18.5 C
Los Angeles
April 25, 2024
Sanjhi Khabar
Jandilala Guru ਸਿੱਖਿਆ

ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਅੰਮ੍ਰਿਤਸਰ ਵਿਸਾਖੀ ਨੂੰ ਸਮਰਪਿਤ ਆਨਲਾਈਨ ਸਭਾ ਕਰਵਾਈ- ਪਬਲਿਕ ਸਕੂਲ ਮਾਨਾਂਵਾਲਾ ਅੰਮ੍ਰਿਤਸਰ ਵਿਸਾਖੀ ਨੂੰ ਸਮਰਪਿਤ ਆਨਲਾਈਨ ਸਭਾ ਕਰਵਾਈ-

ਜੰਡਿਆਲਾ ਗੁਰੂ,14 ਅਪ੍ਰੈਲ(ਸਤਿੰਦਰ ਸਿੰਘ ਅਠਵਾਲ\ਹਰੀਸ਼ ਕੱਕੜ):ਮੇਲਿਆ ਤੇ ਤਿਉਹਾਰਾਂ ਦੀ ਧਰਤੀ ਨੂੰ ਇਹ ਫਖਰ ਹੈ ਕਿ ਇੱਥੇ ਹਰ ਦਿਨ ਕਿਸੇ ਨਾ ਕਿਸੇ ਕੋਨੇ ਵਿੱਚ ਮੇਲਾ ਤੇ ਤਿਉਹਾਰ ਜਰੂਰ ਮਨਾਇਆ ਜਾਂਦਾ ਹੈ,ਵਿਸਾਖੀ ਪੰਜਾਬੀਆਂ ਦਾ ਇਤਹਾਸਿਕ,ਸਭਿਚਾਰਕ ਤੇ ਸਮਾਜਿਕ ਮਹੱਤਵ ਵਾਲਾ ਮੇਲਾ ਹੈ ਭਾਵੇ ਅਜੋਕੇ ਸਮੇ ਵਿੱਚ ਇਸ ਮੇਲੇ ਦਾ ਸਰੂਪ ਬਦਲ ਗਿਆ ਹੈ ਪਰ ਫਿਰ ਵੀ ਨਵੀਂ ਪੀੜ੍ਹੀ ਨੂੰ ਵਿਰਾਸਤੀ ਰੰਗਾਂ ਦੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੁੰਦੀ ਹੈ।ਇਸੇ ਮਕਸਦ ਲਈ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵੱਲੋਂ ਵਿਸਾਖੀ ਨੂੰ ਸਮਰਪਿਤ ਇਕ ਵਿਸੇਸ਼ ਆਨਲਾਈਨ ਸਭਾ ਕਰਵਾਈ ਗਈ ਜਿਸ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਅਧਿਆਪਕ ਜਸਪ੍ਰੀਤ ਸਿੰਘ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ ਉਪਰੰਤ ਵਿੱਚੋਂ ਸਲੋਕ ਤੇ ਗੁਰਬਾਣੀ ਵਿਚੋ ਸ਼ਲੋਕ ਤੇ ਵਿਆਖਿਆ ਅਤੇ ਅੱਜ ਦਾ ਵਿਚਾਰ ਪੇਸ਼ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਵਿਸਾਖੀ ਦੇ ਮੇਲੇ ਤੇ ਮਹਾਨ ਪੰਜਾਬੀ ਕਵੀ ਧਨੀ ਰਾਮ ਚਾਤਿ੍ਰਕ ਦੀ ਖੂਬਸੂਰਤ ਕਵਿਤਾ’ਵਿਸਾਖੀ ਦਾ ਮੇਲਾ’ਪੇਸ਼ ਕੀਤੀ ਗਈ।ਇਸ ਮੌਕੇ ਸਕੂਲ ਦੇ ਪ੍ਰੋ.