Sanjhi Khabar
Bathinda ਸਾਡੀ ਸਿਹਤ ਸਿੱਖਿਆ ਖੇਡ ਜਗਤ ਖੇਡਾਂ ਪੰਜਾਬ ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

(ਕੌਮਾਂਤਰੀ ਮਹਿਲਾ ਦਿਵਸ ’ਤੇ ਵਿਸ਼ੇਸ਼ ) ਸਰਪੰਚ ਸੈਸ਼ਨਦੀਪ ਕੌਰ ਨੇ ਬਦਲੀ ਮਾਣਕ ਖਾਨਾ ਦੀ ਨੁਹਾਰ

Parmjeet Bhullar

ਬਠਿੰਡਾ : ਮਹਿਲਾ ਦਿਵਸ ਮੌਕੇ ਇਸ ਧੀ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਜਿਸ ਨੇ ਪੇਂਡੂ ਵਿਕਾਸ ਦੇ ਪਿੜ ਵਿਚ ਨਵੀਂ ਲੀਹ ਖਿੱਚੀ ਹੈ। ਇਸ ਵਾਰ ਮਾਲਵੇ ਦੀ ਨੌਜਵਾਨ ਧੀ ਦੀ ਉਚੇਰੀ ਸਿੱਖਿਆ ਪਿੰਡ ਦਾ ਮੂੰਹ ਮੱਥਾ ਸੰਵਾਰਨ ਦੇ ਕੰਮ ਆ ਰਹੀ ਹੈ । ਉਮਰ ਭਾਵੇਂ ਛੋਟੀ ਤੇ ਸੁਪਨੇ ਵੱਡੇ ਹਨ । ਅਜਿਹੀ ਹੀ ਸ਼ਖਸੀਅਤ ਦਾ ਨਾਮ ਹੈ, ਸੈਸ਼ਨਦੀਪ ਕੌਰ ਸਿੱਧੂ ,ਜੋ ਕਿ ਬਠਿੰਡਾ ਜ਼ਿਲੇ੍ਹ ਦੇ ਪਿੰਡ ਮਾਣਕ ਖਾਨਾ ਦੇ ਸਰਪੰਚ ਦੇ ਅਹੁਦੇ ਤੇ ਰਹਿ ਕੇ ਪਿੰਡ ਦੀ ਅਗਵਾਈ ਕਰ ਰਹੀ ਹੈ । ਬੀ ਐਸੀ ਸੀ ਐਗਰੀਕਲਚਰ ਪਾਸ ਧੀ ਨੇ ਪੇਂਡੂ ਵਿਕਾਸ ਤੇ ਨਕਸ਼ੇ ਤੇ ਇੱਕ ਨਿਵੇਕਲਾ ਰੰਗ ਭਰ ਕੇ ਬੁਰਾਈ ਦੀ ਜੜੋਂ੍ਹ ਪੁੱਟਣ ਦਾ ਪ੍ਰਣ ਕੀਤਾ ਹੋਇਆਂ ਹੈ ।
ਪਿੰਡ ਦੀ ਜਿੰਮੇਵਾਰੀ ਸੰਭਾਲਦਿਆਂ ਹੀ ਸਰਪੰਚ ਨੇ ਔਰਤ ਜਾਤੀ ਦੇ ਮਾਣ ਸਨਮਾਨ ਵਿੱਚ ਕਦਮ ਚੱਕਣੇ ਸ਼ੁਰੂ ਕਰ ਦਿੱਤੇ , ਮਹਿਲਾ ਸਰਪੰਚ ਕੁੜੀਮਾਰਾਂ ਨੂੰ ਬੰਦੇ ਬਣਨ ਦਾ ਸੁਨੇਹਾ ਦੇ ਰਹੀ ਏ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ , ਲੰਘੇ ਵਰ੍ਹੇ ਦੌਰਾਨ ਲੜਕੀਆਂ ਦੀ ਜਨਮ ਦਰ ਲੜਕਿਆ ਨਾਲੋਂ ਵੱਧ ਦਰਜ ਹੋਈ, ਕਿਉਂਕਿ ਭਰੂਣ ਹੱਤਿਆ ਪ੍ਰਤੀ ਲੋਕਾਂ ਜਾਗਰੂਕ ਕਰਨ ਦੇ ਕਾਰਜ ਆਰੰਭ ਕੀਤੇ ਹੋਏ ਸਨ । ਪਿੰਡ ਵਾਸੀ ਧੀ ਦੇ ਨਿਵੇਕਲੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਤੋ ਪ੍ਰਭਾਵਿਤ ਹੋ ਕੇ ਪੰਚਾਇਤ ਨੂੰ ਕੰਮਾਂ-ਕਾਰਾਂ ਲਈ ਦਿਲ ਖੋਲ ਕੇ ਦਾਨ ਦੇਣ ਲੱਗ ਗਏ ।
ਸਰਪੰਚ ਸੈਸਨਦੀਪ ਕੌਰ ਦਾ ਕਹਿਣਾ ਹੈ ਕਿ ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਐਸ ਆਈ ਆਰ ਡੀ ਵਿੰਗ ਦੇ ਡਾਇਰੈਕਟਰ ਮੈਡਮ ਰੋਜ਼ੀ ਵੈਦ , ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਵੀਰ ਸਿੰਘ ਆਈ ਏ ਐਸ ਅਤੇ ਡਾਕਟਰ ਨਰਿੰਦਰ ਸਿੰਘ ਕੰਗ ਮੇਰੇ ਪੇ੍ਰਰਨਾ ਸਰੋਤ ਹਨ , ਇੰਨਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਿੱਚ ਵੱਡਾ ਸਹਿਯੋਗ ਦਿੱਤਾ ਹੈ । ਐਸ ਆਈ ਆਰ ਡੀ ਤਰਫ਼ੋਂ ਮਾਸਟਰ ਟਰੇਨਰ ਦੇ ਤੋਰ ਤੇ ਸਰਪੰਚਾਂ ਪੰਚਾਂ ਨੂੰ ਸਿਖਲਾਈ ਦੇਣ ਲਈ ਧੀ ਸਰਪੰਚ ਪੇਡੂ ਵਿਕਾਸ ਮਹਿਕਮੇ ਵੱਲੋਂ ਲਾਏ ਜਾਣ ਵਾਲੇ ਕੈਂਪ ਵਿੱਚ ਹਿੱਸਾ ਲੈਂਦੀ ਹੈ ।
