Sanjhi Khabar
ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ‘ਚ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੇ ਮਾਰੀ ਬਾਜ਼ੀ, ਹਾਸਿਲ ਕੀਤਾ ਪਹਿਲਾ ਸਥਾਨ

Agency
ਆਸਟ੍ਰੇਲੀਆ ਦਾ ਪ੍ਰਮੱਖ ਸ਼ਹਿਰ ਮੈਲਬੋਰਨ ਇਸ ਵਾਰ ਦੁਨੀਆ ਦੇ ਰਹਿਣ ਪੱਖੋਂ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ ਨੰਬਰ ਤੋਂ ਖਿੱਸਕ ਕੇ 8ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਜਦੋਂ ਕਿ ਨਿਊਜ਼ੀਲੈਂਡ ਦੇ ਸਹਿਰ ਆਕਲੈਂਡ ਨੂੰ ਇਸ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ
ਦਰਅਸਲ, “ਦ ਇਕਨਾਮਿਕਸਟ ਇੰਟੈਲੀਜੈਂਸ ਯੁਨਿਟ ਗਲੋਬਲ ਲਾਇਵਲਿਟੀ ਇੰਡੈਕਸ 2021” ਵੱਲੋਂ ਇੱਕ ਸਰਵੇ ਕੀਤਾ ਗਿਆ ਸੀ। ਇਸ ਸਰਵੇ ਦੋਰਾਨ ਸਿਹਤ ਸੁਧਾਰ, ਭਾਈਚਾਰਕ ਸਾਂਝ, ਵਾਤਾਵਰਣ, ਸਿੱਖਿਆ, ਬੁਨਿਆਦੀ ਢਾਚੇ ਅਤੇ ਆਪਸੀ ਮਿਲਵਰਤਨ ਵਿੱਚ ਸਭ ਤੋ ਉੱਤਮ ਹੋਣ ਤੇ ਪ੍ਰਮਾਣ ਨੂੰ ਸ਼ਾਮਿਲ ਕੀਤਾ ਹੈ।
ਇਸ ਤੋਂ ਇਲਾਵਾ ਇਸ ਵਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਅਸਰ ਵੀ ਇਸ ਦਰਜ਼ਾਬੰਦੀ ‘ਤੇ ਪਈ ਹੈ। ਜਿਸ ਦੇ ਚੱਲਦਿਆਂ ਇਸ ਵਾਰ ਇਸ ਸੂਚੀ ਵਿੱਚ ਸਬੰਧਿਤ ਸ਼ਹਿਰਾਂ ਦੇ ਅੰਕੜਿਆਂ ਵਿੱਚ ਕਾਫੀ ਉਤਰਾਅ-ਚੜਾਅ ਦੇਖਣ ਨੂੰ ਮਿਲੇ ਹਨ।
ਇਹ ਸਰਵੇ 140 ਦੇਸ਼ਾਂ ‘ਤੇ ਕੀਤਾ ਗਿਆ ਸੀ । ਜਿਸ ਵਿੱਚ ਆਕਲੈਂਡ ਨੇ ਇਸ ਸੂਚੀ ਵਿੱਚ 100 ਵਿੱਚੋਂ 97.9 ਅੰਕ ਹਾਸਿਲ ਕਰਕੇ ਪਹਿਲਾ ਦਰਜ ਹਾਸਿਲ ਕੀਤਾ ਹੈ ਅਤੇ ੳਸਾਕਾ (ਜਪਾਨ) ਨੂੰ ਦੂਜਾ ਦਰਜਾ ਹਾਸਿਲ ਹੋਇਆ ਹੈ, ਜਦਕਿ ਐਡੀਲੇਡ (ਆਸਟ੍ਰੇਲੀਆ) ਨੇ 94.0 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ।
ਇਸ ਲੜੀ ਵਿੱਚ ਵੈਲੀਂਗਟਨ (ਨਿਊਜ਼ੀਲੈਂਡ) ਚੌਥੇ, ਟੋਕਿੳ (ਜਪਾਨ) 5ਵੇਂ, ਪਰਥ (ਆਸਟ੍ਰੇਲੀਆ) 6ਵੇਂ, ਜ਼ਿਊਰਿਕ(ਸਵਿਟਰਜ਼ਲੈਂਡ) 7ਵੇਂ, ਜਨੇਵਾ (ਸਵੀਟਰਜ਼ਲੈਂਡ) ਤੇ ਮੈਲਬੌਰਨ (ਆਸਟ੍ਰੇਲੀਆ) 8ਵੇਂ ,ਤੇ ਬ੍ਰਿਸਬੇਨ (ਆਸਟ੍ਰੇਲੀਆ) ਨੂੰ 10ਵਾਂ ਸਥਾਨ ਹਾਸਿਲ ਕੀਤਾ ਹੈ, ਜਦੋਂ ਕਿ ਸਿਡਨੀ ਇਸ ਸੂਚੀ ਦੇ ਪਹਿਲੇ 10 ਸ਼ਹਿਰਾਂ ਦੀ ਸੂਚੀ ਵਿੱਚੋਂ ਬਾਹਰ ਹੋ ਕੇ 11ਵੇਂ ਨੰਬਰ ‘ਤੇ ਖਿਸਕ ਗਿਆ ਹੈ, ਹਾਲਾਂਕਿ ਇਸ ਸੂਚੀ ਵਿੱਚ ਆਸਟ੍ਰੇਲੀਆ ਦੇ ਚਾਰ ਸ਼ਹਿਰ ਪਹਿਲੇ 10 ਸ਼ਹਿਰਾਂ ਵਿੱਚ ਸ਼ਾਮਿਲ ਹਨ ।
ਦੱਸ ਦੇਈਏ ਕਿ ਇਸ ਸੂਚੀ ਵਿੱਚ ਸਭ ਤੋ ਘੱਟ ਰਹਿਣ ਯੋਗ ਸ਼ਹਿਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਕ੍ਰਮਵਾਰ ਦਮਾਸਸ (ਸੀਰਿਆ) ਨੂੰ 140ਵਾਂ ਲਾਗੋਸ (ਨਾਈਜਿਰੀਆ), ਪੋਰਟ ਮੋਰਸਿਬੀ,ਢਾਕਾ (ਬੰਗਲਾਦੇਸ਼),ਐਲਜੀਰਸ (ਐਲਜੀਰੀਆ) ,ਟਰਿਪੋਲੀ (ਲਿਬੀਆ),ਕਰਾਚੀ (ਪਾਕਿਸਤਾਨ),ਹਰਾਰੇ (ਜਿੰਬਾਬੇ), ਦੇਆਲਾ (ਕੈਮਰੂਨ) ਤੇ ਕਾਰਕਾਸ (ਵੈਂਜੁਏਲਾ) ਹੇਠਲੇ 10 ਘੱਟ ਰਹਿਣ ਯੋਗ ਸ਼ਹਿਰਾਂ ਵਿੱਚ ਸ਼ਾਮਿਲ ਹਨ। ਇਸ ਸਰਵੇ ਦੇ ਅਨੁਸਾਰ ਪਿਛਲੇ 6 ਮਹੀਨਿਆਂ ਵਿੱਚ ਇਸ ਸੂਚੀ ਵਿਚਲੇ ਸ਼ਹਿਰਾਂ ਵਿੱਚ ਕਈ ਤਬਦੀਲੀਆਂ ਹੋਈਆਂ, ਪਰ ਇਸ ਵਾਰ ਕੋਰੋਨਾ ਦੇ ਵਧੇ ਪ੍ਰਭਾਵ ਤੇ ਉਸ ਨਾਲ ਨਜਿੱਠਣ ਆਦਿ ਨੂੰ ਲੈ ਕੇ ਵੀ ਇਸ ਸੂਚੀ ‘ਤੇ ਕਾਫ਼ੀ ਪ੍ਰਭਾਵ ਪਿਆ ਹੈ ।

