15.7 C
Los Angeles
April 26, 2024
Sanjhi Khabar
Ferozepur

ਫਿਰੋਜਪੁਰ ਰੈਲੀ ਨੇੜੇ ਭਿੜੇ ਕਿਸਾਨ ਤੇ ਬੀਜੇਪੀ ਵਰਕਰ, ਪੁਲਿਸ ਵੱਲੋਂ ਲਾਠੀਚਾਰਜ, ਕਈ ਜਖਮੀ

ਫਿਰੋਜਪੁਰ, 05 ਜਨਵਰੀ (ਸੰਦੀਪ ਸਿੰਘ) :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜਪੁਰ ਰੈਲੀ ਰੱਦ ਹੋ ਗਈ ਹੈ। ਉਹ ਰੈਲੀ ਵਿੱਚ ਨਹੀਂ ਪਹੁੰਚ ਸਕੇ। ਰੈਲੀ ਨੂੰ ਲੈ ਕੇ ਅੱਜ ਸਾਰਾ ਦਿਨ ਰੌਲਾ-ਰੱਪਾ ਰਿਹਾ। ਕਈ ਥਾਈਂ ਬੀਜੇਪੀ ਵਰਕਰਾਂ ਤੇ ਕਿਸਾਨਾਂ ਵਿਚਾਲੇ ਟਕਰਾਅ ਵੀ ਹੋਇਆ। ਪੁਲਿਸ ਨੂੰ ਵੀ ਲਾਠੀਚਾਰਜ ਕਰਨਾ ਪਿਆ। ਰੈਲੀ ਵਿੱਚ ਹਿੱਸਾ ਲੈਣ ਲਈ ਜਲੰਧਰ ਤੋਂ ਫਿਰੋਜਪੁਰ ਲਈ ਰਵਾਨਾ ਹੋਏ ਕਿਸਾਨਾਂ ਨੂੰ ਰੈਲੀ ਵਾਲੀ ਥਾਂ ਤੋਂ ਪੰਦਰਾਂ ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਗਿਆ। ਉੱਥੇ ਕਿਸਾਨਾਂ ਨੇ ਸੜਕ ਦੇ ਵਿਚਕਾਰ ਟਰੈਕਟਰ ਟਰਾਲੀਆਂ ਲਗਾ ਦਿੱਤੀਆਂ। ਜਦੋਂ ਭਾਜਪਾ ਵਰਕਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਪਾਸਿਆਂ ਤੋਂ ਬਹਿਸ ਸੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਨਾਅਰੇਬਾਜੀ ਸੁਰੂ ਹੋ ਗਈ। ਇਸ ਦੌਰਾਨ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਨੂੰ ਮਨਾਉਣ ਤੇ ਧਰਨਾ ਖਤਮ ਕਰਨ ਲਈ ਕਿਹਾ ਪਰ ਪੁਲਿਸ ਦੀਆਂ ਸਾਰੀਆਂ ਕੋਸਿਸਾਂ ਨਾਕਾਮ ਰਹੀਆਂ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਨਾਅਰੇਬਾਜੀ ਕਰਦੇ ਹੋਏ ਦੋਵਾਂ ਧੜਿਆਂ ‘ਚ ਲੜਾਈ ਵੀ ਹੋ ਗਈ। ਪੁਲਿਸ ਨੇ ਭਾਜਪਾ ਵਰਕਰਾਂ ਤੇ ਕਿਸਾਨਾਂ ਨੂੰ ਵੱਖ ਕਰਨ ਦੀ ਕੋਸਿਸ ਕੀਤੀ ਪਰ ਮਾਮਲਾ ਹੱਥੋਂ ਨਿਕਲਦਾ ਦੇਖ ਕੇ ਦੋਵਾਂ ‘ਤੇ ਲਾਠੀਆਂ ਦੀ ਵਰਖਾ ਕਰ ਦਿੱਤੀ। ਪੁਲਿਸ ਵੱਲੋਂ ਕੀਤੇ ਗਏ ਇਸ ਲਾਠੀਚਾਰਜ ਵਿੱਚ ਕਈ ਭਾਜਪਾ ਵਰਕਰ ਜਖਮੀ ਹੋ ਗਏ ਤੇ ਕਈਆਂ ਦੇ ਸਿਰ ਪਾਟ ਗਏ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਇਸ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਸਰਕਾਰ ਆਪਣੇ ਏਜੰਟਾਂ ਤੋਂ ਇਹ ਕੰਮ ਕਰਵਾ ਰਹੀ ਹੈ ਤੇ ਸੂਬਾ ਪੁਲਿਸ ਵੀ ਇਨਾਂ ਏਜੰਟਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਫਿਰੋਜਪੁਰ ਨੇੜੇ ਜਲੰਧਰ ਛਾਉਣੀ ਤੋਂ ਕਾਫਲੇ ਨਾਲ ਗਏ ਭਾਜਪਾ ਦੇ ਸੀਨੀਅਰ ਆਗੂ ਅਮਿਤ ਤਨੇਜਾ ਨੇ ਦੋਸ ਲਾਇਆ ਕਿ ਸੂਬੇ ਵਿੱਚ ਸੱਤਾਧਾਰੀ ਕਾਂਗਰਸ ਭਾਜਪਾ ਦਾ ਵਿਰੋਧ ਕਰ ਰਹੀ ਹੈ। ਉਨਾਂ ਕਿਹਾ ਕਿ ਸੂਬਾ ਪੁਲਿਸ ਸਰਕਾਰ ਦੇ ਇਸਾਰੇ ‘ਤੇ ਗੁੰਡਿਆਂ ਵਾਂਗ ਵਿਹਾਰ ਕਰ ਰਹੀ ਹੈ। ਤਨੇਜਾ ਨੇ ਕਿਹਾ ਕਿ ਸੂਬੇ ‘ਚ ਪੂਰੀ ਤਰਾਂ ਫੇਲ ਹੋ ਚੁੱਕੀ ਕਾਂਗਰਸ ਸਰਕਾਰ ਹੁਣ ਸੂਬੇ ‘ਚ ਹਿੰਦੂ-ਸਿੱਖਾਂ ‘ਚ ਫੁੱਟ ਪਾ ਕੇ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਵੇਗੀ।

Related posts

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

ਨਿਰਮਲ ਆਤਮਾ, ਮਾਤਾ ਨਿਰਮਲ ਕੌਰ ਦੇ ਭੋਗ ਤੇ ਵਿਸ਼ੇਸ

Sanjhi Khabar

ਬੀ.ਐਫ.ਜੀ. ਆਈ. ਵਿਖੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ

Sanjhi Khabar

Leave a Comment