PS Mitha
Chandigarh : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 19 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲੇ ਅਤੇ ਨਵੀਂ ਤਾਇਨਾਤੀ ਕੀਤੀ ਹੈ। ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵਾਂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।
ਗੁਰਿੰਦਰ ਪਾਲ ਸਿੰਘ ਨਾਗਰਾ ਨੂੰ ਡੀ.ਐੱਸ.ਪੀ. ਅਟਾਰੀ ਅਤੇ ਵਧੀਕ ਡੀ.ਐੱਸ.ਪੀ. ਐੱਸ.ਐੱਸ.ਓ.ਸੀ. -2 ਅੰਮ੍ਰਿਤਸਰ, ਪਰਵੀਨ ਚੋਪੜਾ ਨੂੰ ਡੀ.ਐੱਸ.ਪੀ. ਪੀ.ਬੀ.ਆਈ. ਹੋਮੀਸਾਈਡ ਐਂਡ ਫੋਰੈਂਸਿਕ ਬਠਿੰਡਾ, ਸੁਖਪਾਲ ਸਿੰਘ ਡੀ.ਐੱਸ.ਪੀ. ਸਿਟੀ ਗੁਰਦਾਸਪੁਰ, ਰਿਪੁ ਤਪਨ ਸਿੰਘ ਸੰਧੂ ਨੂੰ ਡੀ.ਐੱਸ.ਪੀ. ਅਜਨਾਲਾ, ਸੰਜੀਵ ਕੁਮਾਰ ਨੂੰ ਡੀ.ਐੱਸ.ਪੀ. ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਮਾਨਸਾ, ਸੁਮੀਰ ਸਿੰਘ ਨੂੰ ਡੀ.ਐੱਸ.ਪੀ. ਸਿਟੀ ਪਠਾਨਕੋਟ, ਲਖਵਿੰਦਰ ਸਿੰਘ ਨੂੰ ਡੀ.ਐੱਸ.ਪੀ. ਰੂਰਲ ਗੁਰਦਾਸਪੁਰ, ਰਾਹੁਲ ਭਾਰਦਵਾਜ ਨੂੰ ਡੀ.ਐੱਸ.ਪੀ. ਮੌੜ ਬਠਿੰਡਾ, ਬਲਜੀਤ ਸਿੰਘ ਡੀ.ਐੱਸ.ਪੀ. 2 ਆਈ.ਆਰ.ਬੀ. ਲੱਡਾ ਕੋਠੀ ਸੰਗਰੂਰ, ਮੁਰਾਦ ਜਸਵੀਰ ਸਿੰਘ ਗਿੱਲ ਡੀ.ਐੱਸ.ਪੀ. ਮਾਨਸਾ, ਮਨੋਜ ਗੋਰਸੀ ਨੂੰ ਡੀ.ਐੱਸ.ਪੀ. ਰੂਰਲ ਸੰਗਰੂਰ, ਲਵਪ੍ਰੀਤ ਸਿੰਘ ਨੂੰ ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ, ਵਿਨੋਦ ਕੁਮਾਰ ਨੂੰ ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ, ਹਰਵਿੰਦਰ ਪਾਲ ਸਿੰਘ ਨੂੰ ਡੀ.ਐੱਸ.ਪੀ. 9ਵੀਂ ਬਟਾਲੀਅਨ ਪੀ.ਏ.ਪੀ. ਅੰਮ੍ਰਿਤਸਰ, ਵਰਿਆਮ ਸਿੰਘ ਡੀ.ਐੱਸ.ਪੀ. ਪੀ.ਬੀ.ਆਈ. ਹੋਮੀਸਾਈਡ ਐਂਡ ਫੋਰੈਂਸਿਕ ਫਰੀਦਕੋਟ,ਪਲਵਿੰਦਰਜੀਤ ਕੌਰ ਡੀ.ਐੱਸ.ਪੀ. ਪੀ.ਬੀ.ਆਈ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਗੁਰਦਾਸਪੁਰ, ਰਾਜਬੀਰ ਸਿੰਘ ਡੀ.ਐੱਸ.ਪੀ. ਐੱਸ.ਟੀ.ਐੱਫ਼. ਪੰਜਾਬ, ਨਵਨੀਤ ਕੁਮਾਰ ਡੀ.ਐੱਸ.ਪੀ. ਐੱਸ.ਟੀ.ਐੱਫ਼. ਪੰਜਾਬ, ਨਿਖਿਲ ਗਰਗ ਨੂੰ ਡੀ.ਐੱਸ.ਪੀ. ਪਾਇਲ (ਖੰਨਾ) ਅਤੇ ਵਧੀਕ ਡੀ.ਐੱਸ.ਪੀ. ਟੈਕਨੀਕਲ ਸਰਵਿਸਜ ਪੰਜਾਬ ਵਜੋਂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।