13.8 C
Los Angeles
April 24, 2024
Sanjhi Khabar
Crime News Ferozepur

ਗੈਂਗਸਟਰ ਭੋਲਾ ਸ਼ੂਟਰ ਦੀ ਫਿਰੋਜ਼ਪੁਰ ਜੇਲ੍ਹ ‘ਚ ਸ਼ੱਕੀ ਹਲਾਤਾਂ ‘ਚ ਮੌਤ

Agency
ਫ਼ਿਰੋਜ਼ਪੁਰ, 3 ਮਾਰਚ । ਪੰਜਾਬ ਦੇ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਫਿਰੋਜ਼ਪੁਰ ਜੇਲ੍ਹ ‘ਚ ਸ਼ੱਕੀ ਹਲਾਤਾਂ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਪੋਸਟਮਾਰਟਮ ਸਬੰਧੀ ਹਾਲੇ ਸਸਪੈਂਸ ਜਾਰੀ ਹੈ।ਜਿਕਰਯੋਗ ਹੈ ਕਿ ਭੋਲਾ ਸ਼ੂਟਰ ਲਾਰੈਂਸ ਬਿਸ਼ਨੋਈ ਗਿਰੋਹ ‘ਚ ਸ਼ਾਮਿਲ ਸੀ।

ਜਿਕਰਯੋਗ ਕਿ ਦੇਰ ਰਾਤ ਗੈਂਗਸਟਰ ਭੋਲਾ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਅਤੇ ਸਖ਼ਤ ਪ੍ਰਬੰਧਾਂ ‘ਚ ਉਸਨੂੰ ਇਲਾਜ ਲਈ ਹਸਪਤਾਲ ਵੀ ਲਿਆਂਦਾ ਗਿਆ, ਜਿਥੇ ਕਰੀਬ ਸਵੇਰੇ 5 ਵਜੇ ਉਸਦੀ ਮੌਤ ਹੋ ਗਈ। ਭੋਲਾ ਜ਼ਿਲ੍ਹਾ ਫ਼ਰੀਦਕੋਟ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਉਸ ‘ਤੇ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

Related posts

ਸੁਖਬੀਰ ਬਾਦਲ 7 ਜੂਨ ਨੂੰ ਸਿਹਤ ਮੰਤਰੀ ਦੇ ਘਰ ਦੇ ਬਾਹਰ ਦੇਣਗੇ ਧਰਨਾ, ਅਸਤੀਫੇ ਦੀ ਕਰਨਗੇ ਮੰਗ

Sanjhi Khabar

ਚਿੱਟਫੰਡ ਕੰਪਨੀ ਚਲਾਕੇ ਕਰੋੜਾਂ ਰੁਪਏ ਲੈਕੇ ਹੋਏ ਫਰਾਰ ਨੇਚਰ ਹਾਈਟਸ਼ ਕੰਪਨੀ ਦੇ ਮਾਲਕ ਭਗੋੜਾ ਕਰਾਰ

Sanjhi Khabar

ਤਿਉਹਾਰਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ 30 ਸਤੰਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ

Sanjhi Khabar

Leave a Comment