Sanjhi Khabar
Chandigarh

ਕੇਂਦਰੀ ਮੰਤਰੀ ਗਡਕਰੀ ਨੂੰ ਮਿਲ ਕਰਾਂਗੇ ਟਰੱਕ ਅਪਰੇਟਰਾਂ ਦੇ ਮਸਲੇ ਹੱਲ

ਜ਼ੀਰਕਪੁਰ 2 ਜਨਵਰੀ (ਮਨਦੀਪ ਵਰਮਾ/ਕੁਲਦੀਪ ਸਿੰਘ) ਬੀਤੇ 1 ਮਹੀਨੇ ਤੋਂ ਛੱਤ ਲਾਈਟਾਂ ਦੇ ਨਜ਼ਦੀਕ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਪੱਕਾ ਧਰਨਾ ਲਗਾ ਕੇ ਬੈਠੇ ਆਲ ਪੰਜਾਬ ਟਰੱਕ ਏਕਤਾ ਦੇ ਬੈਨਰ ਹੇਠ ਟਰੱਕ ਅਪਰੇਟਰਾਂ ਦੀ ਮੰਗ ਦੇ ਸਮਰਥਨ ਵਿੱਚ ਐਤਵਾਰ ਨੂੰ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁੱਖਦੇਵ ਸਿੰਘ ਢੀਂਡਸਾ ਉਨ੍ਹਾਂ ਵਚਾਲੇ ਪਹੁੰਚੇ। ਇਸ ਮੌਕੇ ਢੀਂਡਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਬੇਸ਼ੱਕ ਸਾਬਕਾ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਭਾਜਪਾ ਨਾਲ਼ ਸਮਝੌਤਾ ਕਰ ਆਗਾਮੀ 2022 ਚੋਣਾਂ ਵਿੱਚ ਗਠਜੋੜ ਵਿੱਚ ਲੜੇਗੀ ਪਰ ਇਸਦਾ ਇਹ ਮਤਲਬ ਨਹੀਂ ਕਿ ਸਾਡੀ ਸੋਚ ਅਸੀਂ ਛੱਡ ਦਿੱਤੀ ਅਸੀਂ ਇਕ ਸਾਂਝਾ ਪ੍ਰੋਗਰਾਮ ਉਲੀਕਿਆ ਹੈ ਜਿਸ ਲਈ ਉਨ੍ਹਾਂ ਦੀ 6 ਮੈਂਬਰੀ ਕਮੇਟੀ ਬਣੀ ਹੈ ਜੋ ਇਕੱਠੇ ਬੈਠ ਕੇ ਚੋਣ ਮੈਨੀਫੈਸਟੋ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰ ਆਪਣੀਆਂ ਸਮੱਸਿਆਵਾਂ ਦੇ ਆਪ ਜਿੰਮੇਵਾਰ ਹਨ ਜੋ ਪ੍ਰਧਾਨਗੀ ਲਈ ਲੋਕਲ਼ ਐਮ.ਐਲ.ਏ ਨੂੰ ਪੈਸੇ ਦਿੰਦੇ ਰਹੇ ਹਨ ਤਾਂ ਜੋ ਉਹ ਲੁੱਟ ਕਸੁੱਟ ਕਰ ਸਕਣ ਪਰ ਉਨ੍ਹਾਂ ਸ਼੍ਰੋਮਣੀ ਅਕਾਲੀ ਦੱਲ ਵਿੱਚ ਸੱਕਤਰ ਜਰਨਲ ਰਹਿੰਦਿਆਂ ਸੰਗਰੂਰ ਹਲ਼ਕੇ ਵਿੱਚ ਉਨ੍ਹਾਂ ਕਦੇ ਵੀ ਟਰੱਕ ਯੂਨੀਅਨਾਂ ਵਿੱਚ ਦਖਲਅੰਦਾਜੀ ਨਹੀਂ ਕੀਤੀ ਅਤੇ ਕਿਸੇ ਅਫ਼ਸਰ ਜਾ ਐਮ.ਐਲ.ਏ ਦੀ ਨਹੀਂ ਚੱਲਣ ਦਿੱਤੀ ਤੇ ਯੂਨੀਅਨਾਂ ਦੀਆਂ ਸਾਫ਼ ਸੁਥਰੀਆਂ ਚੋਣਾਂ ਕਰਵਾਇਆ ਅਤੇ ਉਨ੍ਹਾਂ ਦੀ ਇੰਸ ਗੱਲ ਦੀ ਚੋਣਾਂ ਹਾਰਨ ਵਾਲੇ ਉਮੀਦਵਾਰ ਵੀ ਸ਼ਲਾਘਾ ਕਰਦੇ ਸਨ। ਉਨ੍ਹਾਂ ਧਰਨਾਕਾਰੀਆਂ ਨੂੰ ਏਕਾ ਬਣਾ ਰੱਖਣ ਦੀ ਅਪੀਲ ਕਰਦਿਆਂ ਕਿਸਾਨੀ ਸੰਘਰਸ਼ ਦੀ ਜਿੱਤ ਦਾ ਉਧਾਰਣ ਦਿੱਤਾ। ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰਾਂ ਦਾ ਸੰਨਤਕਾਰਾਂ ਤੋਂ ਬਿਨਾਂ ਨਹੀਂ ਸਰ ਸੱਕਦਾ ਤੇ ਉਨ੍ਹਾਂ ਦਾ ਅਪਰੇਟਰਾਂ ਬੀਨਾ ਨਹੀਂ ਜਿਸ ਲਈ ਉਨ੍ਹਾਂ ਅਕਾਲੀ ਦਲ ਦੀ ਸਰਕਾਰ ਵਿੱਚ ਰਹਿੰਦਿਆਂ ਹਮੇਸ਼ਾਂ ਹੀ ਉਨ੍ਹਾਂ ਦਾ ਆਪਸੀ ਤਾਲਮੇਲ ਬਣਾ ਕੇ ਰੱਖਿਆ ਸੀ ਤਾਂ ਜੋ ਉਨ੍ਹਾਂ ਵਿੱਚ ਕਦੇ ਟਕਰਾਓ ਵਾਲੀ ਸਥਿਤੀ ਨਾ ਬਣੇ। ਉਨ੍ਹਾਂ ਕਿਹਾ ਕਿ ਮੌਜੂਦਾ ਚੰਨੀ ਸਰਕਾਰ ਕੇਵਲ਼ ਤੇ ਕੇਵਲ਼ ਚੋਣ ਜਾਬਤਾ ਲੱਗਣ ਦੀ ਉਡੀਕ ਕਰ ਰਹੀ ਹੈ ਕਿਉਂਕਿ ਉਹ ਥੋਡੇ ਮਸਲੇ ਸੁਲਝਾਉਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਟਰੱਕ ਅਪਰੇਟਰਾਂ ਦੀਆਂ ਮੁਸ਼ਕਲਾਂ ਨਾਲ ਭਲੀ ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਵੀ ਟਰੱਕ ਯੂਨੀਅਨਾਂ ਭੰਗ ਕਰਨ ਦੀ ਗੱਲ ਉੱਠੀ ਸੀ ਜਿਸ ਦਾ ਉਨ੍ਹਾਂ ਡਟਵਾਂ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ 2017 ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਵੀ ਐਲਾਨ ਕੀਤਾ ਸੀ ਟਰੱਕ ਯੂਨੀਆਂ ਭੰਗ ਕਰ ਦਿਓ ਜਿਸ ਦਾ ਉਨ੍ਹਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ। ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਥੋਡੇ ਆਗੂਆਂ ਨੂੰ ਨਾਲ ਲੈ ਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤੀਨ ਗਡਕਰੀ ਨਾਲ਼ ਮੁਲਾਕਾਤ ਕਰ ਮਸਲੇ ਹੱਲ ਕਰਵਾਉਣ ਦੀ ਗੱਲ ਕਰਨਗੇ। ਇੰਸ ਮੌਕੇ ਆਲ ਪੰਜਾਬ ਟਰੱਕ ਏਕਤਾ ਦੇ ਅਹੁਦੇਦਾਰਾਂ ਨੇ ਢੀਂਡਸਾ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਟਰੱਕ ਅਪਰੇਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੇ ਨਾਲ ਡੱਟ ਕੇ ਖੜੀ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਦਾਰ ਸੁੱਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਕੇਂਦਰ ਦੀ ਭਾਜਪਾ ਸਰਕਾਰ ਤੋਂ ਸਿੱਖ ਪੰਥ ਅਤੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਹੱਲ ਕਰਨ ਨੂੰ ਲੈ ਕੇ ਇੱਕ ਮੰਚ ਤੇ ਆਈ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਸਿੱਖ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਇਨ੍ਹਾਂ ਮਸਲਿਆਂ ਨੂੰ ਹੱਲ ਕਰੇਗੀ। ਢੀਂਡਸਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰਥ ਸੱਤਾ ਹਾਸਲ ਕਰਨਾ ਨਹੀਂ ਹੈ ਬਲਕਿ ਪੰਜਾਬ ਦੇ ਰੌਸ਼ਨ ਭਵਿੱਖ ਲਈ ਨਿੱਜੀ ਹਿੱਤਾਂ ਨੂੰ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਕੁਚਲਣ ਦੀਆਂ ਕੋਸਿਸਾਂ ਕਰਨ ਵਾਲਿਆਂ ਅਤੇ ਸਿੱਖਾਂ ’ਤੇ ਬੇਹਤਾਸਾ ਜੁਲਮ ਢਾਹੁਣ ਵਾਲੀ ਕਾਂਗਰਸ ਦੀਆਂ ਸਿਆਸੀ ਜੜ੍ਹਾਂ ਪੰਜਾਬ ਦੀ ਧਰਤੀ ਤੋਂ ਪੁੱਟਣੀਆਂ ਬੇਹੱਦ ਲਾਜਮੀ ਹਨ ਅਤੇ ਇਸ ਦੇ ਲਈ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਵਰਕਰ ਪੂਰੀ ਤਨਦੇਹੀ ਨਾਲ ਕਾਰਜਸੀਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਥ ਅਤੇ ਪੰਜਾਬ ਨੂੰ ਜੋ ਜਖਮ ਦਿੱਤੇ ਹਨ ਉਹ ਪੂਰੀ ਤਰ੍ਹਾਂ ਜੱਗ ਜਾਹਿਰ ਹਨ। ਭਾਵੇਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਫੌਜਾਂ ਚਾੜ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਦਾ ਹੋਵੇ ਜਾਂ ਫਿਰ 1984 ਵਿੱਚ ਦਿੱਲੀ ਵਿਖੇ ਸਿੱਖ ਨਸਲਕੁਸੀ ਹੋਵੇ। ਸਿੱਖਾ ਦੇ ਦਿਲਾਂ ਤੋਂ ਕਦੇ ਵੀ ਕਾਂਗਰਸ ਸਰਕਾਰ ਵੱਲੋਂ ਦਿੱਤੇ ਗਏ ਇਨ੍ਹਾਂ ਜਖਮਾਂ ਨੂੰ ਭੁਲਾਇਆ ਨਹੀ ਜਾ ਸਕਦਾ ਹੈ। ਢੀਂਡਸਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਾਦਲ ਪਰਿਵਾਰ ਅਤੇ ਕਾਂਗਰਸ ਨੇ ਸਿੱਖ ਪੰਥ ਅਤੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉੇਸ ਨੂੰ ਕਦੇ ਭੁੱਲਿਆ ਨਹੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਸਨਾਖਤ ਨਾ ਕਰ ਸਕਣ, ਬਹਿਬਲ ਕਲਾਂ ਗੋਲੀ ਕਾਂਡ ਦੀ ਅਸਲੀਅਤ ਲੋਕਾਂ ਅੱਗੇ ਨਸਰ ਨਾ ਕਰਨ, ਟਰਾਂਸਪੋਰਟ, ਰੇਤ, ਕੇਬਲ ਅਤੇ ਹੋਰ ਕਈਂ ਤਰ੍ਹਾਂ ਦੇ ਨਸਿਆਂ ’ਤੇ ਕਾਬੂ ਨਾ ਪਾ ਸਕਣ ਕਾਰਨ ਪੰਥ ਅਤੇ ਪੰਜਾਬ ਦਾ ਜੋ ਨੁਕਸਾਨ ਹੋਇਆ ਹੈ ਇਹ ਨੁਕਸਾਨ ਪੰਜਾਬੀਆਂ ਦੀਆਂ ਕਈਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਜਦੋਂ ਉਨ੍ਹਾਂ ਨੂੰ ਭਾਜਪਾ ਨਾਲ ਗਠਜੋੜ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਸੀਮਾ ਸੁਰੱਖਿਆ ਬਲ ਨੂੰ ਪੰਜਾਬ ਵਿੱਚ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਤਲਾਸ਼ੀ ਲੈਣ ਦੇ ਅਧਿਕਾਰ ਦਿੱਤੇ ਜਾਣ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਕਰਦੇ ਰਹਾਂਗੇ। ਇਸ ਮੌਕੇ ਬੱਬੀ ਬਾਦਲ, ਕੁਲਤਰਨ ਸਿੰਘ ਅਟਵਾਲ, ਸੁਨਾਮ ਯੂਨੀਅਨ ਦੇ ਪ੍ਰਧਾਨ ਟੋਨੀ, ਸੁਖਵਿੰਦਰ ਸਿੰਘ ਬਰਾੜ, ਅਜੈ ਸਿੰਗਲਾ, ਅਮਨ ਮੋੜ, ਬਗਰਪੁਰ ਸਿੰਘ, ਗੁਰਮੀਤ ਕਲੇਰ, ਇੰਦਰ ਸੋਢੀ, ਰਜਿੰਦਰ ਸਿੰਘ ਇੱਸਾਪੁਰ, ਸੁਖਵਿੰਦਰ ਸਿੰਘ ਮੋਰਿੰਡਾ, ਜੈ ਪਾਲ ਸੈਣੀ, ਕੂਲਦੀਪ ਸਿੰਘ ਚੇਅਰਮੈਨ ਵੈਲਕਮ ਯੂਨੀਅਨ ਡੇਰਾਬੱਸੀ, ਆਸੂ ਆਦਿ ਮੌਜੂਦ ਸਨ।

Related posts

ਰਾਮ ਰਹੀਮ ਨੂੰ ਕਰਵਾਇਆ ਗਿਆ ਪੀ.ਜੀ.ਆਈ. ਵਿੱਚ ਭਰਤੀ

Sanjhi Khabar

ਹਿਮਾਚਲ ਘੁੰਮਣ ਗਏ ਸੈਲਾਨੀਆਂ ਦੀਆਂ ਕਾਰਾਂ ‘ਤੇ ਡਿੱਗੇ ਪੱਥਰ, 9 ਮੌਤਾਂ, ਕਈ ਜ਼ਖਮੀ

Sanjhi Khabar

ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ: ਸੁਖਜਿੰਦਰ ਸਿੰਘ ਰੰਧਾਵਾ

Sanjhi Khabar

Leave a Comment