18.2 C
Los Angeles
May 31, 2023
Sanjhi Khabar
Chandigarh Crime News Dera Bassi Himachal Hoshiarpur Zirakpur ਵਪਾਰ

ਚਿੱਟਫੰਡ ਕੰਪਨੀ ਬੀਟੈਕਸ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਰਫੂ ਚੱਕਰ

ਪੀਐਸ ਮਿੱਠਾ
ਚੰਡੀਗੜ 11 ਫਰਵਰੀ : ਪੰਜਾਬ ਦੇ ਜੀਰਕਪੁਰ ਵਿੱਚ ਵੀਆਈਪੀ ਰੋਡ ਚਲ ਰਹੀ ਚਿੱਟਫੰਡ ਕੰਪਨੀ ਬੀਟੈਕਸ ਕੋਅਇਨ ਲੋਕਾਂ ਦੇ ਕਰੋੜਾ ਰੁਪਏ ਲੈਕੇ ਫਰਾਰ ਹੋ ਗਈ ਹੈ। ਹਰਿਆਣਾ ਦੇ ਰਹਿਣ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਕੰਪਨੀ ਨੇ ਲੋਕਾਂ ਨੂੰ ਐਕਲੈਟ ਦਾ ਨਾਮ ਲੈਕੇ ਕੰਮ ਸੁਰੂ ਕੀਤਾ ਸੀ ਅਤੇ ਬਾਦ ਵਿੱਚ ਨਾਮ ਬਦਲਕੇ ਬੀਟੈਕਸ ਕੋਆਇਨ ਕਰ ਦਿੱਤਾ ਸੀ। ਜਿਸਨੂੰ ਕੰਪਨੀ ਦੇ ਪ੍ਰਮੋਟਰਾਂ ਅਭਿਸੇਕ ਗੋਇਲ, ਸਗੂਨ ਬਾਂਸਲ, ਹਨੀ ਸੰਗਰੂਰ, ਮਹਿੰਦਰ ਫੌਜੀ, ਸਿੰਕਦਰ ਜੈਪੁਰ, ਅਨਵਰ ਕੱਲਕਤਾ ਅਤੇ ਸੁਭਾਸ਼ ਅੰਬਾਲਾ ਨੇ ਭੋਲੋਭਾਲੇ ਲੋਕਾਂ ਦੇ ਕਰੋੜਾਂ ਰੁਪਏ ਤਿੰਨ ਮਹੀਨੇ ਵਿੱਚ ਦੋਗੁਣੇ ਕਰਨ ਦਾ ਝਾਂਸਾ ਦੇ ਕੇ ਫਸਾ ਦਿੱਤਾ ਹੈ। ਜਿਸਕਰਕੇ ਕੰਪਨੀ ਦੇ ਏਜੰਟਾਂ ਵਿੱਚ ਹਲਚਲ ਮੱਚੀ ਹੋਈ ਹੈ। ਪਤਾ ਚਲਿਆ ਹੈ ਕਿ ਕੰਪਨੀ ਦੇ ਵਿੱਚ ਪੰਜਾਬ ਹਰਿਆਣਾ, ਰਾਜਸਥਾਨ, ਦਿੱਲੀ ਕਲਕਤਾ, ੳਤਰਾਖੰਡ ਵਿੱਚੋ ਕੰਮ ਕਰਨ ਆਏ ਏਜੰਟਾਂ ਅਤੇ ਪ੍ਰੋਮਟਰਾਂ ਨੇ ਕੰਪਨੀ ਦੇ ਬੰਦ ਹੋਣ ਦੇ ਡਰ ਤੋ ਆਪਣੇ ਆਪਣੇ ਫੋਨ ਨੰਬਰ ਬੰਦ ਕਰ ਲਏ ਹਨ।
ਐਟੀ ਚਿੱਟਫੰਡ ਸੰਗਠਨ ਪੰਜਾਬ ਦੇ ਪ੍ਰਧਾਨ ਬੇਅੰਤ ਸਿੰਘ ਭੁੱਚੋ ਨੇ ਕਿਹਾ ਕਿ ਇਸ ਕੰਪਨੀ ਦੇ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦੀਆਂ ਸ਼ਿਕਾਇਤਾ ਮਿਲੀਆਂ ਹਨ ਜਿਸਦੇ ਲਈ ਇਸਦੇ ਪ੍ਰਬੰਧਕਾਂ ਅਤੇ ਪ੍ਰੋਮਟਰਾਂ ਦੇ ਖਿਲਾਫ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ ਅਤੇ ਪੁਲੀਸ ਵਲੋ ਵੀ ਆਪਣੀ ਕਾਰਵਾਈ ਸੁਰੂ ਕੀਤੀ ਜਾਵੇਗੀ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਪੁਲੀਸ ਨੇ ਖੂਫੀਆਂ ਤੌਰ ਤੇ ਕੰਪਨੀ ਦੇ ਪ੍ਰਬੰਧਕਾਂ ਅਤੇ ਪ੍ਰੋਮਟਰਾਂ ਦੀ ਸ਼ਿਨਾਖਤ ਕਰਨ ਦੀ ਕਾਰਵਾਈ ਸੁੂੁਰੁ ਕਰ ਦਿੱਤੀ ਹੈ। ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਆਪਣਾ ਜੀਰਕਪੁਰ ਦਾ ਦਫਤਰ ਬੰਦ ਕਰਕੇ ਹੁਣ ਗੁੜਗਾਂਵ ਅਤੇ ਦਿੱਲੀ ਵਿੱਚ ਆਪਣਾ ਦਫਤਰ ਖੋਲ ਕੇ ਭੋਲੇਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਤਿਆਰੀ ਕਸ ਲਈ ਹੈ।

Related posts

ਅਕਾਲੀ ਬਸਪਾ ਗਠਜੋੜ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗਾ : ਐਨ.ਕੇ. ਸ਼ਰਮਾ

Sanjhi Khabar

ਹਰਸਿਮਰਤ ਕੌਰ ਬਾਦਲ ਨੇ ਸੱਤ ਵੱਖ ਵੱਖ ਪਾਰਟੀਆਂ ਦੇ ਸੰਸਦ ਨਾਲ ਮੈਂਬਰਾਂ ਨਾਲ ਮਿਲ ਕੇ ਰਾਸ਼ਟਰਪਤੀ ਨੂੰ ਸੌਂਪਿਆ ਮੰਗ ਪੱਤਰ

Sanjhi Khabar

ਜਲੰਧਰ ‘ਚ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ, 6 ਗੰਭੀਰ ਜ਼ਖਮੀ

Sanjhi Khabar

Leave a Comment