15.5 C
Los Angeles
April 25, 2024
Sanjhi Khabar
Bathinda Religious

ਮਾਈਸਰਖਾਨਾ ਮੇਲੇ ਦੀਆਂ ਤਿਆਰੀਆਂ ਮੁਕੰਮਲ,ਅੱਜ ਮੇਲੇ ਦੀ ਸ਼ੁਰੂਆਤ

Yash Pal
ਬਠਿੰਡਾ,6 ਅਕਤੂਬਰ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ ਅਤੇ ਸੰਸਿਤ ਮਹਾਵਿਦਿਆਲਿਆ ਵੱਲੋਂ ਜਿਲਾ ਬਠਿੰਡਾ ਦੇ ਮਾਈਸਰਖਾਨਾ ਵਿਖੇ ਮੇਲਾ ਸ਼੍ਰੀ ਸ਼੍ਰੀ ਮਹਾਂਮੰਡਲੇਸ਼ਵਰ ਸਾਧਵੀ ਨੀਲਮਾਨੰਦ ਸਰਸਵਤੀ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਜਿਸਦੀ ਜਾਣਕਾਰੀ ਦਿੰਦੇ ਹੋਏ ਸਭਾ ਦੀ ਸਬ-ਕਮੇਟੀ ਦੇ ਪ੍ਰਧਾਨ ਕੈਲਾਸ਼ ਪਰਬਤ ਨੇ ਦੱਸਿਆ ਹੈ ਕਿ ਇਸ ਵਾਰ ਮੇਲੇ ਦਾ ਆਯੋਜਨ ਕਰਨ ਅਵਤਾਰ ਕਪਿਲ ਪ੍ਰਧਾਨ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ ਅਤੇ ਸੰਸਿਤ ਮਹਾਵਿਦਿਆਲਿਆ ਦੇ ਦਿਸ਼ਾ ਨਿਰਦੇਸ਼ ਹੇਠ ਹੋ ਰਿਹਾ ਹੈ। ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮੇਲੇ ਦੀ ਹਰ ਰਾਤ ਨੂੰ ਮਾਤਾ ਦੀ ਚੌਂਕੀ ਵੀ ਲੱਗੇਗੀ। ਇਸ ਮੌਕੇ ਸਭਾ ਦੀ ਸਬ-ਕਮੇਟੀ ਦੇ ਸਲਾਹਕਾਰ ਰਣਜੀਤ ਸ਼ਰਮਾ, ਪ੍ਰੇਮਪਾਲ ਭੋਲਾ, ਕੈਸ਼ੀਅਰ ਸੁਖਦੀਪ ਸ਼ਰਮਾ, ਸੈਕਟਰੀ ਬਬਲੂ ਸ਼ਰਮਾ, ਕਾਰਜਕਾਰਨੀ ਮੈਂਬਰਾਨ ਵੀਤ ਸ਼ਰਮਾ ਨੈਬ ਕੁਮਾਰ, ਪ੍ਰਦੀਪ ਸ਼ਰਮਾਂ ਰਣਧੀਰ ਸਿੰਘ ਸ਼ਰਮਾ, ਗੁਰਸਰਨ ਸਿੰਘ ਸ਼ਰਮਾ, ਰਾਜ ਕੁਮਾਰ, ਰਘਵੀਰ ਚੰਦ, ਹੁਸਨਪ੍ਰੀਤ ਸ਼ਰਮਾ ਅਤੇ ਹਨੀ ਸ਼ਰਮਾ ਵੀ ਹਾਜਰ ਸਨ। ਕਮੇਟੀ ਵੱਲੋਂ ਕੋਵਿਡ-19 ਦੇ ਮੱਦੇਨਜਰ ਸ਼ਰਧਾਲੂਆਂ ਨੂੰ ਮੂੰਹ ਤੇ ਮਾਸਕ ਲਾਊਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਸਰਕਾਰੀ ਨਿਯਮਾਂ ਦਾ ਧਿਆਨ ਰੱਖਣ ਅਤੇ ਮੰਦਰ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਰੇ ਅਪੀਲ ਕੀਤੀ ਗਈ ਹੈ।

 

Related posts

ਘਰ ਵਾਲਾ ਝਾੜੂ ਆਪਣੇ ਘਰਾਂ ਦੀ ਸਫਾਈ ਕਰਦਾ ਹੈ, ਪਰ ਆਮ ਆਦਮੀ ਪਾਰਟੀ ਦਾ ‘ਝਾੜੂ‘ ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰਦਾ: ਭਗਵੰਤ ਮਾਨ

Sanjhi Khabar

ਸਿਆਸਤ ਦੇ ‘ਬਾਬਾ ਬੋਹੜ’ ਦੇ ਸਿਆਸੀ ਪੈਂਤੜੇ ਨੇ ਛੇੜੀ ਚੁੰਝ ਚਰਚਾ

Sanjhi Khabar

ਭਗਵੰਤ ਮਾਨ ਨੇ ਸੰਸਦੀ ਕਮੇਟੀ ਦੀ ਕਾਰਵਾਈ ਦੇ ਮਿੰਟ ਪੇਸ਼ ਕਰਦਿਆਂ ਹਰਸਿਮਰਤ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰਨ ਦੀ ਦਿੱਤੀ ਚੁਣੌਤੀ

Sanjhi Khabar

Leave a Comment