Sanjhi Khabar
Amritsar Barnala Bathinda Chandigarh Ferozepur Ludhiana Ludhianan Moga Mohali Mumbai New Delhi Patiala Patna Rajasthan Sangrur Sri Muktsar Sahib Zirakpur ਪੰਜਾਬ

ਨਿਰਮਲ ਆਤਮਾ, ਮਾਤਾ ਨਿਰਮਲ ਕੌਰ ਦੇ ਭੋਗ ਤੇ ਵਿਸ਼ੇਸ

ਬਠਿੰਡਾ : ਇਸ ਫਾਨੀ ਸੰਸਾਰ ਤੇ ਆਉਣਾ ਜਾਣਾ ਕੁਦਰਤ ਦਾ ਅਸੂਲ ਹੈ। ਜਦੋ ਕੋਈ ਆਪਣਾ ਪਿਆਰਾ, ਨਜ਼ਦੀਕੀ ਰਿਸਤੇਦਾਰ ਅਤੇ ਰੂਹ ਨਾਲ ਜੁੜਿਆ ਇਨਸਾਨ ਇਸ ਸੰਸਾਰ ਨੂੰ ਛੱਡ ਕੇ ਪਰਮ ਪਿਤਾ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਬਿਰਾਜਦਾ ਹੈ ਤਾਂ ਪ੍ਰੀਵਾਰ ਨੂੰ ਵਿਛੋੜਾ ਸਹਿਣਾ ਅਸਿਹ ਹੋ ਜਾਂਦਾ ਹੈ। ਪੱਤਰਕਾਰਤਾ ਦੇ ਖੇਤਰ ਵਿੱਚ ਹੰੁਦਿਆਂ ਹੁਣ ਤੱਕ ਅਨੇਕਾਂ ਲੋਕਾਂ ਦੇ ਭੋਗ ਤੇ ਵਿਸ਼ੇਸ ਅਖਬਾਰਾਂ ਵਿੱਚ ਛਾਪੇ ਪਰ ਆਪਣੇ ਪ੍ਰੀਵਾਰ ਦੇ ਬਾਰੇ ਲਿਖਣ ਲਈ ਸਬਦ ਲਿਖਣ ਦੀ ਹਿੰਮਤ ਨਹੀ ਪੈ ਰਹੀ ਸੀ।
ਮਾਤਾ ਨਿਰਮਲ ਕੌਰ ਮੇਰੀ ਸੱਸ ਮਾਂ ਸਨ ਜਿਨਾਂ ਨੂੰ 26 ਜਨਵਰੀ ਰਾਤ ਨੂੰ ਦਿਲ ਦਾ ਦੌਰਾ ਪਿਆ ਅਤੇ ਮੇਰੇ ਬਰਦਰ ਇੰਨ ਲਾਅ ਡਾ: ਗੁਰਜੀਤ ਸਿੰਘ ਰਾਤ ਨੂੰ ਬਠਿੰਡਾ ਦੇ ਪਲਸ ਹਸਪਤਾਲ ਵਿੱਚ ਲੈ ਆਏ ਅਤੇ ਹਸਪਤਾਲ ਦੇ ਡਾ: ਸ਼ਰਦ ਗੁਪਤਾ ਨੇ ਤੁੰਰਤ ਹੀ ਇਲਾਜ ਸੁਰੂ ਕਰ ਦਿੱਤਾ ਅਤੇ ਕੁਝ ਦਿਨ ਬਾਦ ਉਨਾਂ ਨੂੰ ਚੰਡੀਗੜ ਦੇ 32 ਸੈਕਟਰ ਹਸਤਪਾਲ ਵਿੱਚ ਭਰਤੀ ਕਰਾਇਆ ਗਿਆ, ਜਿਥੇ ਉਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਣ ਲੱਗਾ ਅਤੇ ਡਾਕਟਰਾਂ ਵਲੋ ਡਾਇਲਸੈਸ ਸੁਰੂ ਕੀਤਾ ਗਿਆ। ਜਦੋ ਵੀ ਡਾਕਟਰ ਮਾਤਾ ਨੂੰ ਪੁੱਛਦੇ ਤਾਂ ਮਾਤਾ ਹਮੇਸ਼ਾ ਚੜਦੀਕਲਾ ਦੀ ਗੱਲ ਕਰਕੇ ਅਤੇ ਠੀਕ ਦੱਸਦੇ ਸਨ। 