Sanjhi Khabar
Sri Nager

ਅਲਬਦਰ ਅਤੇ ਲਸ਼ਕਰ-ਏ-ਤੋਇਬਾ ਨੇ ਮਿਲ ਕੇ ਕੀਤਾ ਸੀ ਭਾਜਪਾ ਨੇਤਾ ਦੇ ਘਰ ‘ਤੇ ਹਮਲਾ

Agency

ਸ੍ਰੀਨਗਰ, 02 ਅਪ੍ਰੈਲ । ਅਲਬਦਰ ਅਤੇ ਲਸ਼ਕਰ-ਏ-ਤੋਇਬਾ ਨੇ ਮਿਲ ਕੇ ਨੌਗਮ ਵਿਚ ਭਾਜਪਾ ਨੇਤਾ ਮੁਹੰਮਦ ਅਨਵਰ ਖਾਨ ਦੇ ਘਰ ‘ਤੇ ਹਮਲਾ ਕੀਤਾ ਸੀ। 24 ਘੰਟਿਆਂ ਦੇ ਅੰਦਰ, ਸੁਰੱਖਿਆ ਬਲਾਂ ਨੇ ਹਮਲੇ ਵਿੱਚ ਸ਼ਾਮਲ ਤਿੰਨੋਂ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਇਸ ਹਮਲੇ ਵਿਚ ਸ਼ਾਮਲ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਹਮਲੇ ਵਿਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਇਹ ਵਾਹਨ ਕਾਕਾਪੋਰਾ ਪੁਲਵਾਮਾ ਦੇ ਗਥ ਮੁਹੱਲਾ ਦੇ ਉਸੇ ਵਿਅਕਤੀ ਦੀ ਹੈ, ਜਿਸ ਦੇ ਘਰ ਵਿਚ ਇਹ ਤਿੰਨ ਅੱਤਵਾਦੀ ਲੁਕੇ ਹੋਏ ਸਨ।

ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਲਬਦਰ ਅਤੇ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਭਾਜਪਾ ਨੇਤਾ ਦੇ ਘਰ ‘ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਰਮੀਜ਼ ਰਾਜਾ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਫਰਾਰ ਹੋਣ ਵੇਲੇ ਸ਼ਹੀਦ  ਸਿਪਾਹੀ ਦੀ ਰਾਈਫਲ ਵੀ ਖੋਹ ਲਈ ਸੀ। ਉਨ੍ਹਾਂ ਕਿਹਾ ਕਿ ਹਮਲੇ ਤੋਂ ਤੁਰੰਤ ਬਾਅਦ ਸ੍ਰੀਨਗਰ ਅਤੇ ਪੁਲਵਾਮਾ ਪੁਲਿਸ ਨੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਫੜੇ ਗਏ ਵਿਅਕਤੀ ਨੇ ਦੋ ਹੋਰ ਲੋਕਾਂ ਦਾ ਖੁਲਾਸਾ ਕੀਤਾ। ਦੋਵਾਂ ਤੋਂ ਪਤਾ ਲੱਗਿਆ ਕਿ ਹਮਲੇ ਵਿਚ ਸ਼ਾਮਲ ਤਿੰਨ ਅੱਤਵਾਦੀ ਗਥ ਮੁਹੱਲਾ ਦੇ ਇਕ ਘਰ ਵਿਚ ਲੁਕੇ ਹੋਏ ਸਨ।

ਪ੍ਰਸ਼ਾਸਨ ਨੇ ਸਾਵਧਾਨੀ ਉਪਾਅ ਵਜੋਂ ਪੁਲਵਾਮਾ ਵਿੱਚ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ । ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸੋਹੇਲ ਲੋਨ, ਯਾਸੀਰ ਅਹਿਮਦ (ਦੋਵੇਂ ਨਿਵਾਸੀ ਥਿਰੂ) ਵਜੋਂ ਹੋਈ ਹੈ, ਜਦੋਂਕਿ ਤੀਜੇ ਦੀ ਪਛਾਣ ਪ੍ਰੇਹੂ ਜੋਨੈਦ ਵਜੋਂ ਹੋਈ ਹੈ। ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਐਸਐਲਆਰ, ਇਕ ਏਕੇ 47 ਰਾਈਫਲ, ਇਕ ਪਿਸਤੌਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਰਾਈਫਲ ਵੀ ਬਰਾਮਦ ਕੀਤੀ ਗਈ ਹੈ ਜੋ ਅੱਤਵਾਦੀਆਂ ਨੇ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਤੋਂ ਖੋਹੀ ਸੀ। ਆਈਜੀ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਐਸਐਲਆਰ ਨੇ ਪੁਸ਼ਟੀ ਕੀਤੀ ਕਿ ਉਕਤ ਲੋਕ ਹਮਲੇ ਵਿੱਚ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਅੱਤਵਾਦੀ ਨੌਗਾਮ ਹਮਲੇ ਨੂੰ ਅੰਜਾਮ ਦੇਣ ਲਈ ਆਲਟੋ ਵਾਹਨ (ਜੇ.ਕੇ. 01-2098) ਤੋਂ ਆਏ ਸਨ। ਉਹ ਕਾਰ ਨਵਾਜ਼ ਡਾਰ ਦੇ ਘਰੋਂ ਵੀ ਜ਼ਬਤ ਕਰਕੇ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸਦੀ ਮਦਦ ਨਾਲ ਹੀ ਅੱਤਵਾਦੀਆਂ ਦਾ ਪਤਾ ਲਗਾਉਣ ਵਿਚ ਸਹਾਇਤਾ ਮਿਲੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਕਾਬਲੇ ਦੌਰਾਨ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਪੱਥਰਬਾਜ਼ੀ ਦੌਰਾਨ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਹੋਏ ਹਨ।

Related posts

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

Leave a Comment