12.4 C
Los Angeles
December 9, 2024
Sanjhi Khabar
Chandigarh Crime News Jalandher

ਜਲੰਧਰ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

Agency

ਜਲੰਧਰ- : ਜਲੰਧਰ ਵਿੱਚ ਗਾਜ਼ੀਗੁੱਲਾ ਦੇ ਨੇੜੇ ਕਾਂਗਰਸ ਦੇ ਸਾਬਕਾ ਦਿਹਾਤੀ ਪ੍ਰਧਾਨ ਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਖਮੀਤ ਡਿਪਟੀ ਹਾਲ ਹੀ ਵਿੱਚ ਸ਼ਹਿਰ ਦੇ ਪ੍ਰਸਿੱਧ ਮਿਕੀ ਅਗਵਾ ਕਾਂਡ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਅਤੇ ਇਨ੍ਹੀਂ ਦਿਨੀਂ ਪੈਰੋਲ ‘ਤੇ ਆਇਆ ਸੀ।

ਡਿਪਟੀ ‘ਤੇ ਫਿਲਮ ਦੇ ਡਿਸਟ੍ਰੀਬਿਊਟਰ ਅਤੇ ਕਾਲੋਨਾਈਜ਼ਰ ਸੁਭਾਸ਼ ਨੰਦਾ ਦੇ ਬੇਟੇ ਮਿੱਕੀ ਦੇ ਅਗਵਾ ਕਰਨ ਅਤੇ ਇੱਕ ਕਰੋੜ ਦੀ ਫਿਰੌਤੀ ਦੀ ਮੰਗ ਕਰਨ ਦਾ ਦੋਸ਼ ਸੀ, ਜਿਸ ਵਿਚ ਉਸ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਡਿਪਟੀ ਨੂੰ 9 ਗੋਲੀਆਂ ਮਾਰੀਆਂ ਗਈਆਂ ਸਨ। ਜਿਸ ਤੋਂ ਬਾਅਦ ਡਿਪਟੀ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਹਲਚਲ ਮਚ ਗਈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਪੁਲਿਸ ਨੂੰ ਮੌਕੇ ਤੋਂ 8 ਖੋਲ ਬਰਾਮਦ ਹੋਏ ਹਨ। ਜਿਸ ਵੇਲੇ ਗੋਲੀਆਂ ਮਾਰੀਆਂ ਗਈਆਂ, ਡਿਪਟੀ ਬੁਲਟ ਬਾਈਕ ‘ਤੇ ਜਾ ਰਿਹਾ ਸੀ।

ਹੁਣ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂਕਿ ਫਾਇਰਿੰਗ ਕਰਨ ਵਾਲਿਆਂ ਬਾਰੇ ਸੁਰਾਗ ਮਿਲ ਸਕੇ। ਮੌਕੇ ‘ਤੇ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਜਾਂਚ ‘ਚ ਲੱਗੀ ਹੋਈ ਹੈ। ਪੁਲਿਸ ਇਸ ਮਾਮਲੇ ਵਿੱਚ ਪਰਿਵਾਰ ਵਾਲਿਆਂ ਦੇ ਬਿਆਨ ਲੈ ਰਹੀ ਹੈ।

Related posts

”ਦਲਿਤ ਅਤੇ ਕਿਸਾਨ ਹੋ ਗਏ ਇਕੱਠੇ 2022 ‘ਚ ਹੁਣ ਨਹੀਂ ਆਉਂਦੀ ਕਾਂਗਰਸ”, ਅਕਾਲੀ BSP ‘ਤੇ ਭੈਣ ਮਾਇਆਵਤੀ ਦਾ ਵੱਡਾ ਬਿਆਨ

Sanjhi Khabar

ਸੁਖਵਿੰਦਰ ਸੈਣੀ ਸਰਵ ਸੰਮਤੀ ਨਾਲ ਜ਼ੀਰਕਪੁਰ ਪ੍ਰੈਸ ਕਲੱਬ ਦੇ ਚੁਣੇ ਗਏ ਪ੍ਰਧਾਨ

Sanjhi Khabar

ਆਪ ਟੀਮ ਬਠਿੰਡਾ ਵੱਲੋਂ ਦਾਣਾ ਮੰਡੀਆਂ ਦਾ ਦੌਰਾ

Sanjhi Khabar

Leave a Comment