18 ਮਾਰਚ ਨੂੰ ਮਾਤਾ ਜੀ ਨੂੰ ਛੁੱਟੀ ਮਿਲ ਗਈ ਅਤੇ ਵੱਡੇ ਬਰਦਰ ਇੰਨ ਲਾਅ ਜਸਵੰਤ ਸਿੰਘ ਗੋਗਾ ਭਾਜੀ ਦੇ ਘਰ ਢਕੋਲੀ ਫਲੈਟ ਵਿੱਚ ਚਲੇ ਗਏ ਅਤੇ ਉਥੇ ਜਾਕ ਮਾਤਾ ਜੀ ਬਠਿੰਡਾ ਜਾਣ ਲਈ ਕਹਿਣ ਲੱਗੇ। ਡਾ: ਗੁਰਜੀਤ ਨੇ ਕਿਹਾ ਚਲੋ ਮਾਤਾ ਬਠਿੰਡਾ ਲੈ ਚਲਦੇ ਹਾਂ ਅਤੇ ੳਥੇ ਹੀ ਡਾਇਲਸੈਸ਼ ਕਰਵਾ ਲਿਆ ਕਰਾਂਗੇ। 21 ਮਾਰਚ ਨੂੰ ਸਵੇਰੇ ਮਾਤਾ ਜੀ ਬਠਿੰਡਾ ਲਿਆਉਣ ਦੇ ਲਈ ਐਬੂਲੈਸ ਮੰਗਾਈ ਅਤੇ ਸ਼ਾਮ ਨੂੰ ਕਰੀਰ 5 ਵਜੇ ਬਠਿੰਡਾ ਘਰ ਲੈ ਆਏ ਤਾਂ ਘਰ ਵਿੱਚ ਪ੍ਰੀਤਮ ਰੰਟੂ , ਰੋਜ਼ੀ , ਵੀਰੂ ਅਤੇ ਯੂਬੀ ਨੇ ਮਾਤਾ ਨੂੰ ਗੁਲਾਬ ਦੇ ਫੁੱਲ ਦੇ ਕੇ ਸਵਾਗਤ ਕੀਤਾ ਅਤੇ ਗੱਲਬਾਤ ਵੀ ਕੀਤੀ। 22 ਮਾਰਚ ਨੂੰ ਸਵੇਰੇ ਕਰੀਬ ਸਵਾ ਨੋ ਵਜੇ ਮਾਤਾ ਜੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਬੂਲੈਸ ਰਾਂਹੀ ਡਾਇਲਸੈਸ ਕਰਵਾਉਣ ਲਈ ਲਿਜਾਣ ਦੀ ਤਿਆਰੀ ਚਲ ਰਹੀ ਸੀ ਆਪਣੀ ਪੋਤੀ ਵੀਰੂ ਦੇ ਹੱਥਾਂ ਵਿੱਚ ਰਾਧਾ ਸਵਾਮੀ ਦੋ ਵਾਰੀ ਬੋਲਦਿਆਂ ਆਖਰੀ ਸ਼ਾਹ ਲਏ ਅਤੇ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ।
ਮੇਰਾ ਇਸ ਪ੍ਰੀਵਾਰ ਨਾਲ ਨਾਤਾ 16 ਜਨਵਰੀ 1991 ਵਿੱਚ ਜੁੜਿਆ ਜਦੋ ਮੇਰੇ ਸ਼ਾਦੀ ਇਨਾਂ ਦੀ ਸਪੁੱਤਰੀ ਸਤਵੰਤ ਕੌਰ ਨਾਲ ਹੋਈ। ਮੇਰੇ ਸਹੁੱਰਾ ਸ: ਕਰਮ ਚੰਦ ਸਿੰਘ ਉਸ ਸਮੇ ਨਾਰਦਰਨ ਰੇਲਵੇ ਵਿੱਚ ਬਤੌਰ ਸੀਟੀਆਈ ਕੰਮ ਕਰ ਰਹੇ ਸਨ। ਉਸ ਸਮੇ ਇਨਾਂ ਦੇ ਬੇਟੇ ਡਾ: ਗੁਰਜੀਤ ਸਿੰਘ ਪਟਿਆਲਾ ਤੋ ਐਮਬੀਬੀਐਸ ਦੀ ਡਿਗਰੀ ਕਰ ਰਿਹਾ ਸੀ ਅਤੇ ਜਸਵੰਤ ਸਿੰਘ ਲੁਧਿਆਣਾ ਤੋ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਕਰ ਚੁੱਕੇ ਸਨ ਅਤੇ ਪ੍ਰਿਤਪਾਲ ਸਿੰਘ ਪੰਜਾਬ ਯੂਨੀਵਰਸਟੀ ਚੰਡੀਗੜ ਤੋ ਕੈਮੀਕਲ ਦੀ ਡਿਗਰੀ ਕਰ ਰਹੇ ਸਨ ਅਤੇ ਪ੍ਰੀਤਮ ਸਿੰਘ ਆਰਕੀਟੈਕਚਰ ਦੀ ਡਿਗਰੀ ਕਰ ਰਹੇ ਸਨ। ਪੂਰੇ ਪ੍ਰੀਵਾਰ ਨੂੰ ਸੰਗਠਨ ਕਰਨ ਦੇ ਨਾਲ ਨਾਲ ਵਧੀਆਂ ਸਿਖਿਆਂ ਅਤੇ ਸੰਸਕਾਰ ਦੇਣ ਦੇ ਵਿੱਚ ਮਾਤਾ ਨਿਰਮਲ ਕੌਰ ਦਾ ਅਹਿਮ ਯੋਗਦਾਨ ਰਿਹਾ ਹੈ। ਜਿਨਾਂ ਸਦਕਾ ਪ੍ਰੀਵਾਰ ਦੇ ਸਾਰੇ ਬੱਚੇ ਚੰਗੇ ਆਹੁਦਿਆਂ ਤੇ ਤੈਨਾਤ ਹਨ । ਮਾਤਾ ਨਿਰਮਲ ਕੌਰ ਦੇ ਬਿਮਾਰ ਹੋਣ ਸਮੇ ਜਿਥੇ ਪ੍ਰੀਵਾਰ ਨੇ ਦਿਨ ਰਾਤ ਖੜੇ ਹੋਕੇ ਮਾਤਾ ਦਾ ਸੇਵਾ ਕੀਤੀ ਹੈ ਉਹ ਬਿਆਨ ਕਰਨਾ ਔਖਾ ਹੈ। ਮਾਤਾ ਜੀ ਦੇ ਵੱਡੇ ਲੜਕੇ ਕੈਮੀਕਲ ਇੰਜਨੀਅਰ ਪ੍ਰਿਤਪਾਲ ਸਿੰਘ ਇਸ ਸਮੇ ਐਸੋਸੀਏਟ ਪ੍ਰੋਫੈਸ਼ਰ ਸੀਪਾਈਟ ਅੰਮ੍ਰਿਤਸਰ ਤੈਨਾਤ ਹਨ। ਇੰਜਨੀਅਰ ਜਸਵੰਤ ਸਿੰਘ ਨੇ ਬਤੌਰ ਐਕਸੀਐਨ ਬੀਆਰੳ ਵਿਭਾਗ ਵਿੱਚੋ ਸਵੈਇੱਛੁਕ ਰਿਟਾਇਰਮੈਟ ਲੈ ਲਈ ਹੈ। ਡਾ: ਗੁਰਜੀਤ ਸਿੰਘ ਇਸ ਸਮੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਬਤੌਰ ਐਸਐਮਓ ਤੈਨਾਤ ਹਨ। ਪ੍ਰੀਤਮ ਸਿੰਘ ਬਤੌਰ ਅਕਾਊਟੈਟ ਮਲਟੀਪਲੈਕਸ ਗਰੁੱਪ ਵਿੱਚ ਕੰਮ ਕਰ ਰਹੇ ਹਨ। ਇਨਾਂ ਦਾ ਧਰਮਪਤਨੀਆਂ ਜਿਨਾਂ ਵਿੱਚ ਰਮਾ ਦੇਵੀ ਪੰਜਾਬੀ ਦੇ ਪ੍ਰੋਫੈਸਰ ਰਹਿ ਚੁੱਕੇ ਹਨ, ਰਵਿੰਦਰ ਕੌਰ ਰਵੀ ਸਟੇਟ ਬੈਕ ਆਫ ਇੰਡੀਆਂ ਭੁੱਚੋ ਮੰਡੀ ਦੇ ਵਿੱਚ ਆਫੀਸਰ ਹਨ। ਸਰਬਜੀਤ ਕੌਰ ਗਰੈਜੂੲੈਟ ਅਤੇ ਰਾਜ ਕੁਮਾਰੀ ਆਈਟੀਆਈ ਦੇ ਇਸਟਰੈਕਰ ਦਾ ਡਿਪਲੋਮਾ ਹੋਲਡਰ ਹਨ। ਮੇਰੀ ਪਤਨੀ ਸਤਵੰਤ ਕੌਰ ਮਿੱਠਾ ਐਮਏ ਹਨ। ਛੋਟਾ ਜਵਾਈ ਹਰਵਿੰਦਰ ਸਿੰਘ ਹੈਰੀ ਚੰਡੀਗੜ ਸਥਿਤ ਦਾ ਟ੍ਰਿਬਿਊਨ ਵਿੱਚ ਕੰਮ ਕਰਦੇ ਹਨ ਅਤੇ ਲੜਕੀ ਪਰਮਜੀਤ ਕੌਰ ਵੀ ਪੜੀ ਲਿਖੀ ਸੂਝਵਾਨ ਹੈ।
ਮਾਤਾ ਨਿਰਮਲ ਕੌਰ ਦੇ ਪ੍ਰੀਵਾਰ ਦੇ ਬੱਚੇ ਅੱਜ ਆਪਣੀ ਨਾਂਨੀ ਮਾਂ ਅਤੇ ਦਾਦੀ ਮਾਂ ਨੂੰ ਲੱਭ ਰਹੇ ਹਨ ਅਤੇ ਉਨਾਂ ਦੀਆਂ ਯਾਦਾਂ ਨੂੰ ਦੇਖ ਦੇਖ ਕੇ ਬੱਚਿਆਂ ਦੇ ਹੰਝੂ ਨਹੀ ਰੁੱਕ ਰਹੇ। । ਮਾਤਾ ਨਿਰਮਲ ਕੌਰ ਦੇ ਪਤੀ ਸ: ਕਰਮਚੰਦ ਸਿੰਘ ਵੀ ਕਮਰੇ ਵਿੱਚ ਬੈਠੇ ਉਨਾਂ ਦੀਆਂ ਯਾਦਾਂ ਦੇ ਨਾਲ ਹਾਉਕੇ ਲੈ ਲੈ ਕੇ ਰੋਦੇ ਦੇਖੇ ਨਹੀ ਜਾਂਦੇ ਕਿਉਕਿ ਜਿਸਦਾ ਜੀਵਨ ਸਾਥੀ ਅੱਧ ਵਿੱਚਕਾਰ ਛੱਡ ਜਾਵੇ ਉਸਦਾ ਜੀਵਨ ਕਿਸਤਰਾਂ ਦਾ ਹੰੁਦਾ ਹੈੈ ਇਹ ਤਾਂ ੳਹੀ ਸਮਝ ਸਕਦੇ ਹਨ। ਮਾਤਾ ਨਿਰਮਲ ਕੌਰ ਨਮਿਤ ਰੱਖੇ ਸ੍ਰੀ ਆਖੰਡ ਪਾਠ ਦਾ ਭੋਗ ਗਲੀ ਰਾਮ ਬਾਗ ਵਾਲੀ ਪਰਸ ਰਾਮ ਨਗਰ ਵਿੱਚ 28 ਮਾਰਚ 2021 ਦਿਨ ਐਤਵਾਰ ਨੂੰ 1 ਵਜੇ ਪਵੇਗਾ।
ਕਰੋਨਾ ਦੇ ਮੱਦੇਨਜਰ ਪ੍ਰੀਵਾਰ ਨੇ ਸਾਰੇ ਮਿਲਣ ਵਾਲਿਆਂ ਅਤੇ ਰਿਸਤੇਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਘਰ ਬੈਠ ਕੇ ਹੀ ਮਾਤਾ ਨਿਰਮਲ ਕੌਰ ਦੀ ਅੰਤਿਮ ਅਰਦਾਸ ਮੌਕੇ ਆਤਮਿਕ ਸ਼ਾਂਤੀ ਲਈ ਦੁਆ ਕਰਨ। ਮੈ ਪ੍ਰੀਵਾਰ ਵਲੋ ਇਸ ਦੁੱਖ ਘੜੀ ਵਿੱਚ ਸਾਡਾ ਦੁੱਖ ਵੰਡਾਉਣ ਵਾਲੇ ਸਮੂਹ ਦੋਸਤਾਂ, ਮਿੱਤਰਾਂ ਅਤੇ ਰਿਸਤੇਦਾਰਾਂ ਦਾ ਧੰਨਵਾਦ ਕਰਦਾ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਵਰਗਵਾਸ਼ੀ ਮਾਤਾ ਨਿਰਮਲ ਕੌਰ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਪੀਐਸ ਮਿੱਠਾ
ਸੰਪਾਦਕ
ਰੋਜ਼ਾਨਾ ਸਾਂਝੀ ਖਬਰ
ਚੰਡੀਗੜ
094170 60666

Related posts

ਹਰਿਆਣਾ ਵਿੱਚ ਇੱਕ ਹੀ ਦਿਨ ਵਿੱਚ ਬਲੈਕ ਫੰਗਸ ਦੇ 18 ਮਰੀਜ਼ਾਂ ਦੀ ਮੌਤ

Sanjhi Khabar

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਸ਼ਹੀਦ ਏਐਸਆਈ ਦਲਵਿੰਦਰਜੀਤ ਸਿੰਘ ਨੂੰ ਉਨ੍ਹਾਂ ਦੇ ਭੋਗ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ

Sanjhi Khabar

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਧਿਰਾਂ ਨੇ ਸੱਦੀ 6 ਫਰਵਰੀ ਨੂੰ ਇਕੱਤਰਤਾ

Sanjhi Khabar

Leave a Comment