AGENCY
ਗਿੱਦੜਬਾਹਾ, 17 ਅਕਤੂਬਰ – ਗਿੱਦੜਬਾਹਾ ਦੇ ਪੱਤਰਕਾਰ ਐਡਵੋਕੇਟ ਕੁਲਦੀਪ ਜਿੰਦਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਵੈਦ ਦੇਵ ਰਾਜ ਜਿੰਦਲ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਸਵ. ਵੈਦ ਦੇਵ ਰਾਜ ਜਿੰਦਲ ਦੀ ਬੇਵਕਤੀ ਮੌਤ ਤੇ ਸ਼ਹਿਰ ਦੀਆਂ ਸਮੂਹ ਸਮਾਜਸੇਵੀ, ਵਪਾਰਕ, ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ, ਬਾਰ ਐਸੋਸੀਏਸ਼ਨ ਗਿੱਦੜਬਾਹਾ ਅਤੇ ਕੋਰਟ ਦੇ ਕਰਮਚਾਰੀਆਂ ਨੇ ਜਿੰਦਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਵ. ਵੈਦ ਦੇਵ ਰਾਜ ਜਿੰਦਲ ਦੇ ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 27 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਮਹਾਰਾਜਾ ਅਗਰਸੈਨ ਧਰਮਸ਼ਾਲਾ, ਭਾਰੂ ਰੋਡ, ਗਿੱਦੜਬਾਹਾ ਵਿਖੇ ਪਵੇਗਾ।