19.3 C
Los Angeles
May 23, 2024
Sanjhi Khabar
Gurdaspur Politics Punjab

ਗੁਰਦਾਸਪੁਰ ਆਲਿਓ ਥੋਡੇ ਵਾਲੇ ਦੀ ਤਾਂ ਕਾਂਗਰਸ ਨੇ CM ਬਨਣ ਵਾਲੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ-ਮਾਨ

PS Mitha

Gurdaspur :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਤੂਫਾਨੀ ਚੋਣ ਪ੍ਰਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਮਾਨ ਗੁਰਦਾਸਪੁਰ ਵਿੱਚ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਮਾਨ ਦੇ ਹਲਕੇ ਦੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਉੱਤੇ ਤਿੱਖੇ ਸਿਆਸੀ ਤੀਰ ਵਿੰਨ੍ਹੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੇ ਇਲਾਕੇ ਦਾ ਇੱਕ ਲੀਡਰ ਉਹਨੂੰ ਇਹੀ ਨਹੀਂ ਪਤਾ ਕੀ ਮੈਂ ਕਰਨਾ ਕੀ ਹੈ। ਉਸਦੀ ਮੁੱਖ ਮੰਤਰੀ ਬਨਣ ਵਾਲੀ ਇੱਛਾ ਦੀ ਕਾਂਗਰਸ ਨੇ ਭਰੂਣ ਹੱਤਿਆ ਕਰ ਦਿੱਤਾ। ਉਹ ਹੁਣ ਬਣ ਤਾਂ ਸਕਦਾ ਨਹੀਂ ਇਸ ਲਈ ਦੂਜਿਆਂ ਨੂੰ ਗਾਲਾਂ ਕੱਢਕੇ ਸਾਰ ਲੈਂਦੇ ਹਨ।
ਮਾਨ ਨੇ ਕਿਹਾ ਕਿ ਜਦੋਂ ਟੋਲ ਪਲਾਜ਼ਿਆਂ ਦੀ ਲਿਸਟ ਕਢਵਾਈ ਕਿ ਕਿਹੜੇ ਸਮੇਂ ਲੰਘੇ ਤੋਂ ਬਾਅਦ ਵੀ ਚੱਲ ਰਹੇ ਹਨ ਤਾਂ ਪਤਾ ਲੱਗਿਆ ਕਿ ਕਈ ਤਾਂ ਤਿੰਨ ਸਾਲ ਲੰਘੇ ਤੋਂ ਵੀ ਚੱਲ ਰਹੇ ਹਨ। ਸਭ ਤੋਂ ਵੱਧ ਟੋਲ ਪਲਾਜ਼ੇ ਚੰਡੀਗੜ੍ਹ ਤੋਂ ਗੁਰਦਾਸਪੁਰ ਆਉਣ ਤੱਕ ਪੈਂਦੇ ਹਨ। ਇਹ ਉਦੋਂ ਦੇ PWD ਦੇ ਮੰਤਰੀ (ਪ੍ਰਤਾਵ ਬਾਜਵਾ) ਨੇ ਬਣਵਾਏ ਨੇ ਤੇ ਹੁਣ ਮੈਂ ਸਾਰੇ ਬੰਦ ਕਰਵਾ ਦਿੱਤੇ ਹਨ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਇਹ ਦਰਿਆ ਪਾਰ ਤੋਂ ਸੋਨੇ ਦੀ ਬਿਸਕੁਟਾਂ ਦਾ ਕੰਮ ਕਰਨ ਵਾਲਿਆਂ ਤੋਂ ਕੀ ਉਮੀਦ ਹੈ ਕਿ ਇਹ ਪੰਜਾਬ ਦੇ ਹੋ ਜਾਣਗੇ।

Related posts

ਕਿਸਾਨ ਅੰਦੋਲਨ ਵਿਚਾਲੇ PM ਦਾ ਕਿਸਾਨਾਂ ਨੂੰ ਸੰਦੇਸ਼, ਕਿਹਾ- ਖੇਤੀ ‘ਚ ਆਧੁਨਿਕ ਢੰਗ ਸਮੇਂ ਦੀ ਜਰੂਰਤ

Sanjhi Khabar

ਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀ

Sanjhi Khabar

ਯੂਨੀਵਰਸਿਟੀਆਂ ਖੋਲ੍ਹਣ ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ

Sanjhi Khabar

Leave a Comment