Sanjhi Khabar
Chandigarh Politics Zirakpur

ਪ੍ਰਚਾਰ ਦੇ ਅੰਤ ਵਿੱਚ ਐਨਕੇ ਸਰਮਾ ਨੇ 53 ਫੀਸਦੀ ਵੋਟਾਂ ਮਿਲਣ ਦਾ ਕੀਤਾ ਦਾਅਵਾ

PS Mitha
ਜੀਰਕਪੁਰ, 18 ਫਰਵਰੀ : ਚੋਣ ਪ੍ਰਚਾਰ ਦੇ ਆਖਰੀ ਦਿਨ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਨ.ਕੇ.ਸਰਮਾ ਵੱਲੋਂ ਕੀਤੇ ਗਏ ਰੋਡ ਸੋਅ ਵਿੱਚ ਭੀੜ ਨੇ ਵਿਧਾਇਕ ਦੀ ਹੈਟਿ੍ਰਕ ਤਹਿ ਕਰ ਦਿੱਤੀ। ਰੋਡ ਸੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ.ਕੇ.ਸਰਮਾ ਨੇ ਕਿਹਾ ਕਿ ਵੱਖ-ਵੱਖ ਸਰਵੇਖਣਾਂ ਅਤੇ ਆਈ.ਬੀ. ਦੀਆਂ ਰਿਪੋਰਟਾਂ ਵਿੱਚ ਸਪੱਸਟ ਹੋ ਗਿਆ ਹੈ ਕਿ ਪੰਜਾਬ ਵਿੱਚ ਅਕਾਲੀ ਦਲ 67 ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਸਿਰਫ ਡੇਰਾਬੱਸੀ ਹਲਕੇ ਵਿੱਚ ਅਕਾਲੀ-ਬਸਪਾ ਗਠਜੋੜ ਨੂੰ 53 ਫੀਸਦੀ ਵੋਟਾਂ ਮਿਲ ਰਹੀਆਂ ਹਨ ਜਦਕਿ ਬਾਕੀ ਸਾਰੀਆਂ ਪਾਰਟੀਆਂ ਨੂੰ 47 ਫੀਸਦੀ ਵੋਟਾਂ ਮਿਲ ਰਹੀਆਂ ਹਨ।
ਸਰਮਾ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਜਿੱਥੇ ਉਨਾਂ ਨੂੰ 100 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ, ਆਰ.ਡਬਲਿਊ.ਏ, ਸੁਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਸਮਰਥਨ ਦਿੱਤਾ ਗਿਆ, ਉੱਥੇ ਢਾਈ ਸੌ ਤੋਂ ਵੱਧ ਕਾਂਗਰਸੀਆਂ ਅਤੇ ਦਰਜਨਾਂ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਬੂਥ ਇੰਚਾਰਜ ਅਕਾਲੀ ਦਲ ਵਿੱਚ ਸਾਮਲ ਹੋਏ। ‘ਆਪ’ 100 ਬੂਥ ਕਮੇਟੀਆਂ ਨੇ ਵੀ ਅੱਜ ਅਕਾਲੀ ਦਲ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ।
ਉਨਾਂ ਕਿਹਾ ਕਿ ਸਮੁੱਚੇ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਦਾ ਕੋਈ ਵੀ ਵੱਡਾ ਆਗੂ ਕਿਸੇ ਹੋਰ ਪਾਰਟੀ ਵਿੱਚ ਸਾਮਲ ਨਹੀਂ ਹੋਇਆ। ਉਨਾਂ ਕਿਹਾ ਕਿ ਇੱਕ ਪਾਸੇ ਅਕਾਲੀ ਦਲ ਦੇ ਵਰਕਰ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਜਦਕਿ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਮਾਈਨਿੰਗ ’ਤੇ ਪੂਰਾ ਜੋਰ ਦਿੱਤਾ ਹੈ।
ਉਨਾਂ ਚੋਣ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੇ ਸਮਰਥਕਾਂ, ਪਾਰਟੀ ਆਗੂਆਂ, ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਸਾਫ-ਸੁਥਰੀ ਤੇ ਇਮਾਨਦਾਰ ਸਿਆਸਤ ਨੂੰ ਪ੍ਰਵਾਨ ਕਰਕੇ ਅਕਾਲੀ ਦਲ ਨੂੰ ਜਿਤਾਉਣ ਦਾ ਫੈਸਲਾ ਲਿਆ ਹੈ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਪੁਰੀਆਂ ‘ਤੇ ਤੱਕੜੀ ਦਾ ਬਟਨ ਦਬਾ ਕੇ ਇੱਕ ਵਾਰ ਫਿਰ ਗਰੀਬਾਂ, ਮਜਦੂਰਾਂ, ਵਪਾਰੀਆਂ, ਮੁਲਾਜਮਾਂ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਹਿਤੈਸੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਜਾਵੇ। ਇਸ ਮੌਕੇ ਜਸਪਾਲ ਸਿੰਘ ਸਰਪੰਚ, ਕਿ੍ਰਸਨ ਪਾਲ ਸਰਮਾ, ਕੁਲਵਿੰਦਰ ਸਿੰਘ ਸੋਹੀ, ਸਾਬਕਾ ਕੌਂਸਲਰ ਬੀ.ਬੀ ਚੌਧਰੀ, ਜੈਪਾਲ, ਸਰਬਜੀਤ ਸਿੰਘ ਬਰਾੜ, ਹਰਦੀਪ ਸਿੰਘ ਗਾਜੀਪੁਰ, ਮਲਕੀਤ ਸਿੰਘ ਬਲਟਾਣਾ, ਪ੍ਰੇਮ ਸਿੰਘ ਢਕੌਲੀ ਸਮੇਤ ਹੋਰ ਆਗੂ ਹਾਜਰ ਸਨ।

