16.1 C
Los Angeles
April 24, 2024
Sanjhi Khabar
Crime News Sri Muktsar Sahib

ਥਾਣਾ ਲੰਬੀ ਦੇ ਮੈਰਿਜ ਪੈਲੇਸ ‘ਚ ਚੱਲ ਰਹੇ SEX RACKET ਦਾ ਪਰਦਾਫਾਸ਼, 9 ਨੌਜਵਾਨ ਸਣੇ 3 ਕੁੜੀਆਂ ਕਾਬੂ

Randhir Singh Saggu
Sri Muktsatsar Sahib : ਥਾਣਾ ਲੰਬੀ ਦੀ ਪੁਲਿਸ ਨੇ ਇੱਕ ਮੈਰਿਜ ਪੈਲੇਸ ਕਿਲਿਆਂਵਾਲੀ ‘ਚ ਚਲ ਰਹੇ ਇਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਤਹਿਤ 9 ਨੌਜਵਾਨ ਅਤੇ 3 ਲੜਕੀਆਂ ਨੂੰ ਮੌਕੇ ‘ਤੇ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦੋਂ ਕਿ ਪੈਲੇਸ ਦਾ ਮਾਲਕ ਫਰਾਰ ਹੈ ।
ਥਾਣਾ ਲੰਬੀ ਦੀ ਪੁਲਿਸ ਚੋਕੀ ਕਿਲਿਆਂਵਾਲੀ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਕਿਲਿਆਂਵਾਲੀ ਵਿਖੇ ਇੱਕ ਮੈਰਿਜ ਪੈਲਸ ‘ਤੇ ਰੇਡ ਕਰਨ ਤੇ ਉਸ ਵਿਚੋਂ 9 ਵਿਆਕਤੀ ਅਤੇ 3 ਔਰਤਾਂ ਨੂੰ ਕਾਬੂ ਕੀਤਾ। ਥਾਣਾ ਲੰਬੀ ਦੇ ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਗਰੀਬ ਔਰਤਾਂ ਨੂੰ ਲਿਆ ਕੇ ਇਸ ਮੈਰਿਜ ਪੈਲੇਸ ਵਿਚ ਗਲਤ ਧੰਦਾ ਕਰਵਾਉਂਦੇ ਹਨ ਜਿਸ ਦੇ ਅਧਾਰ ‘ਤੇ ਪੁਲਿਸ ਵਲੋਂ ਰੇਡ ਕਰਨ ‘ਤੇ ਮੌਕੇ ਤੋਂ 9 ਵਿਆਕਤੀਆਂ ਅਤੇ 3 ਔਰਤਾਂ ਨੂੰ ਕਾਬੂ ਕੀਤਾ ਜਿਸ ਵਿਚ ਇਕ ਪੈਲੇਸ ਦਾ ਮਾਲਕ ਵੀ ਸ਼ਾਮਲ ਹੈ ਜਦ ਕਿ ਦੂਜਾ ਮਾਲਕ ਫਰਾਰ ਹੈ । ਥਾਣਾ ਲੰਬੀ ਵਿਖੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿਤਾ ਗਿਆ ਅਤੇ ਵਿਆਕਤੀਆ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।

Related posts

ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨ ਦੇ ਝੰਡੇ ਲਾਉਣ ਵਾਲੇ ਸ਼ਰਾਰਤੀ ਅਨਸਰਾਂ ‘ਤੇ ਸਖਤ ਕਾਰਵਾਈ ਹੋਵੇ: ਕੈਪਟਨ

Sanjhi Khabar

ਅਸਮਾਨੀ ਬਿਜਲੀ ਨੇ ਲਈ ਭੈਣ-ਭਰਾ ਦੀ ਜਾਨ

Sanjhi Khabar

ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰਾਜੋਆਣਾ ਦੀ ਰਿਹਾਈ ਦੀ ਕੀਤੀ ਮੰਗ

Sanjhi Khabar

Leave a Comment