Sanjhi Khabar
Bathinda ਸਾਡੀ ਸਿਹਤ ਪੰਜਾਬ

ਪਸ਼ੂਆਂ ਨੂੰ ਮਿਨਰਲ ਮਿਕਚਰ ਖਵਾਓ ਅਤੇ ਦੁੱਧ ਦੀ ਪੈਦਾਵਾਰ ਵਧਾਓ : ਪਿ੍ਰੰਸੀਪਲ, ਡਾ. ਬਿਮਲ ਸ਼ਰਮਾ

Yash Pal
ਬਠਿੰਡਾ 27 ਅਕਤੂਬਰ : ਮਿਨਰਲ ਮਿਕਚਰ (ਧਾਤਾਂ ਦਾ ਚੂਰਾ) ਪਸ਼ੂਆਂ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਕਿ ਮਿਨਰਲਜ਼ ਅਤੇ ਵਿਟਾਮਿਨਾ ਨਾਲ ਭਰਭੂਰ ਹੁੰਦਾ ਹੈ। ਅੱਜ ਕੱਲ ਪਸ਼ੂਆਂ ਨੂੰ ਚਾਰੇ ਵਿੱਚ ਲੋੜ ਅਨੁਸਾਰ ਮਿਨਰਲਜ਼ ਅਤੇ ਵਿਟਾਮਿਨ ਨਹੀਂ ਮਿਲਦੇ ਇਸ ਲਈ ਮਿਨਰਲ ਮਿਕਚਰ ਪਸ਼ੂਆਂ ਲਈ ਬਹੁਤ ਜ਼ਰੂਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਬਿਮਲ ਸ਼ਰਮਾ, ਪਿ੍ਰੰਸੀਪਲ-ਕਮ-ਜੁਆਇੰਟ ਡਾਇਰੈਕਟਰ, ਵੈਟਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਜੀ ਨੇ ਦੱਸਿਆਂ ਕਿ ਮਿਨਰਲ ਮਿਕਚਰ ਜਿਸ ਵਿੱਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਕਾਪਰ, ਕੋਬਾਲਟ ਅਤੇ ਜਿੰਕ ਹੁੰਦੇ ਹਨ, ਹਰ ਰੋਜ਼ ਪਸ਼ੂਆਂ ਨੂੰ 50-100 ਗ੍ਰਾਮ ਚਾਰੇ ਨਾਲ ਖਵਾਉਣਾ ਚਾਹੀਦਾ ਹੈ ਜਾਂ 2 ਕਿੱਲੋਂ ਮਿਨਰਲ ਮਿਕਚਰ ਇੱਕ ਕਵਿੰਟਲ ਫੀਡ ਵਿੱਚ ਮਿਲਾਉਣਾ ਚਾਹੀਦਾ ਹੈ। ਇਹ ਪਸ਼ੂਆਂ ਦੇ ਮਹੱਤਵਪੂਰਨ ਅੰਗਾਂ ਦੇ ਕੰਮ ਕਾਜ ਵਿੱਚ ਸੁਧਾਰ ਕਰਦਾ ਹੈ ਅਤੇ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ, ਪਸ਼ੂਆਂ ਦੀ ਪਾਚਨ ਅਤੇ ਪ੍ਰਜਣਨ ਸ਼ਕਤੀ ਵਧਾਉਦਾ ਹੈ ਅਤੇ ਪਸ਼ੂ ਦੁੱਧ ਵੱਧ ਦਿੰਦੇ ਹਨ। ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਪਸ਼ੂਆਂ ਨੂੰ ਯੂਰੋਮਿਨ ਲਿਕ (ਪਸ਼ੂ ਚਾਟ) ਵੀ ਖਵਾਉਣੀ ਚਾਹੀਦੀ ਹੈ ਜੋ ਕਿ ਊਰਜਾ, ਪ੍ਰੋਟੀਨ ਅਤੇ ਧਾਂਤਾ ਦਾ ਸਰੋਤ ਹੈ। ਯੂਰੋਮਿਨ ਲਿਕ ਪਸ਼ੂਆਂ ਨੂੰ ਬਿਮਾਰੀਆਂ ਤੋ ਬਚਾਉਂਦਾ ਹੈ, ਪਾਚਨ ਸ਼ਕਤੀ ਵਧਾਉਂਦਾ ਹੈ, ਲਵੇਰੇ ਸੂਆ ਨਹੀਂ ਭੰਨਦੇ ਅਤੇ ਪਸ਼ੂ ਹਰਵਿਰਆਏ ਰਹਿੰਦੇ ਹਨ। ਪਸ਼ੂ ਚਾਟ 6 ਮਹੀਨੇ ਤੋਂ ਘੱਟ ਕੱਟੜੂਆ, ਵਛੜਿਆ ਨੂੰ ਨਹੀਂ ਪਾਉਣੀ ਚਾਹੀਦੀ। ਡਾ. ਸ਼ਰਮਾ ਨੇ ਦੱਸਿਆਂ ਕਿ ਮਿਨਰਲ ਮਿਕਚਰ ਅਤੇ ਯੂਰੋਮਿਨ ਲਿਕ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਕੀਤਾ ਜਾਂਦਾ ਹੈ। ਮਿਨਰਲ ਮਿਕਚਰ ਦੀ ਕੀਮਤ 60/- ਰੁਪਏ ਪ੍ਰਤੀ ਕਿੱਲੋਂ ਅਤੇ ਯੂਰੋਮਿਨ ਲਿਕ ਦੀ ਕੀਮਤ 150/- ਰੁਪਏ ਪ੍ਰਤੀ ਕਿੱਲੋ ਹੈ। ਇਹ ਧਾਂਤਾ ਦਾ ਚੂਰਾ ਅਤੇ ਪਸ਼ੂ ਚਾਟ ਵੈਟਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਉਪਲੱਭਧ ਹੈ।

Related posts

ਸੰਗਰੂਰ ‘ਚ ਚਾਰ ਬੱਚਿਆਂ ਨੂੰ ਰੱਸੀ ਨਾਲ ਬੰਨ੍ਹ ਕੇ ਪੂਰੇ ਪਿੰਡ ‘ਚ ਘੁਮਾਇਆ, ਵੀਡੀਓ ਹੋਈ ਵਾਇਰਲ

Sanjhi Khabar

ਇਕ ਲੱਖ ਖੁਰਾਕਾਂ ਛੇਤੀ ਪੁੱਜਣ ਦੇ ਚੱਲਦਿਆਂ ਮੁੱਖ ਮੰਤਰੀ ਵੱਲੋਂ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿੱਚ 18-45 ਉਮਰ ਵਰਗ ਦੇ ਟੀਕਾਕਰਨ ਲਈ ਕਦਮ ਚੁੱਕਣ ਦੇ ਆਦੇਸ਼

Sanjhi Khabar

ਮੁਖਤਾਰ ਅੰਸਾਰੀ ਮੋਹਾਲੀ ਅਦਾਲਤ ਵਿਚ ਪੇਸ਼ , ਫਿਰ ਤੋਂ ਰੋਪੜ ਜੇਲ ਭੇਜਿਆ

Sanjhi Khabar

Leave a Comment