25.8 C
Los Angeles
September 15, 2024
Sanjhi Khabar
Amritsar

ਅੰਮ੍ਰਿਤਸਰ ‘ਚ ਮੀਂਹ ਕਾਰਨ ਵਿਰਾਸਤੀ ਮਾਰਗ ਤੇ ਭਰਿਆ ਗੋਡੇ ਗੋਡੇ ਪਾਣੀ

AGENCY

ਅੰਮ੍ਰਿਤਸਰ ,21 ਅਗਸਤ : ਅੰਮ੍ਰਿਤਸਰ ਵਿੱਚ ਹੋਈ ਬਰਸਾਤ ਕਾਰਨ ਆਮ ਲੋਕਾਂ ਨੂੰ ਗਰਮੀ ਅਤੇ ਹੁੰਮਸ ਭਰੇ ਵਾਤਾਵਰਨ ਤੋਂ ਤਾਂ ਰਾਹਤ ਮਿਲੀ ਹੈ, ਪਰ ਕਈ ਜਗ੍ਹਾ ‘ਤੇ ਸੜਕਾਂ ਉੱਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਉੱਤੇ ਬਰਸਾਤ ਕਾਰਨ ਪਾਣੀ ਭਰ ਗਿਆ ਹੈ। ਜਿਸ ਕਾਰਨ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਹੈਰੀਟੇਜ ਸਟਰੀਟ ਵਿੱਚ ਪਾਣੀ ਦੇ ਨਿਕਾਸ ਦੇ ਮਾੜੇ ਪ੍ਰਬੰਧਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਹੀ ਸਮੇਂ ਦੀ ਬਰਸਾਤ ਦੇ ਕਾਰਨ ਵਿਰਾਸਤੀ ਮਾਰਗ ਜਲ ਥਲ ਹੋ ਗਿਆ ਅਤੇ ਇੱਥੇ ਗੋਡੇ ਗੋਡੇ ਪਾਣੀ ਭਰ ਗਿਆ ਹੈ। ਪ੍ਰਸਾਸ਼ਨ ਵਲੋਂ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਉੱਪਰ ਵੀ ਵੱਡੇ ਸਵਾਲ ਖੜੇ ਹੋਏ ਹਨ। ਇਸ ਤੋਂ ਇਲਾਵਾ ਸ਼ਹੀਦੀ ਸਮਾਰਕ ਜਲਿਆਂਵਾਲੇ ਬਾਗ ਨੂੰ ਜਾਣ ਵਾਲੇ ਰਸਤੇ ‘ਤੇ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

ਕਾਂਗਰਸ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ, ਅਸੀਂ ਮਿਲ ਕੇ ਪੰਜਾਬ ਲਈ ਯੋਜਨਾਵਾਂ ਬਣਾ ਰਹੇ ਹਾਂ- ਅਰਵਿੰਦ ਕੇਜਰੀਵਾਲ

Sanjhi Khabar

ਗੁਰੂ ਕੀ ਨਗਰੀ ’ਚ 16ਵਾਂ ਪਾਈਟੈਕਸ ਅੱਜ ਤੋ… ਪੰਜਾਬ ’ਚ ਪੂੰਜੀ ਨਿਵੇਸ਼ ਦੇ ਮੌਕਿਆਂ ਬਾਰੇ ਚਰਚਾ ਕੀਤੀ ਜਾਵੇਗੀ

Sanjhi Khabar

ਪੰਜਾਬ ਪਹੁੰਚੇ ਕੇਜਰੀਵਾਲ ਨੇ ਠੋਕਿਆ ਚੰਨੀ ਅਤੇ ਸਿੱਧੂ

Sanjhi Khabar

Leave a Comment