Sanjhi Khabar
Chandigarh Employment News

ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ‘ਚ ਵੱਡੀ ਛੋਟ, IELTS ਸੈਂਟਰ ਖੋਲ੍ਹਣ ਦੀ ਦਿੱਤੀ ਇਜਾਜ਼ਤ

Sukhwinder Bunty
Chandgiarh : ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਹੱਦ ਤੱਕ ਗਿਰਾਵਟ ਆ ਗਈ ਹੈ ਪਰ ਅਜੇ ਵੀ ਸਾਵਧਾਨੀ ਪੱਖੋਂ ਪੰਜਾਬ ਸਰਕਾਰ ਨੇ ਕੋਰੋਨਾ ਕਰਕੇ ਸੂਬੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਨੂੰ 30 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਵੱਡੀਆਂ ਛੋਟਾਂ ਦਿੱਤੀਆਂ ਹਨ।
ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਈਲੈਟਸ ਸੈਂਟਰ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਅਧਿਆਪਕ, ਸਟਾਫ ਤੇ ਵਿਦਿਆਰਥੀਆਂ ਨੂੰ ਕੋਰੋਨਾ ਦੀ ਇੱਕ ਡੋਜ਼ ਲੈਣੀ ਲਾਜ਼ਮੀ ਹੋਵੇਗੀ।
ਨਾਈਟ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਉਥੇ ਹੀ ਰੈਸਟੋਰੈਂਟ, ਕੈਫ-ਕੌਫੀ ਸ਼ੌਪਸ, ਫਾਸਟ ਫੂਡਜ਼ 50 ਫੀਸਦ ਸਮਰੱਥਾ ਨਾਲ ਖੁੱਲਣਗੇ। ਬਾਰ, ਪੱਬ ਤੇ ਅਹਾਤੇ ਅਜੇ ਵੀ ਬੰਦ ਰਹਿਣਗੇ। ਸਕੂਲ, ਕਾਲਜ, ਅਤੇ ਹੋਰ ਵਿੱਦਿਅਕ ਸੰਸਥਾਵਾਂ ਵੀ ਬੰਦ ਹੀ ਰਹਿਣਗੀਆਂ। ਵਿਆਹ-ਸ਼ਾਦੀ, ਭੋਗ, ਸਸਕਾਰ ‘ਤੇ 50 ਲੋਕ ਸ਼ਾਮਲ ਹੋ ਸਕਣਗੇ।
ਨਾਨ-ਏਸੀ ਬੱਸਾਂ ਵਿੱਚ ਸਮਰੱਥਾ ਮੁਤਾਬਕ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ, ਜਦਕਿ ਏਸੀ ਬੱਸਾਂ ਵੱਧ ਤੋਂ ਵੱਧ 50 ਫੀਸਦੀ ਸਵਾਰੀਆਂ ਨਾਲ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਐਤਵਾਰ ਸਣੇ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦਾ ਫੈਸਲਾ ਜ਼ਿਲ੍ਹਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 382 ਮਾਮਲੇ ਦਰਜ ਕੀਤੇ ਗਏ, ਜਦਕਿ 20 ਮਰੀਜ਼ਾਂ ਨੇ ਦਮ ਤੋੜਿਆ। ਉਥੇ ਹੀ ਰਾਹਤ ਵਾਲੀ ਗੱਲ ਇਹ ਰਹੀ ਕਿ ਸੂਬੇ ਵਿੱਚ 715 ਲੋਕਾਂ ਨੂੰ ਠੀਕ ਹੋਣ ‘ਤੇ ਹਸਪਤਾਲੋਂ ਛੁੱਟੀ ਦੇ ਘਰ ਭੇਜਿਆ ਗਿਆ। ਜਦਕਿ ਅੱਜ ਜਲੰਧਰ ਵਿੱਚ ਇੱਕ ਮਰੀਜ਼ ਨੂੰ ‘ਤੇ ਰੱਖਿਆ ਗਿਆ। ਦੂਜੇ ਪਾਸੇ ਗੰਭੀਰ ਹਾਲਤ ਕਰਕੇ ਪੰਜ ਮਰੀਜ਼ਾਂ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ। ਇਹ ਮਰੀਜ਼ ਅੰਮ੍ਰਿਤਸਰ, ਫਰੀਦਕੋਟ ਤੇ ਜਲੰਧਰ ਤੋਂ ਹਨ।

Related posts

ਆਪ’ ਵਿਧਾਇਕ ਬਲਜਿੰਦਰ ਕੌਰ ਨੇ ਵਿਧਾਨ ਸਭਾ ‘ਚ ਚੁੱਕਿਆ ਕਿਸਾਨਾਂ ਉਤੇ ਦਰਜ ਹੋਏ ਕੇਸਾਂ ਦਾ ਮਾਮਲਾ

Sanjhi Khabar

ਸੰਗਰੂਰ ਪੁਲੀਸ ਤੇ 75 ਲੱਖ ਦੀ ਠੱਗੀ ਦੇ ਦੋਸ਼ ਹੇਠ ਕੈਬਿਨਟ ਮੰਤਰੀ ਦੇ ਪੀ ਏ ਨੂੰ ਨਾਮਜਦ ਕਰਨ ਦੇ ਬਾਵਜੂਦ ਗਿ੍ਰਫਤਾਰ ਨਾ ਕਰਨ ਦਾ ਇਲਜਾਮ, ਪੁਲੀਸ ਨੇ ਦੋਸ਼ ਨਕਾਰੇ

Sanjhi Khabar

ਮਾਨ ਦਾ ਦਾਅਵਾ: ਹਾਈਕੋਰਟ ਨੇ ਨਸ਼ਾ ਤਸਕਰਾਂ ਵਿਰੁੱਧ ਈ.ਡੀ ਅਤੇ ਸਰਕਾਰ ਦੇ ਹੱਥ ਨਹੀਂ ਬੰਨੇ

Sanjhi Khabar

Leave a Comment