ਹਕੀਕੀ ਤੋਰ ਤੇ ਕੀਤੇ ਜਾਂਦੇ ਗ੍ਰਾਮ ਸਭਾ ਦੇ ਆਮ ਇਜਲਾਸਾਂ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਪਿੰਡ ਦੀਆ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਹੁੰਦੇ ਹਨ ਤੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ , ਗ੍ਰਾਮ ਸਭਾ ਦੇ ਇਜਲਾਸ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਲੱਕੀ ਕੂਪਨ ਡਰਾਅ ਰਾਹੀ ਇਨਾਮ ਕੱਢੇ ਜਾਂਦੇ ਹਨ । ਪਿੰਡ ਵਿੱਚ ਔਰਤਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਸੈਲਫ ਹੈਲਪ ਗਰੁੱਪ ਬਨ੍ਹਾਏ ਗਏ ਹਨ ਅਤੇ ਬੈਕ ਪਾਸੋਂ ਕੰਮ ਚਲਾਉਣ ਲਈ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ । ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੰਦੀਆਂ ਪੇਂਟਿੰਗਾਂ ਤੇ ਸੋਲਗਨ ਸਾਂਝੀਆਂ ਥਾਂਵਾਂ ਤੇ ਲਿਖੇ ਨਜ਼ਰੀ ਪੈਂਦੇ ਹਨ ।
ਮਹਿਲਾ ਸਰਪੰਚ ਨੇ ਪਾਣੀ ਦੀ ਸਾਂਭ ਸੰਭਾਲ ਤੇ ਕੂੜੇ ਦੇ ਠੋਸ ਪ੍ਰਬੰਧਨ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿਲਚਸਪੀ ਨਾਲ ਕੰਮ ਕਰ ਰਹੀ ਹੈ । ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਨੀਵੇਂ ਹੁੰਦੇ ਪੱਧਰ ਨੂੰ ਸਥਿਰ ਰੱਖਣ ਦੇ ਮਕਸਦ ਨਾਲ ਪਿੰਡ ਦੇ ਘਰਾਂ ਵਿੱਚ ਮੀਂਹ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਰੇਨ ਵਾਟਰ ਰੀਚਾਰਜ ਪਿਟ ਬਨ੍ਹਾਉਣ ਦਾ ਕੰਮ ਜਾਰੀ ਰੱਖਿਆ ਹੋਇਆਂ ਹੈ , ਇਸ ਤੇ 15 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ । ਵਾਤਾਵਰਨ ਪ੍ਰਤੀ ਲੋਕਾਂ ਨੂੰ ਸੁਚੇਤ ਕਰਦਿਆਂ ਸਾਂਝੀਆਂ ਥਾਂਵਾਂ ਤੇ ਰੁੱਖ ਲਾਏ ਗਏ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ।
