17.9 C
Los Angeles
July 27, 2024
Sanjhi Khabar
Chandigarh

ਪੰਜਾਬ ਵਿੱਚ ਕੰਬਾਉਣ ਵਾਲੀ ਠੰਡ ਸ਼ੁਰੂ ਹੋਣ ਦੀ ਸੰਭਾਵਨਾ

PS MITHA

CHANDIGARH : ਪੰਜਾਬ ‘ਚ ਠੰਡ ਲਗਾਤਾਰ ਵੱਧ ਰਹੀ ਹੈ। ਰਾਤ ਦੇ ਸਮੇਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿਨ ਦੇ ਤਾਪਮਾਨ ਵਿਚ ਵੀ ਪਹਿਲਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਹੁਣ ਸਵੇਰ ਵੇਲੇ ਧੁੰਦ ਪੈਣ ਲੱਗ ਪਈ ਹੈ।

ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਦੌਰਾਨ ਪੰਜਾਬ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਪ੍ਰਦੂਸ਼ਣ ਗੁਣਵੱਤਾ ਸੂਚਕ ਅੰਕ ‘ਚ ਵੀ ਸੁਧਾਰ ਜਾਰੀ ਰਿਹਾ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ ਤੇ ਸਾਵਧਾਨੀ ਵਰਤਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੀਤੇ ਦਿਨ ਪਏ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ‘ਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਧੁੰਦ ਕਾਰਨ ਠੰਡ ਵੱਧ ਗਈ। ਮੌਸਮ ਵਿਗਿਆਨੀਆਂ ਮੁਤਾਬਕ ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚਠੰਡ ਵੱਧ ਰਹੀ ਹੈ।

ਅਗਲੇ ਕੁਝ ਦਿਨਾਂ ‘ਚ ਕੰਬਾਉਣ ਵਾਲੀ ਠੰਡ ਸ਼ੁਰੂ ਹੋਣ ਦੀ ਸੰਭਾਵਨਾ ਹੈ। ਚਿਤਾਵਨੀ ਅਨੁਸਾਰ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ 1-2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦੇ ਨਾਲ ਬੱਦਲ ਛਾਏ ਰਹਿਣਗੇ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਸਰਦੀ ਦੀ ਤੀਬਰਤਾ ਮਹਿਸੂਸ ਕੀਤੀ ਜਾਵੇਗੀ। ਅੰਕੜਿਆਂ ਅਨੁਸਾਰ ਪੰਜਾਬ ਦੇ ਸਰਹੱਦੀ ਤੇ ਪਹਾੜੀ ਇਲਾਕਿਆਂ ‘ਚ ਠੰਡ ਦੀ ਤੀਬਰਤਾ ਜ਼ਿਆਦਾ ਰਹੀ ਹੈ।

Related posts

ਕੋਰੋਨਾ ਮੁਹਿੰਮ ਪੰਜਾਬ ਦੇ ਬ੍ਰਾਂਡ ਅੰਬੈਸਡਰ ਅਤੇ ਅਦਾਕਾਰ ਸੋਨੂ ਸੂਦ ਵੀ ਹੋਏ ਕੋਰੋਨਾ ਪਾਜੀਟਿਵ

Sanjhi Khabar

ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਵੱਡਾ ਐਲਾਨ

Sanjhi Khabar

ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ

Sanjhi Khabar

Leave a Comment