Related posts

ਪੰਜਾਬ ਦਾ ਅੰਨਦਾਤਾ ਮੰਡੀਆਂ ‘ਚ ਰੁਲਣ ਲਈ ਹੋਇਆ ਮਜਬੂਰ, ਮੰਡੀਆਂ ‘ਚ ਕਣਕ ਦੀ ਆਮਦ ਨੇ ਫੜਿਆ ਜ਼ੋਰ, ਪ੍ਰੰਤੂ ਖਰੀਦ ਸੁਸਤ   

Sanjhi Khabar

ਅਮਰੀਕਾ ਨੇ ਵਧਾਇਆ ਪ੍ਰਵਾਸੀਆਂ ਦਾ ਵਰਕ ਪਰਮਿਟ, ਹਜ਼ਾਰਾਂ ਭਾਰਤੀਆਂ ਨੂੰ ਵੀ ਹੋਇਆ ਫਾਇਦਾ

Sanjhi Khabar

ਕੇਂਦਰ ਸਰਕਾਰ ਨੇ ਇੰਨਕਮ ਟੈਕਸ ਵਿੱਚ ਆਮ ਆਦਮੀ ਨੂੰ ਦਿੱਤੀ ਵੱਡੀ ਰਾਹਤ

Sanjhi Khabar

Leave a Comment