ਸਰਪੰਚ ਸੈਸ਼ਨਦੀਪ ਕੌਰ ਸਿੱਧੂ ਦੱਸਿਆ ਕਿ ਕੂੜੇ ਦੇ ਠੋਸ ਪ੍ਰਬੰਧਨ ਲਈ ਘਰਾਂ ਦੇ ਕੂੜੇ ਨੂੰ ਇਕੱਠਾ ਇੱਕ ਥਾਂ ਤੇ ਸੁੱਟਣ ਲਈ ਕੂੜਾ ਡੰਪ ਬਣਾਇਆ ਗਿਆ ਹੈ , ਕੂੜੇ ਡੰਪ ਉਪਰ ਸ਼ੈਡ ਤੇ ਥੱਲੇ ਵੱਖ ਵੱਖ ਖ਼ਾਨੇ ਬਣਾਏ ਗਏ ਹਨ ਜਿਸ ਵਿੱਚ ਸੁੱਕਾ ਕੂੜਾ , ਗਿੱਲਾ ਕੂੜਾ , ਕਾਗ਼ਜ਼ ਕੱਪੜੇ ਤੇ ਪਲਾਸਟਿਕ ਨੂੰ ਵੱਖਰਾ ਵੱਖਰਾ ਡੰਪ ਕੀਤਾ ਜਾ ਰਹਿ ਹੈ । ਗਿੱਲੇ ਕੂੜੇ ਦੀ ਖਾਦ ਬਨ੍ਹਾਈ ਜਾਂਦੀ , ਜੋ ਕਿ ਪਿੰਡ ਵਿੱਚ ਲੱਗੇ ਪੋਦਿਆ ਨੂੰ ਪਾਉਣ ਦੇ ਕੰਮ ਆਉਂਦੀ ਹੈ ਤੇ ਸੁੱਕਾ ਕੂੜਾ ਕਬਾੜੀਏ ਨੂੰ ਵੇਚ ਦਿੱਤਾ ਜਾਂਦਾ ਹੈ, ਜਿਸ ਨਾਲ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਇਆ ਹੈ । ਹਰ ਘਰ ਨੂੰ ਦੋ ਦੋ ਡਸਟਬਿਨ ਗ੍ਰਾਮ ਪੰਚਾਇਤ ਤਰਫ਼ੋਂ ਅਤੇ ਰਾੳਂੂਡ ਗਲਾਸ ਫਾਉਡੇਸਨ ਵੱਲੋਂ ਦਿੱਤੇ ਗਏ ਹਨ ਅਤੇ ਘਰਾਂ ਚੌ ਰਿਕਸ਼ਾ ਰੇਹੜੀ ਰਾਹੀ ਕੂੜਾ ਇਕੱਠਾ ਕਰਨ ਦੇ ਇੰਤਜ਼ਾਮ ਕੀਤੇ ਹੋਏ ਹਨ । ਕੂੜੇ ਦੇ ਠੋਸ ਪ੍ਰਬੰਧਨ ਲਈ ਰਾਉਡ ਗਲਾਸ ਫਾਊਡੇਸਨ ਮੋਹਾਲੀ ਦਾ ਵਿਸ਼ੇਸ਼ ਯੋਗਦਾਨ ਹੈ ।
ਇਸ ਤੋ ਇਲਾਵਾ ਪੰਚਾਇਤ ਨੇ 11 ਮੈਂਬਰੀ ਔਰਤਾਂ ਦਾ ਕਮੇਟੀ ਦਾ ਗਠਨ ਕਰਕੇ ਮਾਤਾ ਗੁਜਰੀ ਸਗਨ ਸਕੀਮ ਤਹਿਤ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹ ਤੇ ਸਗਨ 51 ਸੌ ਰੁਪਏ ਤੇ ਬੇਟੀ ਦੇ ਜਨਮ ਤੇ 11 ਸੋ ਰੁਪਏ ਸਗਨ ਦੇਣ ਦੀ ਪਿਰਤ ਤੋਰੀ ਹੋਈ ਹੈ । ਘਰਾਂ ਦੇ ਬੂਹੇ ਅੱਗੇ ਔਰਤ ਦੇ ਨਾਮ ਵਾਲੀ ਨੇਮ ਪਲੇਟ ਲਾ ਕੇ ਨਾਰੀ ਜਾਤੀ ਦਾ ਸਤਿਕਾਰ ਕਰਨਾ ਫਰਜ਼ ਸਮਝਿਆ ਹੈ ।
ਬੋਧਿਕ ਵਿਕਾਸ ਦੇ ਲਈ ਪਿੰਡ ਵਿੱਚ ਅਮ੍ਰਿੰਤਾ ਪ੍ਰੀਤਮ ਯਾਦਗਾਰੀ ਲਾਇਬਰੇਰੀ ਬਨ੍ਹਾਈ ਗਈ ਹੈ , ਜਿੱਥੇ ਪੰਜਾਬੀ ਦੀਆ ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਲਈ ਉਪਲਬਧ ਹਨ । ਸੀ ਸੀ ਟੀ ਵੀ ਕੈਮਰੇ ਤੇ ਐਲ ਸੀ ਡੀ , ਪਿਆਨੋ ਤੇ ਵਧੀਆ ਕਿਸਮ ਦਾ ਫਰਨੀਚਰ ਕਿਤਾਬ ਘਰ ਨੂੰ ਚਾਰ ਚੰਨ ਲਾ ਰਹਿ ਹੈ । ਬੱਸ ਸਟੈਂਡ , ਪਾਰਕ , ਲਾਇਬਰੇਰੀ , ਸੋਲਰ ਲਾਇਟਾ , ਕੂੜੇ ਦੇ ਪ੍ਰਬੰਧਨ , ਰੇਨ ਵਾਟਰ ਰੀਚਾਰਜ ਪਿਟ ਆਦਿ ਕੰਮ ਗ੍ਰਾਮ ਪੰਚਾਇਤ ਤਰਫ਼ੋਂ ਕਰਵਾਏ ਜਾ ਚੁੱਕੇ ਹਨ ਇਸ ਤੋ ਇਲਾਵਾ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਖੇਡ ਮੈਦਾਨ , ਖੂਹ ਦਾ ਨਵੀਨੀਕਰਨ ਤੇ ਸ਼ੈਡ, ਥੜ੍ਹਾ , ਜਨਤਿਕ ਪਖਾਨੇ ਅਤੇ ਸਕੂਲ ਦੀ ਚਾਰਦੀਵਾਰੀ ਸ਼ਾਮਲ ਹਨ ।

