ਪੀਐਸ ਮਿੱਠਾ
ਚੰਡੀਗੜ 29 ਨਵੰਬਰ । ਦੇਸ਼ ਵਿੱਚ ਲੋਕਾਂ ਨੂੰ ਲੁੱਟਣ ਲਈ ਚਿਟਫੰਡ ਦਾ ਨਵਾਂ ਰੂਪ ਆ ਗਿਆ ਹੈ ਜਿਸਦਾ ਨਾਮ ਕਲਾਊਡ ਰੱਖਿਆ ਗਿਆ ਹੈ ਜਿਸਦੇ ਤਹਿਤ ਲੋਕਾਂ ਨੂੰ ਸਰਵਰ ਕਿਰਾਏ ਦੇ ਦੇਣ ਦੇ ਨਾਮ ਹੇਠ ਮੋਟਾਂ ਵਿਆਜ਼ ਦਿੱਤਾ ਜਾ ਰਿਹਾ ਹੈ। ਅਜਿਹੀਆਂ ਕਲਾਊਡ ਸਰਵਰ ਨਾਮੀ ਕੰਪਨੀਆਂ ਦਾ ਮਕੜਜਾਲ ਪੰਜਾਬ ਦੇ ਜਿਲਾ ਮੋਹਾਲੀ , ਜੀਰਕਪੁਰ, ਦਿੱਲੀ , ਮਦਰਾਸ ਤੇ ਇਲਾਵਾ ਹਰਿਆਣਾ, ਰਾਜਸਥਾਨ, ਮੱਧਪ੍ਰਦੇਸ਼ ਅਤੇ ਹਿਮਾਚਲ ਵਿੱਚ ਚਲ ਰਿਹਾ ਹੈ ਜਿਸਦੇ ਵਿੱਚ ਲੋਕਾਂ ਨੂੰ ਕਿਰਾਏ ਦੇ ਨਾਮ ਤੇ 10 ਸਾਲ ਦਾ ਐਗਰੀਮੈਟ ਬਣਾਕੇ ਦਿੱਤਾ ਜਾਂਦਾ ਹੈ ਅਤੇ ਹਰ ਮਹੀਨੇ ਲਗਾਈ ਜਾ ਰਹੀ ਇਨਵੈਸ਼ਟਮੈਟ ਤੇ 3 ਤੋ 6 ਪ੍ਰਤੀਸ਼ਤ ਵਿਆਜ਼ ਦਿੱਤਾ ਜਾਂਦਾ ਹੈ ਜਿਸਨੂੰ ਕੰਪਨੀ ਵਲੋ ਲਗਾਈ ਗਈ ਰਾਸ਼ੀ ਦਾ ਕਿਰਾਇਆ ਦੱਸਿਆ ਜਾਂਦਾ ਹੈ। ਇਸ ਤਰਾਂ ਦੇ ਮਕੜਜਾਲ ਵਿੱਚ ਜਿਆਦਾ ਵਿਆਜ਼ ਲੈਣ ਦੇ ਚੱਕਰ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜਾਰਾਂ ਭੋਲੇਭਾਲੇ ਲੋਕ ਆਪਣੀ ਕਰੋੜਾਂ ਰੁਪਏ ਦੀ ਪੂੰਜੀ ਫਸਾ ਚੁੱਕੇ ਹਨ । ਇਸ ਗੋਰਖਧੰਦੇ ਵਿੱਚ ਵੀ ਚਿੱਟਫੰਡ ਦੀ ਤਰਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵਿਦੇਸ਼ੀ ਟੂਰਾਂ, ਵੱਡੀਆਂ ਵੱਡੀਆਂ ਗੱਡੀਆਂ ਅਤੇ ਲਗਜਰੀ ਕੋਠੀਆਂ ਦੇ ਸੁਪਨੇ ਦਿਖਾਏ ਜਾਂਦੇ ਹਨ।
ਜਿਕਰਯੋਗ ਹੈ ਕਿ ਇਸਤਰਾਂ ਦੀ ਕਲਾਊਡ ਸਰਵਰ ਕਿਰਾਏ ਦੇਣ ਵਾਲੀ ਕੰਪਨੀ ਵਿੳਨਾਊ ਦੇ 13 ਦਫਤਰਾਂ ਵਿੱਚ ਕੁਝ ਸਮਾਂ ਪਹਿਲਾਂ ਈਡੀ ਨੇ ਛਾਪਾਮਾਰੀ ਕੀਤੀ ਸੀ ਅਤੇ ਕੰਪਨੀ ਦੇ ਨਿਵੇਸ਼ਕਾਂ ਨਾਲ ਠੱਗੀ ਮਾਰਨ ਦੇ ਇਲਜਾਮ ਲੱਗੇ ਸਨ। ਜਿਸਦੀ ਜਾਂਚ ਈਡੀ ਵਲੋ ਕੀਤੀ ਜਾਂ ਰਹੀ ਹੈ ਜਿਸਦੇ ਵਿੱਚ ਧੋਖਾਧੜੀ ਅਤੇ ਵਿਦੇਸ਼ੀ ਲੈਣਦੇਣ ਦੀ ਜਾਂਚ ਚਲ ਰਹੀ ਹੈ। ਇਸ ਕੰਪਨੀ ਦਾ ਦਫਤਰ ਜੀਰਕਪੁਰ ਵਿੱਚ ਵੀ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਕੰਪਨੀ ਦੇ ਮੁਲਾਜ਼ਮਾਂ ਅਤੇ ਨਿਵੇਸ਼ਕਾਂ ਨੂੰ ਪਿਛਲੇ ਮਹੀਨੇ ਤੋ ਤਨਖਾਹਾਂ ਅਤੇ ਕਿਰਾਇਆ ਨਹੀ ਮਿਲ ਰਿਹਾ। ਇਸੇਤਰਾਂ ਦੀ ਇਕ ਹੋਰ ਕੰਪਨੀ ਹਰਿਆਣਾ ਦੇ ਇਕ ਵਿਆਕਤੀ ਵਲੋ ਜੀਰਕਪੁਰ ਦੇ ਇਕ ਵੱਡੇ ਮਾਲ ਵਿੱਚ ਚਲਾਈ ਜਾ ਰਹੀ ਹੈ ਜਿਥੇ ਲੋਕਾਂ ਨੂੰ ਮੋਟੇ ਵਿਆਜ਼ ਦਾ ਲਾਲਚ ਦੇੇਕੇ ਫਸਾਇਆ ਜਾ ਰਿਹਾ ਹੈ।
ਦੂਸਰੇ ਪਾਸੇ ਰਿਜਰਵ ਬੈਕ ਆਫ ਇੰਡੀਆਂ ਦੇ ਨਿਯਮਾਂ ਅਨੁਸਾਰ ਇਸਤਰਾਂ ਲੋਕਾਂ ਨੂੰ ਬੈਕਾਂ ਤੋ ਵੱਧ ਵਿਆਜ਼ ਦੇਣਾ ਗੈਰਕਾਨੂੰਨੀ ਹੈ। ਸੇਬੀ ਵਲੋ ਵੀ ਅਜਿਹੀਆਂ ਕੰਪਨੀਆਂ ਤੋ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
next post