PS MITHA
CHANDIGARH : ਡੇਰਾ ਜਗਮਾਲਵਾਲੀ (Dera Jagmalwali) ਦੇ ਪ੍ਰਬੰਧਕਾਂ ਨੇ ਲਾਲ ਡਾਇਰੀ ਜਨਤਕ ਕਰ ਦਿੱਤੀ ਹੈ। ਇਸ ਦੌਰਾਨ 15 ਦੇ ਕਰੀਬ ਪੰਚਾਇਤਾਂ ਨੇ ਇਸ ਨੂੰ ਮੀਡੀਆ ਦੇ ਸਾਹਮਣੇ ਜਨਤਕ ਕੀਤਾ। ਇਹ ਵਸੀਅਤ ਡੇਰਾ ਮੁਖੀ ਬਹਾਦਰ ਚੰਦ ਵਕੀਲ ਨੇ ਲਾਲ ਡਾਇਰੀ ਵਿੱਚ ਲਿਖੀ ਸੀ।
ਹਾਲ ਹੀ ‘ਚ ਡੇਰਾ ਮੁਖੀ ਵਕੀਲ ਸਾਹਿਬ ਦੀ ਮੌਤ ਤੋਂ ਬਾਅਦ ਵਸੀਅਤ ਨੂੰ ਲੈ ਕੇ ਡੇਰੇ ‘ਚ ਵਿਵਾਦ ਖੜ੍ਹਾ ਹੋ ਗਿਆ ਸੀ। ਡੇਰਾ ਸਮਰਥਕਾਂ ਦੇ ਇੱਕ ਸਮੂਹ ਨੇ ਡਾਇਰੀ ਦਿਖਾਉਣ ਦੀ ਮੰਗ ਕੀਤੀ ਸੀ। ਪੰਚਾਇਤਾਂ ਨੇ ਦੱਸਿਆ ਕਿ ਅਸੀਂ ਡਾਇਰੀ ਨੂੰ ਗਹੁ ਨਾਲ ਦੇਖਿਆ, ਵਿਰਾਸਤ ਮਹਾਤਮਾ ਵਿਰੇਂਦਰ ਦੇ ਨਾਂ ਉਤੇ ਹੈ |ਡੇਰਾ ਜਗਮਾਲਵਾਲੀ ਦੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਲੱਖਾਂ ਸ਼ਰਧਾਲੂ ਹਨ।