Sanjhi Khabar
Amritsar Crime News

ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਔਰਤ ਨੇ ਮਾਰੀ ਛਾਲ ਮੌਕੇ ਤੇ ਹੋਈ ਮੌਤ

ਅੰਮ੍ਰਿਤਸਰ, 7 ਨਵੰਬਰ  : ਅੰਮ੍ਰਿਤਸਰ  ਦੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਬਾਬਾ ਅਟੱਲ ਰਾਏ ਜੀ ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਇਕ ਔਰਤ ਵੱਲੋਂ ਛਾਲ ਮਾਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਉਕਤ ਔਰਤ ਜਿਵੇਂ ਹੀ ਹੇਠਾਂ ਡਿੱਗੀ ਤਾਂ ਉਹ ਖੂਨ ਨਾਲ ਲੱਥਪੱਥ ਹੋ ਗਈ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਇਕ ਲੜਕੀ ਵਲੋਂ ਨੌ ਮੰਜ਼ਿਲਾਂ ਗੁਰਦੁਆਰਾ ਸਾਹਿਬ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਦੀ ਹੇਠਾਂ ਪਰਿਕਰਮਾ ਵਿਚ ਲੱਗੇ ਸੰਗਮਰਮਰ ਦੇ ਪੱਥਰ ’ਤੇ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਛਾਲ ਮਾਰਨ ਜਾਂ ਡਿੱਗਣ ਦੇ ਕਾਰਨਾਂ ਅਤੇ ਉਸ ਦੇ ਨਾਂਅ ਅਤੇ ਘਰ ਦੇ ਪਤੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਵੱਲੋਂ ਉਕਤ ਔਰਤ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਬਰਗਾੜੀ ਬੇਅਦਬੀ ‘ਚ ਡੇਰਾ ਸੱਚਾ ਸੌਦਾ ਮੁਖੀ ਮੁੱਖ ਦੋਸ਼ੀ ਨਾਮਜ਼ਦ

Sanjhi Khabar

ਬਿਜਲੀ ਦਾ ਬਿੱਲ ਗਲਤ ਆਉਣ ‘ਤੇ ਖੇਤਰ ਦਾ ਅਧਿਕਾਰੀ ਹੋਵੇਗਾ ਜਿੰਮੇਵਾਰ: ਮੁੱਖ ਮੰਤਰੀ

Sanjhi Khabar

ਕਿਸਾਨ ਆਗੂ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ, ਕੇਂਦਰ ਵੀ ਗੱਲਬਾਤ ਦਾ ਕਰੇ ਐਲਾਨ: ਦਾਦੂਵਾਲ

Sanjhi Khabar

Leave a Comment