Sanjhi Khabar
Dera Bassi Politics

ਦੁਕਾਨਦਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ : ਐਨ.ਕੇ. ਸ਼ਰਮਾ

PS Mitha
ਡੇਰਾਬਸੀ: 18 ਫਰਵਰੀ  -ਅਕਾਲੀ ਬਸਪਾ ਸਰਕਾਰ ਬਣਨ ’ਤੇ ਦੁਕਾਨਦਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਤਾਂ ਜੋ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਅਤੇ ਵਿਓਪਾਰ ਵਿੰਗ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਛੋਟੇ ਦੁਕਾਨਦਾਰਾਂ ਦੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਇਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਡੇਰਾਬੱਸੀ ਮੇਨ ਬਜਾਰ ਵਿਚ ਚੋਣ ਪ੍ਰਚਾਰ ਕਰਦਿਆਂ ਕੀਤਾ। ਉਨਾਂ ਪੰਜਾਬ ਦੀ ਦੋਖੀ ਪਾਰਟੀਆਂ ‘ਆਪ’ ਅਤੇ ਕਾਂਗਰਸ ਨੂੰ ਬਿਲਕੁਲ ਵੀ ਮੂੰਹ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਦਮੀ ਪਾਰਟੀ ਸਾਜਸ਼ਾ ਰਚ ਕੇ ਪੰਜਾਬ ਨੂੰ ਬਰਬਾਦੀ ਵੱਲ ਧੱਕਣਾ ਚਾਹੁੰਦੀ ਹੈ। ‘ਆਪ’ ਦਾ ਮੁੱਖ ਮੰਤਰੀ ਕੇਜਰੀਵਾਲ ਫਿਰਕੂ ਤਾਕਤਾਂ ਨਾਲ ਰਲ ਕੇ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦਾ ਹੈ ਅਤੇ ਸੂਬੇ ’ਚ ਅਮਨ ਅਤੇ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦਾ ਹੈ।
ਕਾਂਗਰਸ ’ਤੇ ਤੰਜ ਕਸਦਿਆਂ ਉਨਾਂ ਕਿਹਾ ਕਿ ਕਾਂਗਰਸ ਨੇ ਸੂੁਬੇ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ । ਕਾਂਗਰਸ ਨੇ ਕਰੋਨਾ ਕਾਲ ਵਿਚ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਬਜਾਏ ਬੰਦ ਪਈਆਂ ਦੁਕਾਨਾਂ ਦੇ ਬਿਲ ਐਵਰੇਜ ਬੇਸ ’ਤੇ ਭੇਜ ਦੁਕਾਨਦਾਰਾਂ ਦਾ ਲੱਕ ਤੋੜਿਆ ਜਿਨਾਂ ਨੂੰ ਕਰੋਨਾ ਵਿਚ ਹੋਏ ਨੁਕਸਾਨ ਦਾ ਖਮਿਆਜਾ ਹੁਣ ਤੱਕ ਭੁਗਤਣਾ ਪੈ ਰਿਹਾ ਹੈ।
ਉਨਾਂ ਕਿਹਾ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਥੇ ਹਰ ਵਰਗ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਉਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿਚ ਅਮਨ ਅਤੇ ਭਾਈਚਾਰਾ ਕਾਇਮ ਰੱਖਣ ਵਿਚ ਅਹਿਮ ਪ੍ਰਾਪਤੀ ਕੀਤੀ ਸੀ ਜਿਸ ਵਿਚ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ।
ਉਨਾਂ ਕਿਹਾ ਉਨਾਂ ਕਿਹਾ 20 ਫਰਵਰੀ ਨੂੰ ਪੰਜਾਬ ਦਾ ਵਿਕਾਸ ਚਾਹੁਣ ਵਾਲੇ ਲੋਕ ਸ੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਸਾਬਕਾ ਕੌਸਲ ਪ੍ਰਧਾਨ ਹਰਜਿੰਦਰ ਸਿੰਘ ਰੰਗੀ, ਭੁਪਿੰਦਰ ਸੈਣੀ, ਰਾਕੇਸ਼ ਮਹਿਤਾ, ਸੰਜੀਵ ਕੁਮਾਰ ਬੌਬੀ, ਸਾਬਕਾ ਕੌਸਲਰ ਮਲਕੀਤ ਕੌਰ, ਜਥੇਦਾਰ ਰਜਿੰਦਰ ਸਿੰਘ ਈਸਾਪੁਰ, ਚਰਨਜੀਤ ਸਿੰਘ ਟਿਵਾਣਾ,ਸੁਖਦੀਪ ਸਿੰਘ ਸੈਦਪੁਰਾ, ਕੁਲਦੀਪ ਸਿੰਘ ਰੰਗੀ ਸਮੇਤ ਹੋਰ ਆਗੂ ਹਾਜ਼ਰ ਸਨ।

Related posts

ਬਲਬੀਰ ਸਿੱਧੂ ਨੇ ਅਕਾਲੀਆਂ ਅਤੇ ਆਪ ਨੂੰ ਮੋਦੀ ਦੇ ਘਰ ਦਾ ਘਿਰਾਓ ਕਰਨ ਲਈ ਕਿਹਾ

Sanjhi Khabar

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕੋਵਿਡ ਬੰਦਿਸ਼ਾਂ 10 ਅਪਰੈਲ ਤੱਕ ਵਧਾਉਣ ਦੇ ਹੁਕਮ, ਭੀੜ ਵਾਲੇ ਇਲਾਕਿਆਂ ਵਿੱਚ ਮੋਬਾਈਲ ਟੀਕਾਕਰਨ ਦੇ ਆਦੇਸ਼

Sanjhi Khabar

ਬੇਸ਼ਕ ਮੇਰਾ ਸਿਰ ਕੱਟ ਦਿੱਤਾ ਜਾਵੇ ਪਰ ਪੰਜਾਬ ਦੀ ਸ਼ਾਂਤੀ ਭੰਗ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ : ਸੁਖਬੀਰ ਬਾਦਲ

Sanjhi Khabar

Leave a Comment