13.6 C
Los Angeles
April 20, 2024
Sanjhi Khabar
Chandigarh Protest ਪੰਜਾਬ

ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੋਣਗੇ ਆਈਏਐਸ ਏ ਵੇਣੁਪ੍ਰਸਾਦ

PS Mitha
‘ਚੰਡੀਗੜ੍ਹ, 12 ਮਾਰਚ । ਆਈ. ਏ. ਐਸ. ਅਧਿਕਾਰੀ ਏ ਵੇਣੁਪ੍ਰਸਾਦ ਨੂੰ ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਭਗਵੰਤ ਮਾਨ ਨੇ ਪ੍ਰਵਾਨਗੀ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਏ ਵੇਣੂ ਪ੍ਰਸਾਦ 1991 ਦੇ ਆਈ. ਏ. ਐਸ. ਬੈਚ ਦੇ ਅਧਿਕਾਰੀ ਹਨ। ਕੇ. ਡੀ. ਚੌਧਰੀ ਵਲੋਂ ਅਹੁਦੇ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਏ ਵੇਣੂਪ੍ਰਸਾਦ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨਾਂ ਡਿਪਟੀ ਕਮਿਸ਼ਨਰ ਫਰੀਦਕੋਟ, ਜਲੰਧਰ ਅਤੇ ਕਮਿਸ਼ਨਰ ਆਬਕਾਰੀ ਅਤੇ ਕਰ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ ਸਕੱਤਰ ਵਜੋਂ ਵੀ ਕੰਮ ਕੀਤਾ।

ਇਸ ਦੇ ਨਾਲ ਹੀ ਪੁਲਿਸ ਵਿਭਾਗ ਵਿੱਚ ਫੇਰਬਦਲ ਦੀ ਸੰਭਾਵਨਾ ਘੱਟ ਪ੍ਰਗਟਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਵੀਕੇ ਭਾਵਰਾ ਨੂੰ ਯੂ. ਪੀ. ਐਸ. ਸੀ. ਪੈਨਲ ਰਾਹੀਂ ਡੀ. ਜੀ. ਪੀ. ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਰੱਖਣਾ ਪਿਆ। ਚਰਨਜੀਤ ਚੰਨੀ ਇਕਬਾਲਪ੍ਰੀਤ ਸਹੋਤਾ ਅਤੇ ਨਵਜੋਤ ਸਿੱਧੂ ਸਿਧਾਰਥ ਚਟੋਪਾਧਿਆਏ ਨੂੰ ਕੁਰਸੀ ‘ਤੇ ਰੱਖਣਾ ਚਾਹੁੰਦੇ ਸਨ ਪਰ ਹੁਣ ਦੋਵੇਂ ਹੱਟ ਚੁੱਕੇ ਹਨ।

Related posts

ਬੁੰਗਾ ਮਸਤੂਆਣਾ ਸਾਹਿਬ ਗੁਰਦੁਆਰੇ ਦੇ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਨਾਲ ਹੋਇਆ ਦੇਹਾਂਤ

Sanjhi Khabar

ਮਨਪ੍ਰੀਤ ਬਾਦਲ ਵੱਲੋਂ ਵਿਜੀਲੈਂਸ ਦੀ ਗੇਂਦ ਸੀਬੀਆਈ ਦੇ ਪਾਲੇ ’ਚ ਰੋੜ੍ਹਨ ਦੀ ਕੋਸ਼ਿਸ਼

Sanjhi Khabar

ਪੰਜਾਬ ਵਿੱਚ 1300 ਬੂਥ ਕ੍ਰਿਟੀਕਲ ਐਲਾਨੇ

Sanjhi Khabar

Leave a Comment