਼ੇਕ ਭੱਟੀ ਉਰਫ ਅਭੀ ਅਤੇ ਮੋਹਿਤ ਉਰਫ ਬੋਈ ਪਿਛਲੇ ਕੁਝ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ ਅਤੇ ਹੁਣ ਵੀ ਮੋਹਿਤ ਉਰਫ ਬੋਈ ਇਕ ਲੱਖ ਰੁਪਏ ਵਿਚ ਅਭੀਸ਼ੇਕ ਭੱਟੀ ਉਰਫ ਅਭੀ ਪਾਸੋਂ ਹੈਰੋਇਨ ਦੀ ਖਰੀਦੋ ਫਰੋਖਤ ਕਰ ਰਿਹਾ ਸੀ ਜਿਨ੍ਹਾਂ ਨੂੰ ਮੌਕੇ ਤੇ ਹੀ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਗਿਆ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਦੇ ਨੈੱਟਵਰਕ ਬਾਰੇ ਪਤਾ ਕੀਤਾ ਜਾ ਸਕੇ ਕਿ ਇਨ੍ਹਾਂ ਦੇ ਇਸ ਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਹਨ ਅਤੇ ਇਨ੍ਹਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ

Related posts

ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ‘ਤੇ ਕੀਤਾ ਵਾਰ, ਕਿਹਾ- ਚੋਰ ਦੀ ਦਾੜ੍ਹੀ ‘ਚ ਇੱਕ ਨਹੀਂ ਕਈ ਤਿਨਕੇ

Sanjhi Khabar

ਪੰਜਾਬ ਪੁਲਸ ‘ਚ 19 DSP ਕੀਤੇ ਇੱਧਰੋਂ-ਉੱਧਰ ਵੱਡੇ ਪੱਧਰ ‘ਤੇ ਹੋਏ ਤਬਾਦਲੇ,

Sanjhi Khabar

ਕੋਲ੍ਹਾ ਤਸਕਰੀ ਮਾਮਲੇ ‘ਚ ਸੀਬੀਆਈ ਨੇ 14 ਕਾਰੋਬਾਰੀਆਂ ਨੂੰ ਕੀਤਾ ਸੂਚੀਬੱਧ

Sanjhi Khabar

Leave a Comment