ਵਾਇਸ ਚੇਅਰਮੈਨ ਆਕੇਸ਼ ਖੰਡੇਵਾਲ ਨੇ ਦਿੱਲੀ ਤੋਂ ਆਨਲਾਈਨ ਹੁੰਦਿਆਂ ਸਮੂਹ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਵਿਡ ਕਾਲ ਦੌਰਾਨ ਵੀ ਪੰਜਾਬੀ ਆਪਣੇ ਅੰਦਰ ਦੇ ਜੋਸ਼ ਨੂੰ ਮੱਠਾ ਨਹੀ ਪੈਣ ਦਿੰਦੇ ਤੇ ਆਪਣੀ ਵਿਰਾਸਤ ਨਾਲ ਜੁੜ ਕੇ ਤਿਉਹਾਰਾਂ ਦੀ ਖੁਸ਼ੀ ਸਾਂਝੀ ਕਰਦੇ ਹਨ।ਇਸ ਮੌਕੇ ਸਕੁਲ ਦੇ ਪਿ੍ਰੰਸੀਪਲ ਕਮਲ ਚੰਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਵਿੱਚ ਹੀ ਸਾਰਾ ਸਾਲ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦੀ ਗੱਲ ਕੀਤੀ।ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਰਾਖੀ ਪੁਰੀ ਤੇ ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ ਨੇ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਹੋਇਆ ਪੜ੍ਹਾਈ ਦੇ ਨਾਲ ਨਾਲ ਆਪਣੇ ਸਭਿਆਚਾਰ’ਤੇ ਮਾਣ ਕਰਨ ਦਾ ਸੁਨੇਹਾ ਦਿੱਤਾ ਅਤੇ ਸਭ ਦਾ ਧੰਨਵਾਦ ਕੀਤਾ ਤੇ ਪੰਜਾਬੀ ਅਧਿਆਪਕਾ ਮਮਤਾ ਸ਼ਰਮਾ ਤੇ ਅਮਨਪ੍ਰੀਤ ਸਿੰਘ ਦੀ ਸਕੂਲ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਰਜਿੰਦਰ ਸਿੰਘ ਸੱਗੂ,ਸਾਰਿਕਾ ਸ਼ਰਮਾ,ਹਰਪ੍ਰੀਤ ਕੌਰ,ਨਵਜੋਤ ਕੌਰ,ਰਾਜਨ ਭਾਟੀਆ,ਹਰਜਿੰਦਰਪਾਲ ਸਿੰਘ,ਜਤਿੰਦਰ ਸਿੰਘ ਰੰਧਾਵਾ,ਵਿਸਾਲ ਸ਼ਰਮਾ,ਮੁਨੀਸ਼ ਸ਼ਰਮਾ,ਗੁਰਦੀਪ ਸਿੰਘ ਆਦਿ ਅਧਿਆਪਕਾ ਸਮੇਤ ਬਹੁਤ ਸਾਰੇ ਵਿਦਿਆਰਥੀਆਂ ਨੇ ਆਨਲਾਈਨ ਸ਼ਮੂਲੀਅਤ ਕੀਤੀ।

Related posts

ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ 2200 ਸਰਕਾਰੀ ਸਕੂਲਾਂ ਦੀ ਚੋਣ

Sanjhi Khabar

ਡਾ. ਭੀਮਰਾਓ ਅੰਬੇਡਕਰ ਦਾ 130 ਵਾਂ ਮਨਾਇਆ ਜਨਮ ਦਿਨ :- ਬਲਵਿੰਦਰ ਗਿੱਲ     

Sanjhi Khabar

ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਚ ਗਵਰਨੈਂਸ ਸੁਧਾਰਾਂ ਤੇ ਅਧਿਕਾਰ ਖੇਤਰ ਨੂੰ ਲੈ ਕੇ ਰਾਸ਼ਟਰਪਤੀ ਨੂੰ ਕੀਤੀ ਅਪੀਲ

Sanjhi Khabar

Leave a Comment