ਜ਼ੀਰਕਪੁਰ, 16 ਅਕਤੂਬਰ (ਜੇ.ਐੱਸ.ਕਲੇਰ) ਨਗਰ ਕੌਸਲ ਜ਼ੀਰਕਪੁਰ ਦੀ ਪ੍ਰਧਾਨਗੀ ਨੂੰ ਲੈਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਚੱਲ ਰਹੇ ਕੇਸ ਦੀ ਸੁਣਵਾਈ ਮਾਨਯੋਗ ਅਦਾਲਤ ਵਲੋਂ 20 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ| ਦਸਣਯੋਗ ਹੈ ਕਿ ਨਗਰ ਕੌਸਲ ਜੀਰਕਪੁਰ ਦੇ 21 ਕੌਸਲਰਾਂ ਵਲੋਂ ਬੇੇਭਰੋਸਗੀ ਦਾ ਮੱਤਾ ਲਿਆਕੇ ਨਗਰ ਕੋਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋ ਨੂੰ ਪ੍ਰਧਾਨਗੀ ਤੋ ਹਟਾਉਣ ਲਈ ਮੱਤਾ ਪਾਇਆ ਸੀ ਜਿਸ ਸਬੰਧੀ ਉਦੇਵੀਰ ਸਿੰਘ ਨੇ ਇਸ ਮਤੇ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਆਪਣੇ ਵਲੋ ਇਸ ਮੱਤੇ ਤੋ ਪਹਿਲਾ ਕੀਤੀ ਗਈ ਮੀਟਿੰਗ ਨੂੰ ਮਾਨਤਾ ਦੇਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਗੁਹਾਰ ਲਗਾਈ ਸੀ ਜਿਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋ 15 ਜੁਲਾਈ 2024 ਨੂੰ ਸੁਣਵਾਈ ਕਰਦੇ ਹੋਏ ਡਿਪਟੀ ਕਮਿਸਨਰ ਮੋਹਾਲੀ ਨੂੰ ਨਗਰ ਕੌਸਲ ਜੀਰਕਪੁਰ ਦਾ ਪ੍ਰਬੰਧਕ ਲਗਾ ਦਿੱਤਾ ਸੀ ਅਤੇ ਅਗਲੀ ਸੁਣਵਾਈ 22 ਜੁਲਾਈ ਨਿਰਧਾਰਤ ਕੀਤੀ ਸੀ। ਇਸ ਉਪਰੰਤ ਲਗਾਤਾਰ ਕੇਸ ਦੀ ਸੁਣਵਾਈ ਹੁੰਦੀ| ਅੱਜ ਇਸ ਕੇਸ ਸੁਣਵਾਈ ਕਰਦੇ ਹੋਏ ਇਸ ਕੇਸ ਨੂੰ ਮਾਨਯੋਗ ਉੱਚ ਅਦਾਲਤ ਵਲੋ 20 ਨਵੰਬਰ 2024 ਤੱਕ ਲਈ ਮੁਲਤਵੀ ਕਰ ਦਿੱਤਾ ਹੈ।