Sanjhi Khabar
Agriculture Amritsar Barnala Bathinda Chandigarh Faridkot Ferozepur Gurdaspur

ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ

Sandeep Singh
ਚੰਡੀਗੜ੍ਹ, 24 ਅਕਤੂਬਰ ਪੰਜਾਬ ਵਿੱਚ ਕੱਲ੍ਹ ਦੇਰ ਰਾਤ ਤੋਂ ਭਾਰੀ ਮੀਂਹ ਲਗਾਤਾਰ ਜਾਰੀ ਹੈ। ਜਿਸ ਕਾਰਨ ਮੌਸਮ ਠੰਡਾ ਹੋ ਗਿਆ ਹੈ ਅਤੇ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਕਈ ਜ਼ਿਲ੍ਹਿਆਂ ਵਿੱਚ ਗੜਿਆਂ ਦੇ ਨਾਲ ਮੀਂਹ ਪਿਆ ਸੀ। ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ‘ਤੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ। ਖੇਤਾਂ ਵਿੱਚ ਪਾਣੀ ਭਰ ਗਿਆ। ਕਈ ਥਾਵਾਂ ‘ਤੇ ਖੜ੍ਹੀਆਂ ਫ਼ਸਲਾਂ ਡਿੱਗ ਪਈਆਂ ਹਨ।

ਮਾਝੇ ਵਿੱਚ ਸਰਹੱਦੀ ਖੇਤਰ ਨਾਲ ਲੱਗਦੇ ਖੇਤਰਾਂ ਦੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਨ੍ਹਾਂ ਖੇਤਰਾਂ ਵਿੱਚ ਬਾਸਮਤੀ ਦੀ ਫਸਲ ਉਗਾਈ ਜਾਂਦੀ ਹੈ ਅਤੇ ਇਸਦੀ ਕਟਾਈ ਅਕਤੂਬਰ ਵਿੱਚ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਮੀਂਹ ਨੇ ਫਸਲ ਖਰਾਬ ਕਰ ਦਿੱਤੀ। ਭਾਵੇਂ ਮਾਝੇ ਤੇ ਮਾਲਵੇ ਵਿੱਚ ਝੋਨੇ ਦੀ ਬਹੁਤੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ, ਪਰ ਸਰਹੱਦੀ ਖੇਤਰ ਵਿੱਚ ਇਸ ਦੀ ਕਟਾਈ ਅਜੇ ਬਾਕੀ ਹੈ। ਇਸ ਦੇ ਨਾਲ ਹੀ ਫਸਲਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਗਿਰਦਾਵਰੀ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਤਰਨਤਾਰਨ ਦੇ ਪੱਟੀ ਤੇ ਗੋਇੰਦਵਾਲ ਸਾਹਿਬ ਵਿੱਚ ਲਗਾਤਾਰ 15 ਮਿੰਟ ਤੱਕ ਮੀਂਹ ਦੇ ਨਾਲ ਗੜੇਮਾਰੀ ਹੋਈ। ਇਸ ਕਾਰਨ ਜਿੱਥੇ ਖੇਤ ਪਾਣੀ ਨਾਲ ਭਰ ਗਏ ਉੱਥੇ ਫਸਲਾਂ ‘ਤੇ ਗੜਿਆਂ ਦੀ ਚਿੱਟੀ ਚਾਦਰ ਵੀ ਵਿੱਛ ਗਈ।
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਵੀ ਗੜੇਮਾਰੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਗੁਰਦਾਸਪੁਰ ਵਿੱਚ ਸਭ ਤੋਂ ਵੱਧ 1121 ਬਾਸਮਤੀ ਹੈ। ਜਿਸ ਦੀ ਕਟਾਈ 25 ਅਕਤੂਬਰ ਦੇ ਆਸ ਪਾਸ ਸ਼ੁਰੂ ਹੁੰਦੀ ਹੈ।ਜਿਸ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਵਧੇਰੇ ਨੁਕਸਾਨ ਝੱਲਣਾ ਪਿਆ ਹੈ।
ਗੁਰਦਾਸਪੁਰ, ਡੇਰਾ ਬਾਬਾ ਨਾਨਕ, ਗੋਇੰਦਵਾਲ ਸਾਹਿਬ ਵਿੱਚ ਦੋ ਘੰਟੇ ਤੱਕ ਗੜੇਮਾਰੀ ਹੋਈ ਅਤੇ ਦੇਰ ਰਾਤ ਤੱਕ ਮੀਂਹ ਪਿਆ। ਇਸ ਨਾਲ ਭਾਰੀ ਨੁਕਸਾਨ ਹੋਇਆ ਹੈ। ਫ਼ਿਰੋਜ਼ਪੁਰ, ਲੁਧਿਆਣਾ, ਬਠਿੰਡਾ, ਸੰਗਰੂਰ ਸਮੇਤ ਹੋਰ ਇਲਾਕਿਆਂ ਵਿੱਚ ਦੇਰ ਰਾਤ ਮੀਂਹ ਪਿਆ। ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ ਵਿੱਚ ਵੀ ਮੀਂਹ ਪੈ ਰਿਹਾ ਹੈ।

Related posts

ਆਪ’ ਨੂੰ ਮਾਝਾ ਖੇਤਰ ਵਿੱਚ ਮਿਲੀ ਮਜ਼ਬੂਤੀ, ਕਾਂਗਰਸ ਆਗੂ ਸਰਵਨ ਸਿੰਘ ਧੁੰਨ ‘ਆਪ’ ‘ਚ ਹੋਏ ਸ਼ਾਮਲ

Sanjhi Khabar

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਸ਼ਹੀਦ ਏਐਸਆਈ ਦਲਵਿੰਦਰਜੀਤ ਸਿੰਘ ਨੂੰ ਉਨ੍ਹਾਂ ਦੇ ਭੋਗ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ

Sanjhi Khabar

ਪੰਜਾਬ ’ਚ ਕੋਰੋਨਾ ਨਾਲ ਮੌਤਾਂ ਦਾ ਅਨੁਪਾਤ ਸਭ ਤੋਂ ਵੱਧ, ਕੇਂਦਰ ਨੇ ਜਾਰੀ ਕੀਤਾ ਰੈੱਡ ਅਲਰਟ

Sanjhi Khabar

Leave a Comment