ਇਨਾਂ ਖੇਤਰਾਂ ਚੋਂ ਨਿਕਲਿਆ ਰੋਡ ਸ਼ੋਅ
ਅਕਾਲੀ ਬਸਪਾ ਵਰਕਰਾਂ ਵੱਲੋਂ ਕੱਢਿਆ ਗਿਆ ਇਹ ਰੋਡ ਸ਼ੋ ਸਰਮਾ ਫਾਰਮ ਹਾਊਸ ਤੋਂ ਸ਼ੁਰੂ ਹੋਕੇ ਵੀ.ਆਈ.ਪੀ ਰੋਡ, ਨਾਭਾ ਸਾਹਿਬ, ਭਬਾਤ, ਬਿੱਗ ਬਜਾਰ ਚੌਂਕ, ਬਲਟਾਣਾ, ਫਰਨੀਚਰ ਮਾਰਕੀਟ, ਗੁਰੂ ਗੋਬਿੰਦ ਸਿੰਘ ਨਗਰ, ਢਕੌਲੀ, ਐਮ.ਐਸ.ਇਨਕਲੇਵ, ਪੀਰ ਮੁਛੱਲਾ ਕਿਸਨਪੁਰਾ, ਗਾਜੀਪੁਰ ਸੈਣੀਆਂ,ਗਾਜੀਪੁਰ ਜੱਟਾਂ ਤੋਂ ਹੁੰਦਾ ਹੋਇਆ ਸਰਮਾ ਫਾਰਮ ਹਾਊਸ ਵਿਖੇ ਸਮਾਪਤ ਹੋਇਆ। ਰੋਡ ਸੋਅ ਦੌਰਾਨ ਵਰਕਰਾਂ ਨੇ ਕਾਰਾਂ, ਮੋਟਰਸਾਈਕਲਾਂ ਅਤੇ ਟਰੈਕਟਰਾਂ ਨੂੰ ਲੈ ਕੇ ਐੱਨ. ਦੇ. ਸਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਰੋਡ ਸੋਅ ਦੀ ਅਗਵਾਈ ਪਾਰਟੀ ਦੇ ਝੰਡੇ ਲੈ ਕੇ ਮੋਟਰਸਾਈਕਲਾਂ ਦੇ ਕਾਫਲੇ ਨੇ ਕੀਤੀ, ਜਿਸ ਦੇ ਪਿੱਛੇ ਐੱਨ. ਦੇ. ਸਰਮਾ ਆਪਣੇ ਸਮਰਥਕਾਂ ਦਾ ਸਮਰਥਨ ਕਬੂਲ ਰਹੇ ਸਨ। ਰਸਤੇ ’ਚ ਥਾਂ-ਥਾਂ ਐਨ.ਕੇ.ਸ਼ਰਮਾ ਦਾ ਲੋਕਾਂ ਨੇ ਭਰਵਾਂ ਸਵਾਗਤ ਕੀਤਾ।

Related posts

ਮੁੱਖ ਮੰਤਰੀ ਨੇ ਦਿੱਤੇ ਨਾਈਟ ਤੇ ਵੀਕੈਂਡ ਕਰਫਿਊ ਹਟਾਉਣ ਦੇ ਹੁਕਮ

Sanjhi Khabar

ਐਨਸੀਟੀ ਬਿੱਲ ਸੱਤਾ ਦੇ ਹੰਕਾਰ ਦਾ ਇਕ ਹੋਰ ਉਦਾਹਰਣ : ਸਿੱਬਲ

Sanjhi Khabar

ਅਣਪਛਾਤਿਆਂ ਨੇ ਪਟਿਆਲਾ ‘ਚ ਕਾਂਗਰਸੀ ਲੀਡਰ ਨੂੰ ਮਾਰੀਆਂ ਗੋਲੀਆਂ

Sanjhi Khabar

Leave a Comment