14.8 C
Los Angeles
February 22, 2024
Sanjhi Khabar
Amritsar Crime News

ਦੋ ਅੰਤਰਰਾਸ਼ਟਰੀ ਡਰੱਗਜ਼ ਤਸਕਰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

BUREAU

AMRITSAR l ਅੰਮ੍ਰਿਤਸਰ ਪੁਲਿਸ ਨੂੰ  ਨਸ਼ਿਆਂ  ਖਿਲਾਫ ਵੱਡੀ ਕਾਮਯਾਬੀ ਮਿਲੀ  ਹੈ।  ਪੁਲਿਸ ਨੇ ਦੋ ਅੰਤਰਰਾਸ਼ਟਰੀ ਡਰੱਗਜ਼ ਤਸਕਰਾਂ ਨੂੰ ਕਾਬੂ ਕੀਤਾ  ਹੈ।  ਫੜੇ ਗਏ ਡਰੱਗਜ਼ ਤਸਕਰਾਂ ਕੋਲੋਂ ਪੁਲੀਸ ਵੱਲੋਂ 6 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਇੰਟੈਲੀਜੈਂਸ ਦੀ ਟੀਮ ਵੱਲੋਂ ਇਹ ਹੈਰੋਇਨ ਕਾਬੂ ਕੀਤੀ ਗਈ ਹੈ।

ਅੰਮਿਤਸਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੰਟੈਲੀਜੈਂਸ ਪੁਲੀਸ ਨੂੰ ਨਸ਼ੇ ਦੇ ਖਿਲਾਫ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਮੁਖਬਿਰ ਦੀ ਸੂਚਨਾ ਦੇ ਆਧਾਰ ਤੇ ਅਟਾਰੀ ਝਬਾਲ ਰੋਡ ਤੇ ਨਾਕਾਬੰਦੀ ਦੌਰਾਨ ਇੱਕ ਆਈ 20 ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤੇ ਉਸ ਵਿਚੋ 6 ਕਿਲੋ ਹੈਰੋਇਨ ਦੇ ਨਾਲ਼ ਦੋ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰ ਪੁਲੀਸ ਅੰਮਿਤਸਰ ਨੂੰ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਅਮਰੀਕਾ ਵਿੱਚ ਬੈਠੇ ਜਸਮੀਤ ਸਿੰਘ ਉਰਫ ਲੱਕੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਸਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਸਮੀਤ ਸਿੰਘ ਉਰਫ ਲੱਕੀ ਤੇ ਪਹਿਲਾਂ ਹੀ 11 ਦੇ ਕਰੀਬ ਮਾਮਲੇ ਦਰਜ ਹਨ। ਇਹ ਫੜੇ ਗਏ ਦੋਸ਼ੀਆਂ ਦੇ ਖਿਲਾਫ ਵੀ ਕਈ ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕਰ ਫੋਰ ਪੁਸ਼ਕਿਸ਼ ਕੀਤੀ ਜਾਵੇਗੀ। ਜਿਸ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਨੌਜਵਾਨ ਹੋਸ਼ਿਆਰਪੁਰ ਦੇ ਰਹਿਣ ਵਾਲੇ ਹਨ। ਇਹਨਾਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈ।

Related posts

ਜਲੰਧਰ ’ਚ ਭਗਵੰਤ ਮਾਨ ਦਾ ਐਲਾਨ, ਪੰਜਾਬ ’ਚ ਮੁਫ਼ਤ ਬਿਜਲੀ ਦੇ ਮੁੱਦਿਆਂ ’ਤੇ ਜਨ ਅੰਦੋਲਨ ਕਰੇਗੀ AAP

Sanjhi Khabar

ਗੁਰਪਤਵੰਤ ਸਿੰਘ ਪੰਨੂੰ’ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ

Sanjhi Khabar

ਜੱਸ ਬਾਜਵਾ,ਸੋਨੀਆ ਮਾਨ, ਲੱਖਾ ਸਿਧਾਣਾ ਸਮੇਤ ਕਈ ਕਿਸਾਨ ਆਗੂਆਂ ਤੇ ਪਰਚਾ ਦਰਜ

Sanjhi Khabar

Leave a Comment