Related posts

ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਰਗਾਂ ਲਈ 300 ਯੂਨਿਟ ਪ੍ਰਤੀ ਮਹੀਨੇ ਮੁਫਤ ਬਿਜਲੀ ਦਾ ਐਲਾਨ ਕੀਤਾ ਐਲਾਨ

Sanjhi Khabar

ਦੇਸ਼ ਦੀ ਪਹਿਲੀ ਕੋਰੋਨਾ ਮਰੀਜ਼ ਕਰੀਬ ਡੇਢ ਸਾਲ ਬਾਅਦ ਫਿਰ ਹੋਈ ਪਾਜ਼ੇਟਿਵ, ਵੈਕਸੀਨ ਨਹੀਂ ਸੀ ਲਗਵਾਈ

Sanjhi Khabar

ਦੇਸ਼ ਵਿੱਚ ਕਰੀਬ ਪੰਜਾਹ ਹਜ਼ਾਰ ਨਵੇਂ ਪੈਟਰੋਲ ਪੰਪ ਖੋਲ੍ਹਣ ਦੀ ਮੰਤਰਾਲੇ ਦੀ ਯੋਜਨਾ ਤੋਂ ਪੈਟਰੋਲ ਡੀਲਰ ਨਾਰਾਜ਼

Sanjhi Khabar

Leave a Comment